Latest Breaking News Live on 19 October 2024: ਫਿਲਸਤੀਨ, ਲੇਬਨਾਨ, ਈਰਾਨ ਤੋਂ ਬਾਅਦ ਹੁਣ ਜਾਰਡਨ ਨਾਲ ਜੰਗ ਦੇ ਮੂਡ 'ਚ ਇਜ਼ਰਾਈਲ, ਸਲਮਾਨ ਲਈ ਲੱਗਦਾ ਡਰ ? ਪਿਤਾ ਸਲੀਮ ਨੇ ਆਖੀ ਆਹ ਅਹਿਮ ਗੱਲ, ਪੰਜਾਬ ਅਤੇ ਚੰਡੀਗੜ੍ਹ 'ਚ ਵਧੀ ਸ਼ਾਮ ਦੀ ਠੰਢ

Latest Breaking News Live on 19 October 2024: ਫਿਲਸਤੀਨ, ਲੇਬਨਾਨ, ਈਰਾਨ ਤੋਂ ਬਾਅਦ ਹੁਣ ਜਾਰਡਨ ਨਾਲ ਜੰਗ ਦੇ ਮੂਡ 'ਚ ਇਜ਼ਰਾਈਲ, ਸਲਮਾਨ ਲਈ ਲੱਗਦਾ ਡਰ ? ਪਿਤਾ ਸਲੀਮ ਨੇ ਆਖੀ ਆਹ ਅਹਿਮ ਗੱਲ, ਪੰਜਾਬ ਅਤੇ ਚੰਡੀਗੜ੍ਹ 'ਚ ਵਧੀ ਸ਼ਾਮ ਦੀ ਠੰਢ

ABP Sanjha Last Updated: 19 Oct 2024 10:57 PM
Punjab News: ਜਗਰਾਓ 'ਚ ਮਹਿਲਾ ਤਸਕਰ ਦੀ ਜਾਇਦਾਦ ਜ਼ਬਤ, DSP ਨੇ ਚਿਪਕਾਇਆ ਨੋਟਿਸ, ਸਾਥੀ ਦੇ ਨਾਲ ਮਿਲ ਕੇ ਵੇਚਦੀ ਸੀ ਚੂਰਾ ਪੋ*ਸ*ਤ

Punjab News: ਜਗਰਾਉਂ 'ਚ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਮਹਿਲਾ ਤਸਕਰ ਦੇ ਘਰ ਨੂੰ ਕਾਬੂ ਕੀਤਾ ਹੈ। ਸੂਚਨਾ ਦੇਣ ਲਈ ਡੀਐਸਪੀ ਵਰਿੰਦਰ ਸਿੰਘ ਖੋਸਾ ਖ਼ੁਦ ਪੁੱਜੇ। ਇਸ ਦੌਰਾਨ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਨਸ਼ਾ ਵੇਚ ਕੇ ਜ਼ਮੀਨਾਂ, ਜਾਇਦਾਦਾਂ ਆਦਿ ਹਾਸਲ ਕਰਨ ਵਾਲੇ ਸਾਰੇ ਸਮੱਗਲਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ।

CM ਮਾਨ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਧਰਨਾ ਕੀਤਾ ਖਤਮ, ਝੋਨੇ ਦਾ ਦਾਣਾ-ਦਾਣਾ ਖਰੀਦੇਗੀ ਸਰਕਾਰ

Punjab News: ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਕਿਸਾਨਾਂ ਦੀ ਅਹਿਮ ਮੀਟਿੰਗ  ਹੋਈ। ਮੀਟਿੰਗ ਦੌਰਾਨ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਸੀਐਮ ਮਾਨ ਦੇ ਕਿਸਾਨਾਂ ਨੂੰ ਭਰੋਸਾ ਦੇਣ ਤੋਂ ਬਾਅਦ ਕਿਸਾਨਾਂ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਡੇ ਤੋਂ ਦੋ ਦਿਨ ਦਾ ਸਮਾਂ ਮੰਗਿਆ ਪਰ ਅਸੀਂ ਚਾਰ ਦਿਨ ਦਾ ਸਮਾਂ ਦੇ ਦਿੱਤਾ ਹੈ। ਜੇਕਰ ਇਹ ਮਸਲਾ ਚਾਰ ਦਿਨਾਂ ਦੇ ਅੰਦਰ ਹੱਲ ਨਾ ਹੋਇਆ ਤਾਂ ਅਸੀਂ ਵੱਡਾ ਐਕਸ਼ਨ ਲਵਾਂਗੇ।

