ਪ੍ਰਯਾਗਰਾਜ: ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਦਿਨ ਮਹਾਸ਼ਿਵਰਾਤਰੀ ਅੱਜ ਪ੍ਰਯਾਗਰਾਜ ‘ਚ ਕੁੰਭ ਮੇਲੇ ‘ਚ ਵੀ ਪੂਰਾ ਆਸਥਾ ਅਤੇ ਸ਼੍ਰੱਧਾ ਨਾਲ ਮਨਾਇਆ ਜਾ ਰਿਹਾ ਹੈ। ਹਲਕਾ ਮੀਂਹ ਅਤੇ ਠੰਢੀਆਂ ਹਵਾਵਾਂ ਦੇ ਬਾਅਦ ਵੀ ਸੰਗਮ ‘ਤੇ ਰਾਤ ਤੋਂ ਹੀ ਲੱਖਾਂ ਸ਼ਰਧਾਲੂਆਂ ਦੀ ਭੀੜ ਉਮੜੀ ਹੋਈ ਹੈ। ਮਹਾਸ਼ਿਵਰਾਤੀ ਦੇ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਚਲ ਰਹੇ ਦੁਨੀਆ ਦੇ ਸਭ ਤੋਂ ਲੰਬੇ ਕੁੰਭ ਮੇਲੇ ਦਾ ਸਮਾਪਨ ਵੀ ਹੋ ਜਾਵੇਗਾ।


ਇਸ ਵਾਰ ਕੁੰਭ ਮੇਲੇ ‘ਚ ਹੁਣ ਤਕ 23 ਕਰੋੜ ਤੋਂ ਜ਼ਿਆਦਾ ਲੋਕ ਆ ਚੁੱਕੇ ਹਨ। ਖਰਾਬ ਮੌਸਮ ਦੇ ਬਾਅਦ ਵੀ ਅੱਜ ਵੀ ਲੋਕਾਂ ਦੀ ਸ਼੍ਰੱਧਾ ‘ਚ ਕੋਈ ਕਮੀ ਨਹੀਂ। ਇਨਾਂ ਹੀ ਨਹੀਂ ਇਸ ਵਾਰ ਸ਼ਰਧਾਲੂਆਂ ‘ਚ ਦੇਸ਼ਭਗਤੀ ਦਾ ਅਸਰ ਵੀ ਖਾਸ ਦੇਖਣ ਨੂੰ ਮਿਲ ਰਿਹਾ ਹੈ। ਭਗਤਾਂ ਦੇ ਜੱਥਿਆਂ ਦੇ ਹੱਥਾਂ ‘ਚ ਤਿਰੰਗਾ ਝੰਡਾ ਫੜ੍ਹਿਆ ਹੋਇਆ ਹੈ ਅਤੇ ਲੋਕ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲੱਗਾ ਰਹੇ ਹਨ।



ਪੂਰੇ ਮੇਲੇ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪ੍ਰਸਾਸ਼ਨ ਮੁਤਾਬਕ ਅੱਜ ਮਹਾਸ਼ਿਵਰਾਤਰੀ ‘ਤੇ ਕਰੀਬ 80 ਲੱਖ ਸ਼ਰਧਾਲੂ ਸੰਗਮ ‘ਚ ਆਸਥਾ ਦੀ ਡੁਬਕੀ ਲਗਾਉਣਗੇ। ਮਹਾਸ਼ਿਵਰਾਤਰੀ ਨੂੰ ਲੈ ਕੇ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਵਿਚਾਰਧਾਰਾ ਹੈ। ਪਰ ਲੋਕਾਂ ‘ਚ ਸਿਰਫ ਸ਼ਿਵ ਜੀ ਪੂਜਾ ਕਰਨ ਦਾ ਪੂਰਾ ਜੋਸ਼ ਹੈ।