ਪੜਚੋਲ ਕਰੋ
Advertisement
ਇੰਗਲੈਂਡ ਦੀ ਮਹਾਰਾਣੀ ਨੂੰ ਤੋਹਫੇ ’ਚ ਨਹੀਂ, ਦਬਾਅ ਹੇਠ ਦਿੱਤਾ ਸੀ ਕੋਹਿਨੂਰ
ਚੰਡੀਗੜ੍ਹ: ਵਿਸ਼ਵ ਪ੍ਰਸਿੱਧ ਕੋਹਿਨੂਰ ਹੀਰਾ ਨਾ ਤਾਂ ਈਸਟ ਇੰਡੀਆ ਕੰਪਨੀ ਨੂੰ ਤੋਹਫੇ ਵਜੋਂ ਦਿੱਤਾ ਗਿਆ ਸੀ ਤੇ ਨਾ ਹੀ ਚੋਰੀ ਕੀਤਾ ਗਿਆ ਸੀ। ਬਲਕਿ ਲਾਹੌਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਦਬਾਅ ਹੇਠ ਇਹ ਹੀਰਾ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਅੱਗੇ ਸਮਰਪਣ ਕਰਨਾ ਪਿਆ ਸੀ। ਇਹ ਖ਼ੁਲਾਸਾ ਭਾਰਤ ਦੇ ਪੁਰਾਤੱਤਵ ਸਰਵੇਖਣ (ASI) ਵੱਲੋਂ ਇੱਕ ਆਰਟੀਆਈ ਦੇ ਜਵਾਬ ਵਿੱਚ ਕੀਤਾ ਗਿਆ ਹੈ।
ਲਾਹੌਰ ਸੰਧੀ ਤਹਿਤ ਦੇਣਾ ਪਿਆ ਕੋਹਿਨੂਰ ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ, ASI ਨੇ ਜਵਾਬ ਲਈ ਲਾਹੌਰ ਸੰਧੀ ਦਾ ਜ਼ਿਕਰ ਕੀਤਾ। ਇਸ ਵਿੱਚ ਦੱਸਿਆ ਗਿਆ ਹੈ ਕਿ 1849 ਵਿੱਚ ਈਸਟ ਇੰਡੀਆ ਕੰਪਨੀ ਦੇ ਲਾਰਡ ਡਲਹੌਜ਼ੀ ਤੇ ਮਹਾਰਾਜਾ ਦਲੀਪ ਸਿੰਘ ਵਿਚਾਲੇ ਇੱਕ ਸਮਝੌਤਾ ਹੋਇਆ ਸੀ। ਇਸ ਵਿੱਚ ਮਹਾਰਾਜੇ ਨੂੰ ਕੋਹਿਨੂਰ ਸਮਰਪਣ ਕਰਨ ਲਈ ਕਿਹਾ ਗਿਆ ਸੀ। ਏਐਸਆਈ ਨੇ ਸਪਸ਼ਟ ਕੀਤਾ ਹੈ ਕਿ ਸੰਧੀ ਦੌਰਾਨ ਦਲੀਪ ਸਿੰਘ (ਜੋ ਉਸ ਵੇਲੇ ਸਿਰਫ ਨੌ ਸਾਲ ਦੀ ਉਮਰ ਦੇ ਸਨ) ਨੇ ਆਪਣੀ ਮਰਜ਼ੀ ਨਾਲ ਮਹਾਰਾਣੀ ਨੂੰ ਕੋਹਿਨੂਰ ਹੀਰਾ ਪੇਸ਼ ਨਹੀਂ ਕੀਤਾ, ਬਲਕਿ ਉਸ ਕੋਲੋਂ ਜ਼ਬਰਦਸਤੀ ਲਿਆ ਗਿਆ ਸੀ।
ਸਰਕਾਰੀ ਬਿਆਨਾਂ ਦੇ ਉਲਟ ਹੈ ASI ਦਾ ਜਵਾਬ 2016 ਵਿੱਚ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਕੋਹਿਨੂਰ ਹੀਰਾ ਨਾ ਤਾਂ ਅੰਗਰੇਜ਼ਾਂ ਨੇ ਜ਼ਬਰਦਸਤੀ ਲਿਆ ਤੇ ਨਾ ਹੀ ਇਸ ਨੂੰ ਚੋਰੀ ਕੀਤਾ ਗਿਆ। ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਨੇ ਐਂਗਲੋ-ਸਿੱਖ ਜੰਗ ਦੇ ਖ਼ਰਚ ਦੇ ਬਦਲੇ ਵਿੱਚ 'ਸਵੈ-ਇੱਛਤ ਮੁਆਵਜ਼ੇ' ਦੇ ਤੌਰ ’ਤੇ ਅੰਗਰੇਜ਼ਾਂ ਨੂੰ ਕੋਹਿਨੂਰ ਪੇਸ਼ ਕੀਤਾ ਸੀ।
PMO ਨੇ ਏਐਸਆਈ ਨੂੰ ਭੇਜੀ ਸੀ RTI
ਕੋਹਿਨੂਰ ਦੇ ਜਾਣਕਾਰੀ ਲਈ ਵਰਕਰ ਰੋਹਿਤ ਸਭਰਵਾਲ ਨੇ ਆਰਟੀਆਈ ਦਰਜ ਕੀਤੀ ਸੀ। ਉਨ੍ਹਾਂ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਤੋਂ ਇਸ ਦਾ ਜਵਾਬ ਮੰਗਿਆ। ਆਰਟੀਆਈ ਵਿੱਚ ਪੁੱਛਿਆ ਗਿਆ ਸੀ ਕਿ ਕਿਸ ਆਧਾਰ 'ਤੇ ਬ੍ਰਿਟੇਨ ਨੂੰ ਕੋਹਿਨੂਰ ਦਿੱਤਾ ਗਿਆ ਸੀ। ਇਹ RTI ਪ੍ਰਧਾਨ ਮੰਤਰੀ ਦਫਤਰ ਨੇ ਭਾਰਤ ਦੀ ਪੁਰਾਤੱਤਵ ਸਰਵੇਖਣ ਨੂੰ ਭੇਜ ਦਿੱਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement