ਪੜਚੋਲ ਕਰੋ

ਇਹ ਮੁੱਦੇ ਤੈਅ ਕਰਨਗੇ ਲੋਕ ਸਭਾ ਚੋਣਾਂ ’ਚ ਬਣੇਗੀ ਕਿਸਦੀ ਸਰਕਾਰ

ਚੰਡੀਗੜ੍ਹ: ਦੇਸ਼ ਵਿੱਚ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਰੁੱਝੀਆਂ ਨਜ਼ਰ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਤਾਰੀਖ਼ਾਂ ਦਾ ਐਲਾਨ ਕਰ ਸਕਦਾ ਹੈ। ਸਿਆਸੀ ਪਾਰਟੀਆਂ, ਦਿੱਗਜ ਲੀਡਰ ਤੇ ਪਾਰਟੀ ਵਰਕਰਾਂ ਵਿਚਾਲੇ ਘਮਸਾਣ ਚੱਲ ਰਹੇ ਹਨ। ਸੱਤਾਧਾਰੀ ਪਾਰਟੀ ਸਾਹਮਣੇ ਕੁਰਸੀ ਬਚਾਉਣ ਦੀ ਚੁਣੌਤੀ ਹੈ ਤੇ ਵਿਰੋਧੀ ਸੱਤਾ ਵਿੱਚ ਵਾਪਸੀ ਲਈ ਪੂਰੀ ਵਾਹ ਲਾ ਰਹੇ ਹਨ। ਗਰਮਾ ਰਹੇ ਚੋਣ ਮਾਹੌਲ ਵਿੱਚ ਕੁਝ ਭਖਦੇ ਮੁੱਦਿਆਂ ਬਾਰੇ ਦੱਸਾਂਗੇ ਜੋ ਹਾਲ ਦੇ ਦਿਨਾਂ ਵਿੱਚ ਚਰਚਾਵਾਂ ਦਾ ਵਿਸ਼ਾ ਬਣੇ ਹੋਏ ਹਨ। ਪੰਜਾਬ ਵਿੱਚ ਕਿਸਾਨਾਂ ਦੀ ਨਾਰਾਜ਼ਗੀ, ਕਰਜ਼ਾ ਮੁਆਫ਼ੀ, ਨਸ਼ੇ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਘਪਲਿਆਂ ਵਰਗੇ ਮੁੱਦੇ 2019 ਦਾ ਰੁਖ਼ ਤੈਅ ਕਰਨਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੁੱਦੇ ਵੇਖਿਆ ਜਾਏ ਤਾਂ ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ ਜਿੱਥੇ ਲੋਕ ਸਭਾ ਦੀਆਂ ਸਭ ਤੋਂ ਜ਼ਿਆਦਾ 80 ਸੀਟਾਂ ਹਨ। ਮੰਨਿਆ ਜਾਂਦਾ ਹੈ ਕਿ ਦਿੱਲੀ ਦਾ ਰਾਹ ਲਖਨਊ ਤੋਂ ਹੋ ਕੇ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਸਿਆਸੀ ਮੈਦਾਨ ’ਤੇ ਪੂਰੇ ਦੇਸ਼ ਦੀ ਨਿਗ੍ਹਾ ਰਹਿੰਦੀ ਹੈ। ਮੌਜੂਦਾ ਇੱਥੋਂ ਦੀ ਸਿਆਸਤ ਰਾਮ ਮੰਦਰ ਦੇ ਇਰਦ ਗਿਰਦ ਘੁੰਮ ਰਹੀ ਹੈ। ਰਾਮ ਮੰਦਰ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਮੋਦੀ ਸਰਕਾਰ ਇਸ ਵੇਲੇ ਕਠਿਨ ਇਮਤਿਹਾਨ ਵਿੱਚੋਂ ਗੁਜ਼ਰ ਰਹੀ ਹੈ। ਇੱਕ ਪਾਸੇ ਸੁਪਰੀਮ ਕੋਰਟ ਲਗਾਤਾਰ ਸੁਣਵਾਈ ਟਾਲ਼ ਰਿਹਾ ਹੈ ਤੇ ਦੂਜੇ ਪਾਸੇ ਸੰਤ ਸਮਾਜ, ਵੀਐਚਪੀ, ਆਰਐਸਐਸ ਤੇ ਹੋਰ ਸੰਗਠਨ ਲਗਾਤਾਰ ਮੰਦਰ ਦੇ ਨਿਰਮਾਣ ਵਿੱਚ ਦੇਰੀ ਲਈ ਸਰਕਾਰ ਨੂੰ ਘੇਰ ਰਹੇ ਹਨ। ਹੁਣ ਲੋਕ ਸਭਾ ਚੋਣਾਂ ਵਿੱਚ ਜਦੋਂ ਬੀਜੇਪੀ ਵਾਲੇ ਵੋਟਾਂ ਮੰਗਣ ਜਾਣਗੇ ਤਾਂ ਉਨ੍ਹਾਂ ਨੂੰ ਰਾਮ ਮੰਦਰ ਦੀ ਤਾਰੀਖ਼ ਦੇ ਸਵਾਲ ਦਾ ਸਾਹਮਣਾ ਜ਼ਰੂਰ ਕਰਨਾ ਪਏਗਾ। ਇਸ ਦੇ ਇਲਾਵਾ ਇੱਥੇ ਗਰੀਬ ਜਨਰਲ ਵਰਗ ਲਈ 10 ਫੀਸਦੀ ਰਾਖਵੇਂਕਰਨ ਦਾ ਮੁੱਦਾ ਵੀ ਭਖਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਐਸਸੀ-ਐਸਟੀ ਐਕਟ ਤੋਂ ਨਾਰਾਜ਼ ਜਨਰਲ ਤਬਕੇ ਨੂੰ ਰਾਖਵੇਂਕਰਨ ਜ਼ਰੀਏ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕ ਇਸ ਦਾ ਸਮਰਥਨ ਜ਼ਰੂਰ ਕਰ ਰਹੇ ਹਨ ਪਰ ਇਸ ਦੀ ਟਾਈਮਿੰਗ ਸਬੰਧੀ ਸਵਾਲ ਉਠਾਏ ਜਾ ਰਹੇ ਹਨ। ਉੱਤਰ ਪ੍ਰਦੇਸ਼ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਇਹ ਮੁੱਦਾ ਅਹਿਮ ਭੂਮਿਕਾ ਨਿਭਾਏਗਾ। ਇਸ ਦੇ ਨਾਲ ਹੀ ਇੱਥੇ ਬੇਰੁਜ਼ਗਾਰੀ ਤੇ ਮੌਬ ਲਿੰਚਿੰਗ ਵੀ ਮੁੱਖ ਮੁੱਦੇ ਬਣੇ ਹੋਏ ਹਨ। 2019 ਲੋਕ ਸਭਾ ਚੋਣਾਂ ਲਈ ਮੱਧ ਪ੍ਰਦੇਸ਼ ਦੇ ਮੁੱਖ ਮੁੱਦੇ ਇੱਥੋਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਬਾਅਦ ਕਾਂਗਰਸ ਨੂੰ ਪੂਰਾ ਭਰੋਸਾ ਹੈ ਕਿ ਜਿਵੇਂ ਜਨਤਾ ਨੇ ਵਿਧਾਨ ਸਭਾ ਵਿੱਚ ਬੀਜੇਪੀ ਨੂੰ ਨਕਾਰਿਆ ਉਵੇਂ ਲੋਕ ਸਭਾ ਚੋਣਾਂ ਵਿੱਚ ਵੀ ਲੋਕ ਕਾਂਗਰਸ ਦਾ ਸਾਥ ਦੇਣਗੇ। ਇੱਥੇ ਸਭ ਤੋਂ ਅਹਿਮ ਮੁੱਦਾ ਕਿਸਾਨਾਂ ਨਾਲ ਸਬੰਧਿਤ ਹੈ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਦਸ ਦਿਨਾਂ ਅੰਦਰ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਤੇ ਨਤੀਜੇ ਸਭ ਦੇ ਸਾਹਮਣੇ ਹਨ। ਹੁਣ ਬੀਜੇਪੀ ਵੀ ਕਿਸਾਨਾਂ ’ਤੇ ਵੱਡਾ ਦਾਅ ਖੇਡਣ ਲਈ ਤਿਆਰ ਹੈ। ਇਸ ਤੋਂ ਇਲਾਵਾ ਇੱਥੇ ਬੇਰੁਜ਼ਗਾਰੀ ਵੀ ਅਹਿਮ ਮੁੱਦਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹਰ ਰੈਲੀ ਵਿੱਚ ਪੀਐਮ ’ਤੇ ਇਸ ਮੁੱਦੇ ਸਬੰਧੀ ਵਾਰ ਕਰਦੇ ਹਨ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਵੀ ਮੁੱਖ ਮੁੱਦਿਆਂ ਵਿੱਚੋਂ ਇੱਕ ਹੈ। ਉਕਤ ਦੋ ਵੱਡੇ ਸੂਬਿਆਂ ਤੋਂ ਇਲਾਵਾ ਰਾਜਸਥਾਨ ਵਿੱਚ ਵੀ ਬੇਰੁਜ਼ਗਾਰੀ ਤੇ ਕਿਸਾਨਾਂ ਦੀ ਸਮੱਸਿਆ ਦੇ ਮੁੱਦੇ ਅਹਿਮ ਹਨ। ਬਿਹਾਰ ਵਿੱਚ ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ, ਬੇਰੁਜ਼ਗੀਰੀ, ਫਿਰਕੂ ਘਟਨਾਵਾਂ ਤੇ ਬਿਹਾਰ ਲਈ ਵਿਸ਼ੇਸ਼ ਸਟੇਟਸ ਦੀ ਮੰਗ ਵਰਗੇ ਮੁੱਦੇ ਅਹਿਮ ਹਨ।

ਟਾਪ ਹੈਡਲਾਈਨ

SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
Weather Update: ਸੂਬੇ 'ਚ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ 5 ਜ਼ਿਲ੍ਹਿਆਂ 'ਚ ਤੇਜ਼ ਤੂਫ਼ਾਨ ਸਣੇ ਗਰਜਣਗੇ ਬੱਦਲ, 50KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ... 