ਬਾਲ-ਬਾਲ ਬਚੇ ਬੈਂਜਾਮਿਨ ਨੇਤਨਯਾਹੂ! ਹਿਜ਼ਬੁੱਲਾ ਨੇ ਡਰੋਨ ਅਟੈਕ ਨਾਲ ਇਜ਼ਰਾਇਲੀ PM ਦੇ ਘਰ ਨੂੰ ਬਣਾਇਆ ਨਿਸ਼ਾਨਾ

Israel Lebanon War News: ਲੇਬਨਾਨ ਨੇ ਸ਼ਨੀਵਾਰ ਯਾਨੀਕਿ 19 ਅਕਤੂਬਰ ਨੂੰ ਇਜ਼ਰਾਈਲ ਵਿਰੁੱਧ ਜਵਾਬੀ ਕਾਰਵਾਈ ਕੀਤੀ। ਇਜ਼ਰਾਈਲੀ ਅਖਬਾਰ ਹਾਰੇਟਜ਼ ਦੀ ਰਿਪੋਰਟ ਮੁਤਾਬਕ ਲੇਬਨਾਨ ਤੋਂ ਡਰੋਨ ਹਮਲਾ ਕੀਤਾ ਗਿਆ। ਇਹ ਹਮਲਾ ਕੇਂਦਰੀ ਇਜ਼ਰਾਈਲ ਦੇ ਸ਼ਹਿਰ ਕੈਸੇਰੀਆ ਦੇ ਇਕ ਘਰ 'ਤੇ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦਾ ਨਿਸ਼ਾਨਾ ਨੇਤਨਯਾਹੂ ਦਾ ਘਰ ਸੀ। ਹਾਲਾਂਕਿ ਨੇਤਨਯਾਹੂ ਦਾ ਘਰ ਸੁਰੱਖਿਅਤ ਹੈ।

Crime News: ਲੁਧਿਆਣਾ 'ਚ GYM ਦੇ ਬਾਹਰ ਮਿਲੀ ਖ਼ੂਨ ਨਾਲ ਲੱਥਪੱਥ ਲਾਸ਼, ਸਿਰ 'ਤੇ ਮਿਲੇ ਸੱਟ ਦੇ ਨਿਸ਼ਾਨ, ਜਾਣੋ ਪੂਰਾ ਮਾਮਲਾ

Punjab news:  ਅੱਜ ਸਵੇਰੇ 6.30 ਵਜੇ ਲੁਧਿਆਣਾ ਦੇ ਜਿੰਮ ਦੇ ਬਾਹਰ ਇੱਕ ਵਿਅਕਤੀ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮਿਲੀ। ਜਦੋਂ ਸਵੇਰੇ ਜਿੰਮ ਦਾ ਮਾਲਕ ਜਿੰਮ ਖੋਲ੍ਹਣ ਆਇਆ ਤਾਂ ਪੌੜੀਆਂ 'ਤੇ ਖ਼ੂਨ ਫੈਲਿਆ ਦੇਖ ਕੇ ਹੱਕਾ-ਬੱਕਾ ਰਹਿ ਗਿਆ।  ਉਸਨੇ ਦੇਖਿਆ ਕਿ ਇੱਕ ਵਿਅਕਤੀ ਖੂਨ ਨਾਲ ਲੱਥਪੱਥ ਪਿਆ ਸੀ। ਜਿੰਮ ਮਾਲਕ ਨੇ ਰੌਲਾ ਪਾਇਆ ਤੇ ਆਸਪਾਸ ਦੇ ਹੋਰ ਲੋਕ ਇਕੱਠੇ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਿਅਕਤੀ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਹਨ।


ਜਾਣਕਾਰੀ ਅਨੁਸਾਰ ਸ਼ਿੰਗਾਰ ਸਿਨੇਮਾ ਰੋਡ ਨੇੜੇ ਸ਼ਗਨ ਪੈਲੇਸ ਦੇ ਸਾਹਮਣੇ ਜਿੰਮ ਦੇ ਬਾਹਰ ਇੱਕ ਵਿਅਕਤੀ ਦੀ ਲਾਸ਼ ਪਈ ਮਿਲੀ। ਲਾਸ਼ ਦੀ ਹਾਲਤ ਬਹੁਤ ਖ਼ਰਾਬ ਸੀ। ਸਿਰ ਤੋਂ ਖੂਨ ਵਹਿ ਰਿਹਾ ਸੀ। ਹੈੱਡਫੋਨ ਵੀ ਪੌੜੀਆਂ 'ਤੇ ਪਏ ਸਨ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਘਟਨਾ ਵਾਲੀ ਥਾਂ ’ਤੇ ਪਹੁੰਚ ਗਈ। ਜਾਂਚ ਅਧਿਕਾਰੀ ਏਐਸਆਈ ਸੁਲੱਖਣ ਸਿੰਘ ਨੇ ਮੌਕਾ ਦੇਖਿਆ। ਇਸ ਤੋਂ ਬਾਅਦ ਐਸਐਚਓ ਅੰਮ੍ਰਿਤਪਾਲ ਸ਼ਰਮਾ ਵੀ ਮੌਕੇ ’ਤੇ ਪੁੱਜੇ।

NCPCR Report: 11.5 ਲੱਖ ਬੱਚਿਆਂ 'ਤੇ ਮੰਡਰਾ ਰਿਹਾ ਬਾ*ਲ ਵਿਆਹ ਦਾ ਖ਼ਤਰਾ! NCPCR ਸਟੱਡੀ 'ਚ ਵੱਡਾ ਖੁਲਾਸਾ

NCPCR Report: ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (NCPCR) ਦੁਆਰਾ ਕਰਵਾਏ ਗਏ ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ 27 ਰਾਜਾਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 11.5 ਲੱਖ ਤੋਂ ਵੱਧ ਬੱਚਿਆਂ ਉੱਪਰ ਬਾਲ ਵਿਆਹ ਦਾ ਖ਼ਤਰਾ ਮੰਡਰਾ ਰਿਹਾ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਉਹ ਬੱਚੇ ਸ਼ਾਮਲ ਹਨ ਜੋ ਸਕੂਲ ਛੱਡ ਚੁੱਕੇ ਹਨ, ਉਹ ਬੱਚੇ ਜੋ ਸਕੂਲ ਨਹੀਂ ਜਾਂਦੇ ਹਨ ਜਾਂ ਉਹ ਬੱਚੇ ਸ਼ਾਮਲ ਹਨ ਜੋ ਬਿਨਾਂ ਕਿਸੇ ਜਾਣਕਾਰੀ ਦੇ ਲੰਬੇ ਸਮੇਂ ਤੋਂ ਸਕੂਲ ਤੋਂ ਗੈਰਹਾਜ਼ਰ ਹਨ। NCPCR ਦੀ ਰਿਪੋਰਟ ਮੁਤਾਬਕ ਇਨ੍ਹਾਂ 'ਚੋਂ ਜ਼ਿਆਦਾਤਰ ਲੜਕੀਆਂ ਹਨ।


ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ, ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 5 ਲੱਖ ਤੋਂ ਵੱਧ ਬੱਚੇ ਬਾਲ ਵਿਆਹ ਲਈ 'ਸੰਵੇਦਨਸ਼ੀਲ' ਪਾਏ ਗਏ ਹਨ, ਜਦੋਂ ਕਿ ਅਸਾਮ ਵਿੱਚ 1.5 ਲੱਖ ਬੱਚੇ ਅਤੇ ਮੱਧ ਪ੍ਰਦੇਸ਼ ਵਿੱਚ ਲਗਭਗ 1 ਲੱਖ ਬੱਚੇ ਇਸ ਸ਼੍ਰੇਣੀ ਵਿੱਚ ਸ਼ਾਮਲ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਈ ਜ਼ਿਲ੍ਹਿਆਂ ਵਿੱਚ ਅਜੇ ਵੀ ਇਹ ਸਰਵੇਖਣ ਨਹੀਂ ਹੋਇਆ ਹੈ। ਜਦੋਂ ਕਿ ਗੋਆ ਅਤੇ ਲੱਦਾਖ ਨੇ ਕੋਈ ਡਾਟਾ ਸਾਂਝਾ ਨਹੀਂ ਕੀਤਾ।

