ਨਵੀਂ ਦਿੱਲੀ: ਕਟੇ-ਫਟੇ ਨੋਟਾਂ ਤੋਂ ਪ੍ਰੇਸ਼ਾਨ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਰਿਜ਼ਰਵ ਬੈਂਕ ਨੇ ਨੋਟ ਵਾਪਸੀ ਨਿਯਮਾਵਲੀ, 2009 ਤਹਿਤ ਕਟੇ-ਫਟੇ ਨੋਟਾਂ ਨੂੰ ਬਦਲਣ ਦਾ ਪ੍ਰਬੰਧ ਕੀਤਾ ਹੈ। ਆਰਬੀਆਈ ਨੇ ਆਪਣੀ ਇਸ ਨਿਯਮਾਵਲੀ ਵਿੱਚ ਲਿਖਿਆ ਹੈ ਕਿ ਕਟੇ-ਫਟੇ ਨੋਟ ਦਾ ਮਤਲਬ ਹੈ ਕਿ ਅਜਿਹੇ ਨੋਟ ਜਿਸ ਦਾ ਇੱਕ ਹਿੱਸਾ ਨਾ ਹੋਵੇ ਜਾਂ ਦੋ ਜਾਂ ਦੋ ਤੋਂ ਜ਼ਿਆਦਾ ਟੁਕੜੇ ਨੂੰ ਜੋੜ ਕੇ ਬਣਾਇਆ ਹੈ। ਆਉ ਦੱਸੀਏ ਕਿ ਕਟੇ-ਫਟੇ ਨੋਟਾਂ ਉੱਤੇ ਤੁਹਾਨੂੰ ਕਿੰਨੇ ਪੈਸੇ ਵਾਪਸ ਮਿਲਣਗੇ।

1. ਭਾਰਤੀ ਰਿਜ਼ਰਵ ਬੈਂਕ (ਨੋਟ ਵਾਪਸੀ) ਨਿਯਮਾਵਲੀ, 2009 ਮੁਤਾਬਕ ਜੇਕਰ ਕਿਸੇ ਕਟੇ-ਫਟੇ ਇੱਕ ਰੁਪਏ, ਦੋ ਰੁਪਏ, ਪੰਜ ਰੁਪਏ, ਦਸ ਰੁਪਏ ਤੇ ਵੀਹ ਰੁਪਏ ਦੇ ਨੋਟ ਦੇ ਇੱਕ ਹਿੱਸੇ ਦਾ ਸਾਈਜ ਪੂਰੇ ਨੋਟ ਦੇ ਸਾਈਜ ਦਾ 50 ਫੀਸਦੀ ਤੋਂ ਜ਼ਿਆਦਾ ਹੋਵੇਗਾ, ਮਤਲਬ ਜੇਕਰ ਕੋਈ ਨੋਟ 50 ਫੀਸਦੀ ਤੋਂ ਘੱਟ ਫਟਿਆ ਹੋਵੇਗਾ ਤਾਂ ਬੈਂਕ ਤੁਹਾਨੂੰ ਉਸ ਦਾ ਪੂਰਾ ਪੈਸੇ ਦੇਵਾਗਾ।

2. ਜੇਕਰ ਕਿਸੇ ਕਟੇ-ਫਟੇ ਇੱਕ ਰੁਪਏ, ਦੋ ਰੁਪਏ, ਪੰਜ ਰੁਪਏ ਤੇ ਵੀਹ ਰੁਪਏ ਦੇ ਨੋਟ ਦੇ ਇੱਕ ਹਿੱਸੇ ਦਾ ਸਾਈਜ ਪੂਰੇ ਨੋਟ ਦੇ 50 ਫੀਸਦੀ ਦੇ ਬਰਾਬਰ ਜਾ ਉਸ ਤੋਂ ਘੱਟ ਹੋਵੇਗਾ ਮਤਲਬ 50 ਫੀਸਦੀ ਤੋਂ ਜ਼ਿਆਦਾ ਫਟ ਗਿਆ ਹੋਵੇਗਾ ਤਾਂ ਬੈਂਕ ਉਸ ਦਾ ਕੋਈ ਰੁਪਏ ਨਹੀਂ ਦੇਵੇਗਾ।

3. ਇਸ ਤਰ੍ਹਾਂ 50 ਫੀਸਦੀ ਤੋਂ ਜ਼ਿਆਦਾ ਦੀ ਰਾਸ਼ੀ ਵਾਲੇ ਨੋਟਂ ਲਈ ਇਹ ਪ੍ਰਬੰਧ ਹੈ ਕਿ ਜੇਕਰ ਕਟੇ-ਫਟੇ ਨੋਟ ਦੇ ਵੱਡੇ ਟੁਕੜੇ ਦਾ ਸਾਈਜ ਪੂਰੇ ਨੋਟ ਦੇ ਸਾਈਜ਼ ਤੋਂ 65 ਫੀਸਦੀ ਜ਼ਿਆਦਾ ਹੋਵੇਗਾ ਤਾਂ ਪੂਰੇ ਪੈਸੇ ਵਾਪਸ ਹੋਣਗੇ।

4. ਜੇਕਰ 50 ਜਾਂ ਇਸ ਤੋਂ ਜ਼ਿਆਦਾ ਦੀ ਰਾਸ਼ੀ ਵਾਲੇ ਨੋਟ ਦੇ ਸਭ ਤੋਂ ਵੱਡੇ ਟੁਕੜੇ ਦਾ ਸਾਈਜ਼ ਪੂਰੇ ਨੋਟ ਦੇ ਸਾਈਜ਼ ਤੋਂ 40 ਫੀਸਦੀ ਤੋਂ ਵੱਡਾ ਤੇ 65 ਫੀਸਦੀ ਤੋਂ ਛੋਟਾ ਹੋਵੇਗਾ ਤਾਂ ਅੱਧੇ ਪੈਸੇ ਮਿਲਣਗੇ।