ਪੜਚੋਲ ਕਰੋ
100 ਕਰੋੜ ਦੀ ਧੋਖਾਧੜੀ ਕਰ ਵਿਦੇਸ਼ ਦੌੜ ਰਿਹਾ ਸੀ ਮੌਂਟੀ ਚੱਢਾ, ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ
ਦਿੱਲੀ ਪੁਲਿਸ ਦੀ ਇਕਨੋਮਿਕ ਓਫੈਂਸ ਵਿੰਗ ਨੇ ਵੈੱਬ ਗਰੁੱਪ ਦੇ ਵਾਈਸ ਚੇਅਰਮੈਨ ਮੌਂਟੀ ਚੱਢਾ ਨੂੰ ਬੁੱਧਵਾਰ ਰਾਤ ਦਿੱਲੀ ਦੇ ਆਈਜੀਆਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ। ਮਰਹੂਮ ਪੌਂਟੀ ਚੱਢਾ ਦੇ ਬੇਟੇ ਮੌਂਟੀ ਚੱਢਾ ‘ਤੇ ਲੋਕਾਂ ਨੂੰ ਫਲੈਟਸ ਦੇਣ ਦੇ ਨਾਂ ‘ਤੇ 100 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਹੈ।
ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਇਕਨੋਮਿਕ ਓਫੈਂਸ ਵਿੰਗ ਨੇ ਵੈੱਬ ਗਰੁੱਪ ਦੇ ਵਾਈਸ ਚੇਅਰਮੈਨ ਮੌਂਟੀ ਚੱਢਾ ਨੂੰ ਬੁੱਧਵਾਰ ਰਾਤ ਦਿੱਲੀ ਦੇ ਆਈਜੀਆਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ। ਮਰਹੂਮ ਪੌਂਟੀ ਚੱਢਾ ਦੇ ਬੇਟੇ ਮੌਂਟੀ ਚੱਢਾ ‘ਤੇ ਲੋਕਾਂ ਨੂੰ ਫਲੈਟਸ ਦੇਣ ਦੇ ਨਾਂ ‘ਤੇ 100 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਹੈ। ਪੁਲਿਸ ਅੱਜ ਉਸ ਨੂੰ ਰਿਮਾਂਡ ਲਈ ਕੋਰਟ ‘ਚ ਪੇਸ਼ ਕਰੇਗੀ।
ਦਿੱਲੀ ਪੁਲਿਸ ਦੀ ਇਕਨੋਮਿਕ ਓਫੈਂਸ ਵਿੰਗ ਦੀ ਨਜ਼ਰ ‘ਚ ਆਉਣ ਤੋਂ ਬਾਅਦ ਮੌਂਟੀ ਚੱਢਾ ਫੁਕੇਟ (ਥਾਈਲੈਂਡ) ਭੱਜਣ ਦੀ ਕੋਸ਼ਿਸ ‘ਚ ਸੀ। ਇਸ ਦੌਰਾਨ ਉਸ ਨੂੰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦਿੱਲੀ ਪੁਲਿਸ ਦੀ ਇਕਨੋਮਿਕ ਓਫੈਂਸ ਵਿੰਗ ਨੇ ਜੋ ਮਾਮਲਾ ਦਰਜ ਕੀਤਾ ਹੈ, ਉਸ ‘ਚ ਐਮ/ਐਸ ਉੱਪਲ ਚੱਢਾ ਹਾਈਟੈਕ ਡੈਵਲਪਰਸ ਪ੍ਰਾਈਵੇਟ ਲਿਮਟਿਡ, ਹਰਮਨਦੀਪ ਸਿੰਘ ਕੰਧਾਰੀ, ਰਾਜੇਂਦਰ ਸਿੰਘ ਚੱਢਾ, ਮਨਪ੍ਰੀਤ ਸਿੰਘ ਚੱਢਾ, ਗੁਰਜੀਤ ਸਿੰਘ ਕੋਚਰ, ਕ੍ਰਿਤਿਕਾ ਗੁਪਤਾ ਨੂੰ ਮੁਲਜ਼ਮ ਦੱਸਿਆ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement