ਪੜਚੋਲ ਕਰੋ
(Source: ECI/ABP News)
CAA ‘ਤੇ ਸ਼ਤਰੂਘਨ ਸਿਨ੍ਹਾ ਵੀ ਹੋਏ ਨਾਰਾਜ਼, ਕੀਤੀ ਇਹ ਮੰਗ
ਬਾਲੀਵੁੱਡ ਦੇ ਦਿਗੱਜ ਐਕਟਰ ਅਤੇ ਕਾਂਗਰਸ ਨੇਤਾ ਸ਼ਤਰੂਘਨ ਸਿਨ੍ਹਾ ਨੇ ਭਾਰਤੀ ਨਾਗਰਿਕਤਾ ਕਾਨੂੰਨ ‘ਚ ਸੋਧ ਅਤੇ ਦੇਸ਼ ‘ਚ ਥਾਂ-ਥਾਂ ਹੋ ਰਹੇ ਹਿੰਸਕ ਪ੍ਰਦਰਸ਼ਨ ‘ਤੇ ਆਪਣੀ ਪ੍ਰਤੀਕਿਰੀਆ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਇਸ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਫੇਰ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਨਵੀਂ ਦਿੱਲੀ: ਬਾਲੀਵੁੱਡ ਦੇ ਦਿਗੱਜ ਐਕਟਰ ਅਤੇ ਕਾਂਗਰਸ ਨੇਤਾ ਸ਼ਤਰੂਘਨ ਸਿਨ੍ਹਾ ਨੇ ਭਾਰਤੀ ਨਾਗਰਿਕਤਾ ਕਾਨੂੰਨ ‘ਚ ਸੋਧ ਅਤੇ ਦੇਸ਼ ‘ਚ ਥਾਂ-ਥਾਂ ਹੋ ਰਹੇ ਹਿੰਸਕ ਪ੍ਰਦਰਸ਼ਨ ‘ਤੇ ਆਪਣੀ ਪ੍ਰਤੀਕਿਰੀਆ ਜ਼ਾਹਿਰ ਕੀਤੀ ਹੈ। ਇਸ ਬਾਰੇ ਏਬੀਪੀ ਨਿਊਜ਼ ਨਾਲ ਗੱਲ ਕਰਦਿਆ ਸਿਨ੍ਹਾ ਨੇ ਕਿਹਾ ਕਿ ਇਸ ਕਾਨੂੰਨ ਰਾਹੀਂ ਮੁਸਲਿਮ ਭਾਈਚਾਰੇ ਦੀ ਅਣਗੌਲਿਆ ਕੀਤੇ ਜਾਣ ‘ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਇਸ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਫੇਰ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਸ਼ਤਰੂਘਨ ਸਿਨ੍ਹਾ ਨੇ ਕਿਹਾ, “ਗੁਆਂਢੀ ਮੁਲਕਾਂ ‘ਚ ਮਹਿਜ਼ ਹਿੰਦੂ ਹੀ ਨਹੀਂ, ਮੁਸਲਿਮ ਵੀ ਅਤਿਆਚਾਰ ਦਾ ਸ਼ਿਕਾਰ ਹੁੰਦਾ ਹੈ ਅਤੇ ਧਰਮ ਦੇ ਨਾਂ ‘ਤੇ ਇਸ ਤਰ੍ਹਾਂ ਦਾ ਕਾਨੂੰਨ ਬਣਾਉਨਾ ਸਹੀ ਨਹੀਂ ਹੈ। ਸਰਕਾਰ ਦਾ ਮਕਸਦ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਹੈ”। ਇਸ ਦੇ ਨਾਲ ਹੀ ਉਨ੍ਹਾਂ ਨੇ ਹਿੰਸਕ ਪ੍ਰਦਰਸ਼ਨ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ੁਲਮ ਭਾਵੇਂ ਪੁਲਿਸ ਕਰੇ ਹਾਂ ਫੇਰ ਨੌਜਵਾਨ ਜਾਂ ਕੋਈ ਹੋਰ ਇਹ ਬਿਲਕੁਲ ਗਲਤ ਹੈ ਅਤੇ ਪ੍ਰਦਰਸ਼ਨ ਸ਼ਾਤਮਈ ਢੰਗ ਨਾਲ ਹੋਣਾ ਚਾਹਿਦਾ ਹੈ।
ਸ਼ਤਰੂਘਨ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਨੇ ਇਸ ਤੋਂ ਪਹਿਲਾਂ ਵੀ ਨੋਟਬੰਦੀ ਵਰਗੇ ਵੱਡੇ ਫੈਸਲੇ ਸੋਚ-ਸਮਝ ਤੋਂ ਬਗੈਰ ਲਏ ਸੀ। ਅੱਜ ਦੀਆਂ ਮੁਸ਼ਕਲਾਂ ਵੱਖਰੀਆਂ ਹਨ, ਜ਼ਰੂਰਤਾਂ ਵੱਖਰੀਆਂ ਹਨ, ਉਨ੍ਹਾਂ 'ਤੇ ਧਿਆਨ ਦੇਣ ਦੀ ਲੋੜ ਹੈ।"
ਬਾਲੀਵੁੱਡ ਦੇ ਵੱਡੇ ਮੁੱਦਿਆਂ 'ਤੇ ਚੁੱਪੀ ਧਾਰਨ ਦੇ ਸਵਾਲ 'ਤੇ ਸ਼ਤਰੂਘਨ ਨੇ ਕਿਹਾ ਕਿ ਬਾਲੀਵੁੱਡ ਪੂਰੀ ਤਰ੍ਹਾਂ ਧਰਮ ਨਿਰਪੱਖ ਹੈ ਅਤੇ ਸਿਤਾਰਿਆਂ ਦੇ ਅੰਦਰ ਨੁਕਸਾਨ ਦਾ ਡਰ ਹੈ ਇਸਲਈ ਉਹ ਮਸਲਿਆਂ 'ਤੇ ਚੁੱਪ ਰਹਿੰਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਰੀਆਂ ਫ਼ਿਲਮੀ ਸਿਤਾਰੇ ਚੰਗੇ ਨਹੀਂ ਹਨ। ਦੱਸ ਦੇਈਏ ਕਿ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਸ਼ਤਰੂਘਨ ਸਿਨ੍ਹਾ ਕਾਂਗਰਸ 'ਚ ਸ਼ਾਮਲ ਹੋ ਗਏ, ਇਸ ਤੋਂ ਪਹਿਲਾਂ ਉਹ ਭਾਜਪਾ ਦੇ ਵੱਡੇ ਨੇਤਾਵਾਂ 'ਚ ਸ਼ਾਮਲ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਪਟਿਆਲਾ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