ਗੁਰਪ੍ਰੀਤ ਸਿੰਘ ਕਤਲਕਾਂਡ 'ਚ ਜੇਲ੍ਹ 'ਚ ਬੰਦ ਸੰਸਦ ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ ਨਾਮਜ਼ਦ

Punjab News: ਫਰੀਦਕੋਟ ਦੇ ਗੁਰਪ੍ਰੀਤ ਸਿੰਘ ਕਤਲ ਕੇਸ ਵਿੱਚ ਪੁਲਿਸ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਵਿਦੇਸ਼ ਬੈਠੇ ਗੈਂਗਸਟਰ ਅਰਸ਼ ਡੱਲਾ ਨੂੰ ਨਾਮਜ਼ਦ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਪਾਲ ਸਿੰਘ ਦੀ ਸ਼ਮੂਲੀਅਤ ਬਾਰੇ ਖੁਲਾਸਾ ਕੀਤਾ ਸੀ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਛੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਅਤੇ ਅਰਸ਼ ਡੱਲਾ ਤੋਂ ਇਲਾਵਾ ਵਿਦੇਸ਼ ਵਿੱਚ ਬੈਠੇ ਕਰਮਵੀਰ ਅਤੇ ਕਰਮਵੀਰ ਦੀ ਰੇਕੀ ਕਰਨ ਵਾਲੇ ਤਿੰਨ ਗ੍ਰਿਫਤਾਰ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ।


ਪੰਜਾਬ ਪੰਚਾਇਤੀ ਚੋਣਾਂ ਦੌਰਾਨ 9 ਅਕਤੂਬਰ ਨੂੰ ਫਰੀਦਕੋਟ 'ਚ ਨੌਜਵਾਨ ਗੁਰਪ੍ਰੀਤ ਸਿੰਘ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੇ ਖ਼ੁਲਾਸਾ ਕੀਤਾ ਸੀ ਕਿ ਇਸ ਮਾਮਲੇ 'ਚ ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਭੂਮਿਕਾ ਦੇ ਸਬੂਤ ਮਿਲੇ ਹਨ। ਪੁਲਿਸ ਅਨੁਸਾਰ ਘਟਨਾ ਦੇ ਪਿੱਛੇ ਅੰਮ੍ਰਿਤਪਾਲ ਸਿੰਘ ਦਾ ਹੱਥ ਹੈ, ਸਾਜ਼ਿਸ਼ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

Punjab News: ਕਿਸਾਨ ਆਗੂ ਅੱਜ ਮੁੱਖ ਮੰਤਰੀ ਨਾਲ ਕਰਨਗੇ ਮੁਲਾਕਾਤ, CM ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਦਿੱਤੀ ਸੀ ਚੇਤਾਵਨੀ

Farmer leaders will meet CM in Punjab today: ਪੰਜਾਬ 'ਚ ਝੋਨੇ ਦੀ ਖਰੀਦ ਸਹੀ ਤਰੀਕੇ ਨਾਲ ਨਾ ਹੋਣ ਦੇ ਵਿਰੋਧ 'ਚ ਸ਼ੁੱਕਰਵਾਰ ਨੂੰ ਕਿਸਾਨਾਂ ਨੇ ਚੰਡੀਗੜ੍ਹ 'ਚ ਮੁੱਖ ਮੰਤਰੀ ਹਾਊਸ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੱਸ ਦੇਈਏ ਕਿ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਸੈਕਟਰ-35 ਕਿਸਾਨ ਭਵਨ ਵਿੱਚ ਪੁੱਜੇ। ਹਾਲਾਂਕਿ ਇਹ ਸਭ ਕੁਝ ਦੇਖਦੇ ਹੋਏ ਪੁਲਿਸ ਨੇ ਕਿਸਾਨ ਭਵਨ ਦੇ ਗੇਟ ਬੰਦ ਕਰ ਦਿੱਤੇ। ਪਰ ਅੱਜ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਵੇਗੀ।

Punjab News: ਸੰਕਟ ਮੋਚਨ ਸ਼੍ਰੀ ਹਨੂੰਮਾਨ ਮੰਦਿਰ 'ਚ ਦਿਨਦਿਹਾੜੇ ਹੋਈ ਚੋਰੀ, ਮੱਥਾ ਟੇਕਣ ਦੇ ਬਹਾਨੇ ਆਇਆ ਸੀ ਚੋਰ

