ਚੋਣ ਤਾਰੀਖਾਂ ਦੇ ਐਲਾਨ ਮਗਰੋਂ ਕੋਲਕਾਤਾ 'ਚ ਹਿੰਸਾ ਦੀ ਪਹਿਲੀ ਘਟਨਾ
ਕਡਾਪਾਰਾ ਇਲਾਕੇ 'ਚ ਬੀਤੀ ਰਾਤ ਕਰੀਬ 11 ਵਜੇ ਕੁਝ ਲੋਕ ਪਹੁੰਚੇ ਤੇ ਪਰਿਵਰਤਨ ਰਥਾਂ 'ਤੇ ਹਮਲਾ ਬੋਲ ਦਿੱਤਾ। ਬੀਜੇਪੀ ਦਾ ਇਲਜ਼ਾਮ ਹੈ ਕਿ ਟੀਐਮਸੀ ਦੇ ਕਾਰਕੁੰਨਾਂ ਨੇ ਹਮਲਾ ਕਰਕੇ ਉਨ੍ਹਾਂ ਦੀਆਂ ਗੱਡੀਆਂ ਤੇ ਉਸ 'ਚ ਲੱਗੀ ਐਲਈਡੀ ਟੀਵੀ 'ਚ ਜ਼ਬਰਦਸਤ ਤੋੜਫੋੜ ਕੀਤੀ ਹੈ।
ਕੋਲਕਾਤਾ: ਪੰਜ ਸੂਬਿਆਂ 'ਚ ਵਿਧਾਨਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਬਾਅਦ ਕੋਲਕਾਤਾ 'ਚ ਹਿੰਸਾ ਦੀ ਪਹਿਲੀ ਘਟਨਾ ਹੋਈ ਹੈ। ਕਡਾਪਾਰਾ ਇਲਾਕੇ 'ਚ ਬੀਤੀ ਰਾਤ ਕਰੀਬ 11 ਵਜੇ ਕੁਝ ਲੋਕ ਪਹੁੰਚੇ ਤੇ ਪਰਿਵਰਤਨ ਰਥਾਂ 'ਤੇ ਹਮਲਾ ਬੋਲ ਦਿੱਤਾ। ਬੀਜੇਪੀ ਦਾ ਇਲਜ਼ਾਮ ਹੈ ਕਿ ਟੀਐਮਸੀ ਦੇ ਕਾਰਕੁੰਨਾਂ ਨੇ ਹਮਲਾ ਕਰਕੇ ਉਨ੍ਹਾਂ ਦੀਆਂ ਗੱਡੀਆਂ ਤੇ ਉਸ 'ਚ ਲੱਗੀ ਐਲਈਡੀ ਟੀਵੀ 'ਚ ਜ਼ਬਰਦਸਤ ਤੋੜਫੋੜ ਕੀਤੀ ਹੈ।
ਬੰਗਾਲ ਬੀਜੇਪੀ ਪ੍ਰਭਾਰੀ ਕੈਲਾਸ਼ ਵਿਜੇਵਰਗੀ ਨੇ ਘਟਨਾ ਦੀ ਵੀਡੀਓ ਟਵੀਟ ਕਰਦਿਆਂ ਲਿਖਿਆ, 'ਅੱਜ ਹੀ ਚੋਣ ਕਮਿਸ਼ਨ ਨੇ ਬੰਗਾਲ ਚੋਣਾਂ ਦੀ ਤਾਰੀਖ ਦਾ ਐਲਾਨ ਕੀਤਾ ਤੇ ਤ੍ਰਿਣਮੂਲ ਕਾਂਗਰਸ ਦੇ ਗੁੰਡਿਆ ਨੇ ਬਿਨਾਂ ਡਰ ਤੋਂ ਰਾਤ 11 ਵਜੇ ਬੀਜੇਪੀ ਦੇ ਕਡਾਪਾਰਾ ਗੋਡਾਊਨ 'ਚ ਘੁੱਸ ਕੇ LED ਗੱਡੀਆਂ ਭੰਨੀਆਂ। LED ਵੀ ਖੋਲ੍ਹ ਕੇ ਲੈ ਗਏ। ਸ਼ਾਇਦ ਗੁੰਡਿਆਂ ਨੇ ਚੋਣ ਕਮਿਸ਼ਨ ਨੂੰ ਚੁਣੌਤੀ ਦਿੱਤੀ ਹੈ।

आज ही चुनाव आयोग ने बंगाल चुनाव तिथि की घोषणा की और तृणमूल कांग्रेस के गुंडो ने बिना डर के रात 11 बजे भाजपा के काड़पारा (कोलकाता) गोडाउन्न में घुसकर LED गाड़ियाँ फोड़ी और LED भी खोलकर ले गए |

शायद गुंडो ने चुनाव आयोग को चुनोती दी है । @AmitShah pic.twitter.com/Vr3a5gw7KB
— Kailash Vijayvargiya (@KailashOnline) February 26, 2021

ਚੋਣ ਕਮਿਸ਼ਨ ਨੇ ਕੱਲ੍ਹ ਹੀ ਸੂਬੇ 'ਚ 8 ਗੇੜਾਂ ਚੋਣ ਤਾਰੀਖਾਂ ਦਾ ਐਲਾਨ ਕੀਤਾ ਹੈ। 8 ਗੇੜਾਂ 'ਚ ਚੋਣਾਂ ਕਰਾਉਣ ਪਿੱਛੇ ਮਕਸਦ ਇਹੀ ਸੀ ਕਿ ਚੋਣ ਪ੍ਰਕਿਰਿਆ ਦੌਰਾਨ ਹਿੰਸਾ ਦੀਆਂ ਘਟਨਾਵਾਂ 'ਤੇ ਰੋਕ ਲਾਈ ਜਾਵੇ। ਪਰ ਬੀਜੇਪੀ ਤੇ ਟੀਐਮਸੀ ਦੇ ਵਿਚ ਜਾਰੀ ਖਿੱਚੋਤਾਣ 'ਚ ਵਾਰ-ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।