ਲਾਹੌਲ-ਸਪਿਤੀ 'ਚ ਫਸੇ 244 ਲੋਕਾਂ ਨੂੰ ਸੁਰੱਖਿਅਤ ਕੱਢਿਆ, ਸਫਲ ਰਿਹਾ ਰੈਸਕਿਊ ਆਪ੍ਰੇਸ਼ਨ
ਰੈਸਕਿਊ ਆਪਰੇਸ਼ਨ ਵੀਰਵਾਰ ਕਰੀਬ ਤਿੰਨ ਵਜੇ ਤਕ ਚੱਲਿਆ। ਇਸ ਦੌਰਾਨ ਮਾਇਨਸ 25 ਡਿਗਰੀ ਤਾਪਮਾਨ ਦੀ ਜਮਾ ਦੇਣ ਵਾਲੀ ਠੰਡ 'ਚ ਵੀ ਰੈਸੀਕਿਊ ਟੀਮ ਲੋਕਾਂ ਦੀ ਜ਼ਿੰਦਗੀ ਦੀ ਸੁਰੱਖਿਆ ਲਈ ਲਗਾਤਾਰ ਡਟੀ ਰਹੀ।
ਲਾਹੌਲ-ਸਪਿਤੀ: ਜ਼ਿਲ੍ਹੇ 'ਚ ਅਚਾਨਕ ਹੋਈ ਭਾਰੀ ਬਰਫਬਾਰੀ ਨਾਲ ਬਾਰਾਲਾਚਾ 'ਚ ਫਸੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਲਾਹੌਲ-ਸਪਿਤੀ ਦੇ ਡੀਸੀ ਪੰਕਜ ਰਾਏ ਨੇ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ 20 ਅਪ੍ਰੈਲ ਨੂੰ ਸੰਯੁਕਤ ਆਪਰੇਸ਼ਨ ਚਲਾਇਆ ਗਿਆ ਸੀ। ਕਰੀਬ 35 ਘੰਟੇ ਤਕ ਚੱਲੇ ਇਸ ਰੈਸੀਕਿਊ ਆਪਰੇਸ਼ਨ 'ਚ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਪੁਲਿਸ ਤੇ ਬੀਆਰਓ 70 ਆਰਸੀਸੀ ਦੇ ਅਧਿਕਾਰੀ ਸ਼ਾਮਲ ਰਹੇ।
ਰੈਸਕਿਊ ਆਪਰੇਸ਼ਨ ਵੀਰਵਾਰ ਕਰੀਬ ਤਿੰਨ ਵਜੇ ਤਕ ਚੱਲਿਆ। ਇਸ ਦੌਰਾਨ ਮਾਇਨਸ 25 ਡਿਗਰੀ ਤਾਪਮਾਨ ਦੀ ਜਮਾ ਦੇਣ ਵਾਲੀ ਠੰਡ 'ਚ ਵੀ ਰੈਸੀਕਿਊ ਟੀਮ ਲੋਕਾਂ ਦੀ ਜ਼ਿੰਦਗੀ ਦੀ ਸੁਰੱਖਿਆ ਲਈ ਲਗਾਤਾਰ ਡਟੀ ਰਹੀ। ਇਸ ਆਪਰੇਸ਼ਨ 'ਚ 244 ਲੋਕਾਂ ਨੂੰ ਰੈਸੀਕਿਊ ਕੀਤਾ ਗਿਆ ਹੈ। ਇਸ ਦੌਰਾਨ 147 ਲੋਕਾਂ ਨੂੰ 20 ਅਪ੍ਰੈਲ ਨੂੰ ਹੀ ਬਾਰਾਲਾਚਾ ਦੱਰਾ ਤੋਂ ਜਿਸਪਾ ਵੱਲ ਸੁਰੱਖਿਅਤ ਕੱਢਿਆ ਗਿਆ। ਪਰ ਭਾਰੀ ਬਰਫਬਾਰੀ, ਕਮਜ਼ੋਰ ਦ੍ਰਿਸ਼ਟੀ ਕਾਰਨ ਬਚਾਅ ਅਭਿਆਨ 20 ਤੇ 21 ਅਪ੍ਰੈਲ ਦੀ ਮੱਧ ਰਾਤ ਨੂੰ ਸਫਲ ਨਹੀਂ ਹੋ ਸਕਿਆ।
21 ਤੇ 22 ਅਪ੍ਰੈਲ ਦੀ ਅੱਧੀ ਰਾਤ ਤਕ ਚੱਲੇ ਇਸ ਅਭਿਆਨ 'ਚ 22 ਅਪ੍ਰੈਲ ਦੀ ਸਵੇਰ ਤਿੰਨ ਵਜੇ ਤਕ ਰਾਤ ਭਰ ਦੇ ਆਪਰੇਸ਼ਨ ਤੋਂ ਬਾਅਦ 87 ਲੋਕਾਂ ਨੂੰ ਸੁਰੱਖਿਅਤ ਜ਼ਿੰਗਜ਼ਿੰਗ ਬਾਰ ਡੇਟ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਸਾਰੇ ਯਾਤਰੀ ਜਿੰਨ੍ਹਾਂ 'ਚ ਟਰੱਕ ਡਰਾਇਵਰ, ਕੰਡਕਟਰ, ਕਾਮਕਾਜ਼ੀ, ਮਹਿਲਾਵਾਂ ਤੇ ਬੱਚੇ ਸ਼ਾਮਲ ਹਨ। ਇਹ 20 ਅਪ੍ਰੈਲ ਦੁਪਹਿਰ ਬਾਅਦ ਮਨਾਲੀ-ਲੇਹ ਹਾਈਵੇਅ 'ਤੇ ਅਚਾਨਕ ਬਰਫਬਾਰੀ ਤੇ ਗੱਡੀਆਂ ਦੇ ਬ੍ਰੇਕਡਾਊਨ ਕਾਰਨ ਬੰਦ ਹੋਣ ਦੇ ਚੱਲਦਿਆਂ ਫਸੇ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904