ਪੜਚੋਲ ਕਰੋ
Advertisement
ਕਿਸਾਨ ਮਹਾਪੰਚਾਇਤਾਂ ਬਣੀਆਂ ਵੱਡਾ ਹਥਿਆਰ, ਯੂਪੀ 'ਚ ਬਣਨ ਲੱਗੇ ਪੰਜਾਬ-ਹਰਿਆਣਾ ਵਰਗੇ ਹਾਲਾਤ, ਬੀਜੇਪੀ ਨੂੰ ਲੱਗੇਗਾ ਵੱਡਾ ਝਟਕਾ
ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸੀਮਾਵਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੁਣ ਪੱਛਮੀ ਯੂਪੀ ਤੋਂ ਬਾਹਰ ਲਿਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਲਈ ਕਿਸਾਨ ਮਹਾਂਪੰਚਾਇਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਵੇਲੇ ਪੱਛਮੀ ਯੂਪੀ ਵਿੱਚ ਅੰਦੋਲਨ ਨੇ ਪੂਰਾ ਜ਼ੋਰ ਫੜ ਲਿਆ ਹੈ। ਇੱਥੇ ਹਾਲਾਤ ਪੰਜਾਬ ਤੇ ਹਰਿਆਣਾ ਵਾਂਗ ਹੀ ਹਨ।
ਨਵੀਂ ਦਿੱਲੀ: ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸੀਮਾਵਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੁਣ ਪੱਛਮੀ ਯੂਪੀ ਤੋਂ ਬਾਹਰ ਲਿਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਲਈ ਕਿਸਾਨ ਮਹਾਂਪੰਚਾਇਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਵੇਲੇ ਪੱਛਮੀ ਯੂਪੀ ਵਿੱਚ ਅੰਦੋਲਨ ਨੇ ਪੂਰਾ ਜ਼ੋਰ ਫੜ ਲਿਆ ਹੈ। ਇੱਥੇ ਹਾਲਾਤ ਪੰਜਾਬ ਤੇ ਹਰਿਆਣਾ ਵਾਂਗ ਹੀ ਹਨ।
ਹੁਣ ਅਦੋਲਨ ਨੂੰ ਪੱਛਮੀ ਯੂਪੀ ਤੋਂ ਬਾਹਰ ਲਿਜਾਣ ਦੀ ਰਣਨੀਤੀ ਬਣਾਈ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਨਰੇਸ਼ ਟਿਕੈਤ ਅਵਧ ਦੇ ਬਾਰਾਬੰਕੀ ਤੇ ਪੂਰਵਾਂਚਲ ਦੇ ਮੁੰਡਰਵਾ (ਬਸਤੀ) ’ਚ ਕਿਸਾਨ ਮਹਾਂਪੰਚਾਇਤਾਂ ਨੂੰ ਸੰਬੋਧਨ ਕਰ ਚੁੱਕੇ ਹਨ। ਰਾਸ਼ਟਰੀ ਲੋਕ ਦਲ ਦੇ ਮੀਤ ਪ੍ਰਧਾਨ ਜਯੰਤ ਚੌਧਰੀ ਵੀ ਲਖੀਮਪੁਰ ਖੀਰੀ ਤੇ ਬਸਤੀ ’ਚ ਕਿਸਾਨ ਪੰਚਾਇਤਾਂ ਕਰ ਚੱਕੇ ਹਨ।
ਤਿੰਨ ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਤੇ MSP ਦੀ ਗਰੰਟੀ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਪੱਛਮੀ ਉੱਤਰ ਪ੍ਰਦੇਸ਼ ਵਿੱਚ ਅੰਦੋਲਨ ਭਖਾ ਚੁੱਕੀ ਹੈ। ਕਈ ਪਿੰਡਾਂ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਵੀ ਹੋਇਆ ਹੈ। ਉਨ੍ਹਾਂ ਦੇ ਆਉਣ ਦੀ ਪਾਬੰਦੀ ਦੇ ਬੈਨਰ ਵੀ ਟੰਗੇ ਗਏ ਹਨ। ਜਵਾਬ ਵਿੱਚ ਭਾਜਪਾ ਆਗੂ, ਮੰਤਰੀ, ਵਿਧਾਇਕ, ਸੰਸਦ ਮੈਂਬਰ ਪਿੰਡਾਂ ’ਚ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ।
ਭਾਵੇਂ ਅਵਧ, ਪੂਰਵਾਂਚਲ ਤੇ ਬੁੰਦੇਲਖੰਡ ਦੇ ਕੁਝ ਕਿਸਾਨ ਗਾਜ਼ੀਪੁਰ ਬਾਰਡਰ ਉੱਤੇ ਹਨ ਪਰ ਭਾਰਤੀ ਕਿਸਾਨ ਯੂਨੀਅਨ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਮਹਾਂਪੰਚਾਇਤਾਂ ਕਰਕੇ ਕਿਸਾਨਾਂ ਨੂੰ ਖੇਤੀ ਬਿੱਲਾਂ ਤੇ ਸਰਕਾਰ ਦੇ ਅੜੀਅਲ ਰਵੱਈਏ ਬਾਰੇ ਜਾਣਕਾਰੀ ਦਿੱਤੀ ਜਾਵੇ।
ਭਾਰਤੀ ਕਿਸਾਨ ਯੂਨੀਅਨ ਦੀ ਉੱਤਰ ਪ੍ਰਦੇਸ਼ ਇਕਾਈ ਦੇ ਸੂਬਾ ਮੀਤ ਪ੍ਰਧਾਨ ਹਰਿਨਾਮ ਸਿੰਘ ਵਰਮਾ ਨੇ ਕਿਹਾ ਕਿ ਮਿਰਜ਼ਾਪੁਰ, ਵਾਰਾਨਸੀ, ਗੋਰਖਪੁਰ, ਫ਼ਤਿਹਪੁਰ ਤੋਂ ਇਲਾਵਾ ਇੱਕ ਪੰਚਾਇਤ ਬੁੰਦੇਲਖੰਡ ਵਿੱਚ ਕੀਤੇ ਜਾਣ ਦੀ ਯੋਜਨਾ ਹੈ। ਭਾਰਤੀ ਕਿਸਾਨ ਯੂਨੀਅਨ ਦੀ ਰਾਸ਼ਟਰੀ ਲੀਡਰਸ਼ਿਪ ਦੀ ਝੰਡੀ ਮਿਲਦਿਆਂ ਹੀ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement