ਕੋਚੀ: ਕੇਰਲ ਦੇ ਕੋਚੀ ਨੇਵਲ ਬੇਸ ਵਿੱਚ ਵੱਡਾ ਹਾਦਸਾ ਹੋਇਆ ਜਿਸ ਵਿੱਚ ਜਲ ਸੈਨਾ ਦੇ ਦੋ ਜਵਾਨਾਂ ਦੀ ਮੌਤ ਹੋ ਗਈ। ਦਰਅਸਲ ਏਅਰਕ੍ਰਾਫਟ ਹੈਂਗਰ ਦਾ ਇੱਕ ਗੇਟ ਟੁੱਟ ਗਿਆ ਜਿਸ ਵਿੱਚ ਦੋਵਾਂ ਜਵਾਨਾਂ ਦੀ ਜਾਨ ਚਲੀ ਗਈ। ਘਟਨਾ ਤੋਂ ਬਾਅਦ ਜਾਂਚ ਦਾ ਹੁਕਮ ਦਿੱਤਾ ਗਿਆ ਹੈ। ਘਟਨਾ ਵਿੱਚ ਤਿੰਨ ਹੋਰ ਜਵਾਨ ਜ਼ਖ਼ਮੀ ਵੀ ਹੋਏ ਹਨ।


ਘਟਨਾ ਕੋਚੀ ਦੇ ਆਈਐਨਐਸ ਗਰੂਡ ਬੇਸ ਵਿੱਚ ਸਵੇਰੇ 9:30 ਵਜੇ ਵਾਪਰੀ। ਮ੍ਰਿਤਕ ਜਵਾਨਾਂ ਦੇ ਨਾਂ ਬਾਰੇ ਖ਼ੁਲਾਸਾ ਨਹੀਂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਮ੍ਰਿਤਕ ਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਏਗੀ। ਉਸ ਦੇ ਬਾਅਦ ਹੀ ਫੌਜ ਇਸ ਬਾਰੇ ਕੁਝ ਦੱਸੇਗੀ।

ਹੈਂਗਰ ਉਹ ਥਾਂ ਹੁੰਦੀ ਹੈ ਜਿੱਥੇ ਹੈਲੀਕਾਪਟਰ ਦੀ ਪਾਰਕਿੰਗ ਕੀਤੀ ਜਾਂਦੀ ਹੈ। ਇਸ ਥਾਂ ਵਿੱਚ ਏਅਰਕ੍ਰਾਫਟ ਨੂੰ ਪਾਰਕ ਕੀਤਾ ਜਾਂਦਾ ਹੈ। ਘਟਨਾ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਨਹੀਂ ਹੋ ਸਕੀ।