ਸੂਬੇ 'ਚ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ 5 ਜ਼ਿਲ੍ਹਿਆਂ 'ਚ ਤੇਜ਼ ਤੂਫ਼ਾਨ ਸਣੇ ਗਰਜਣਗੇ ਬੱਦਲ, 50KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ... 
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 20 IPS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜ਼ਿਲ੍ਹਿਆਂ ਦੇ ਬਦਲੇ SP; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 20 IPS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜ਼ਿਲ੍ਹਿਆਂ ਦੇ ਬਦਲੇ SP; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Good News For ASHA Workers: ਆਸ਼ਾ ਵਰਕਰਾਂ ਨੂੰ ਦੀਵਾਲੀ ਦਾ ਤੋਹਫ਼ਾ, ਸਰਕਾਰ ਵੱਲੋਂ ਵੱਡਾ ਐਲਾਨ, ਪ੍ਰੋਤਸਾਹਨ ਰਾਸ਼ੀ ਦੁੱਗਣੀ ਹੋਈ, CM ਰੇਖਾ ਗੁਪਤਾ ਨੇ 3 ਹਜ਼ਾਰ ਤੋਂ ਵਧਾ ਕੇ ਹੁਣ...
ਆਸ਼ਾ ਵਰਕਰਾਂ ਨੂੰ ਦੀਵਾਲੀ ਦਾ ਤੋਹਫ਼ਾ, ਸਰਕਾਰ ਵੱਲੋਂ ਵੱਡਾ ਐਲਾਨ, ਪ੍ਰੋਤਸਾਹਨ ਰਾਸ਼ੀ ਦੁੱਗਣੀ ਹੋਈ, CM ਰੇਖਾ ਗੁਪਤਾ ਨੇ 3 ਹਜ਼ਾਰ ਤੋਂ ਵਧਾ ਕੇ ਹੁਣ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
Sports News: ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਾਦਰੀ ਦਾ ਕਤਲ, ਹਮਲਾਵਰਾਂ ਨੇ ਘਰ 'ਚ ਵੜ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਾਦਰੀ ਦਾ ਕਤਲ, ਹਮਲਾਵਰਾਂ ਨੇ ਘਰ 'ਚ ਵੜ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ; ਫਿਰ...
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 20 IPS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜ਼ਿਲ੍ਹਿਆਂ ਦੇ ਬਦਲੇ SP; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 20 IPS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜ਼ਿਲ੍ਹਿਆਂ ਦੇ ਬਦਲੇ SP; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Weather Update: ਸੂਬੇ 'ਚ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ 5 ਜ਼ਿਲ੍ਹਿਆਂ 'ਚ ਤੇਜ਼ ਤੂਫ਼ਾਨ ਸਣੇ ਗਰਜਣਗੇ ਬੱਦਲ, 50KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ... 
ਸੂਬੇ 'ਚ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ 5 ਜ਼ਿਲ੍ਹਿਆਂ 'ਚ ਤੇਜ਼ ਤੂਫ਼ਾਨ ਸਣੇ ਗਰਜਣਗੇ ਬੱਦਲ, 50KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ... 
Punjab News: ਪੰਜਾਬ 'ਚ ਵੱਡਾ ਹਾਦਸਾ, ਪੁਲਿਸ ਕਾਰ ਦੀ ਕੈਂਟਰ ਨਾਲ ਜ਼ੋਰਦਾਰ ਟੱਕਰ, 4 ਅਫਸਰਾਂ ਸਣੇ 5 ਜ਼ਖਮੀ; 2 ਦੀ ਹਾਲਤ ਗੰਭੀਰ...
ਪੰਜਾਬ 'ਚ ਵੱਡਾ ਹਾਦਸਾ, ਪੁਲਿਸ ਕਾਰ ਦੀ ਕੈਂਟਰ ਨਾਲ ਜ਼ੋਰਦਾਰ ਟੱਕਰ, 4 ਅਫਸਰਾਂ ਸਣੇ 5 ਜ਼ਖਮੀ; 2 ਦੀ ਹਾਲਤ ਗੰਭੀਰ...
8th Pay Commission : 8ਵੇਂ ਵੇਤਨ ਕਮਿਸ਼ਨ ’ਚ ਬਦਲ ਸਕਦਾ ਹੈ 40 ਸਾਲ ਪੁਰਾਣਾ ਨਿਯਮ, ਪੈਨਸ਼ਨਰਾਂ ਨੂੰ ਹੋ ਸਕਦਾ ਹੈ ਇਹ ਫਾਇਦਾ
8th Pay Commission : 8ਵੇਂ ਵੇਤਨ ਕਮਿਸ਼ਨ ’ਚ ਬਦਲ ਸਕਦਾ ਹੈ 40 ਸਾਲ ਪੁਰਾਣਾ ਨਿਯਮ, ਪੈਨਸ਼ਨਰਾਂ ਨੂੰ ਹੋ ਸਕਦਾ ਹੈ ਇਹ ਫਾਇਦਾ
Embed widget