Ludhiana News: ਲੁਧਿਆਣਾ ਦੇ ਸੰਕਟ ਮੋਚਨ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਦਿਨਦਿਹਾੜੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੱਥਾ ਟੇਕਣ ਦੇ ਬਹਾਨੇ ਚੋਰ ਮੰਦਿਰ ਵਿੱਚ ਵੜਿਆ ਸੀ।


ਦੱਸ ਦਈਏ ਕਿ ਲੁਧਿਆਣਾ ਦੇ ਹੈਬੋਵਾਲ ਸਥਿਤ ਬਾਲਾਜੀ ਮੰਦਿਰ ਦਾ ਸਾਹਮਣੇ ਇਹ ਘਟਨਾ ਵਾਪਰੀ ਹੈ, ਜਿੱਥੇ ਇੱਕ ਨੌਜਵਾਨ ਮੱਥਾ ਟੇਕਣ ਦੇ ਬਹਾਨੇ ਮੰਦਰ ਵਿੱਚ ਆਇਆ ਅਤੇ ਬਾਲਾਜੀ ਦੀ ਮੂਰਤੀ ਦੇ ਸਾਹਮਣੇ ਪਿਆ ਚਾਂਦੀ ਦਾ ਗਲਾਸ ਚੋਰੀ ਕਰਕ ਲੈ ਗਿਆ। ਨੌਜਵਾਨ ਦੀ ਇਹ ਸਾਰੀ ਹਰਕਤ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।

Vistara Bomb Threat: ਦਿੱਲੀ ਤੋਂ ਲੰਡਨ ਜਾਣ ਵਾਲੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ! ਅਚਾਨਕ ਮੱਚੀ ਤਰਥੱਲੀ

Vistara Flight Emergency Landing: ਪਿਛਲੇ ਕੁਝ ਦਿਨਾਂ ਤੋਂ ਕਈ ਫਲਾਈਟਸ ਨੂੰ ਬੰਬ ਨਾਲ ਉਡਾਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਵਿਚਾਲੇ ਸ਼ੁੱਕਰਵਾਰ (18 ਅਕਤੂਬਰ) ਨੂੰ ਦਿੱਲੀ ਤੋਂ ਲੰਡਨ ਜਾ ਰਹੀ ਵਿਸਤਾਰਾ ਦੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਧਮਕੀ ਮਿਲਣ ਤੋਂ ਬਾਅਦ ਫਰੈਂਕਫਰਟ 'ਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਤੋਂ ਬਾਅਦ ਇਸ ਦਾ ਨਿਰੀਖਣ ਕੀਤਾ ਗਿਆ ਅਤੇ ਸੁਰੱਖਿਆ ਮਨਜ਼ੂਰੀ ਮਿਲਣ ਤੋਂ ਬਾਅਦ ਕਰੀਬ 2.5 ਘੰਟੇ ਬਾਅਦ ਫਲਾਈਟ ਨੇ ਆਪਣੀ ਮੰਜ਼ਿਲ ਲਈ ਉਡਾਣ ਭਰੀ।


ਵਿਸਤਾਰਾ ਦੀ ਫਲਾਈਟ UK17 ਨੂੰ ਸੋਸ਼ਲ ਮੀਡੀਆ 'ਤੇ ਸੁਰੱਖਿਆ ਸਬੰਧੀ ਧਮਕੀ ਮਿਲੀ। ਜਿਵੇਂ ਹੀ ਫਲਾਈਟ 'ਚ ਬੰਬ ਹੋਣ ਦੀ ਖਬਰ ਮਿਲੀ, ਤੁਰੰਤ ਹੀ ਸਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਜ਼ਰੂਰੀ ਕਦਮ ਚੁੱਕੇ ਗਏ। ਇਸ ਤੋਂ ਬਾਅਦ ਪਾਇਲਟ ਨੇ ਫਲਾਈਟ ਦਾ ਰਸਤਾ ਡਾਈਵਰਟ ਕਰਨ ਦਾ ਫੈਸਲਾ ਲਿਆ। 

ਪਿਛੋਕੜ

Latest Breaking News Live on 19 October 2024:  ਇਜ਼ਰਾਈਲ ਅੱਤਵਾਦ ਅਤੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਆਰਪਾਰ ਦੀ ਲੜਾਈ ਦੇ ਮੂਡ ਵਿਚ ਹੈ। ਫਲਸਤੀਨ, ਲੇਬਨਾਨ ਅਤੇ ਈਰਾਨ ਤੋਂ ਬਾਅਦ ਹੁਣ ਉਹ ਜਾਰਡਨ ਨਾਲ ਵੀ ਲੜਨ ਲਈ ਤਿਆਰ ਹੈ। ਹਾਲ ਹੀ ਵਿੱਚ, ਉਸ ਨੇ ਜਾਰਡਨ ਦੀ ਫੌਜ ਦੀ ਵਰਦੀ ਪਾ ਕੇ ਇਜ਼ਰਾਈਲ ਵਿੱਚ ਘੁਸਪੈਠ ਕੀਤੀ ਅਤੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਨੇ ਪੁਸ਼ਟੀ ਕੀਤੀ ਹੈ ਕਿ ਦੋ ਅੱਤਵਾਦੀ ਜਾਰਡਨ ਦੀ ਫੌਜ ਦੀ ਵਰਦੀ ਪਾ ਕੇ ਇਜ਼ਰਾਈਲ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਮਾਮਲਾ ਸ਼ੱਕੀ ਜਾਪਿਆ ਅਤੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਨ੍ਹਾਂ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ 'ਚ ਦੋਵੇਂ ਅੱਤਵਾਦੀ ਮਾਰੇ ਗਏ।


Israel Hamas War: ਫਿਲਸਤੀਨ, ਲੇਬਨਾਨ, ਈਰਾਨ ਤੋਂ ਬਾਅਦ ਹੁਣ ਜਾਰਡਨ ਨਾਲ ਜੰਗ ਦੇ ਮੂਡ 'ਚ ਇਜ਼ਰਾਈਲ! ਕਰ ਦਿੱਤਾ ਆਹ ਕੰਮ


 


Salim Khan on Salman Khan Security: ਬਾਬਾ ਸਿੱਦੀਕੀ ਦੀ 12 ਅਕਤੂਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੁੰਬਈ ਪੁਲਿਸ ਨੇ ਸਲਮਾਨ ਨੂੰ ਪੂਰੀ ਸੁਰੱਖਿਆ ਦਿੱਤੀ ਹੋਈ ਹੈ ਅਤੇ ਕਿਸੇ ਨੂੰ ਵੀ ਇਹ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਕਿ ਉਹ ਆਪਣੇ ਘਰ ਜਾਂ ਫਾਰਮ ਹਾਊਸ 'ਤੇ ਹਨ। ਹਾਲ ਹੀ 'ਚ ਸਲੀਮ ਖਾਨ ਨੇ 'ਏਬੀਪੀ ਲਾਈਵ' ਨਾਲ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਸਲਮਾਨ ਖਾਨ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ ਅਤੇ ਕੁਝ ਖੁਲਾਸੇ ਵੀ ਕੀਤੇ।


Salim Khan: ਸਲਮਾਨ ਲਈ ਲੱਗਦਾ ਡਰ ? ਪਿਤਾ ਸਲੀਮ ਖਾਨ ਬੋਲੇ- 'ਇੱਜ਼ਤ ਅਤੇ ਬੇਇੱਜ਼ਤੀ, ਜ਼ਿੰਦਗੀ ਅਤੇ ਮੌਤ ਰੱਬ ਦੇ ਹੱਥ'


 


Punjab Weather Update: ਦੀਵਾਲੀ ਤੋਂ ਪਹਿਲਾਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਹਲਕੀ ਠੰਢ ਵਧਣੀ ਸ਼ੁਰੂ ਹੋ ਗਈ ਹੈ। ਸੂਬੇ 'ਚ ਮਾਨਸੂਨ ਦੇ ਹਟਣ ਤੋਂ ਬਾਅਦ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਪੰਜਾਬ ਅਤੇ ਚੰਡੀਗੜ੍ਹ 'ਚ (ਅੱਜ) ਸ਼ਨੀਵਾਰ ਨੂੰ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ। ਭਾਵੇਂ ਸਵੇਰ ਅਤੇ ਸ਼ਾਮ ਨੂੰ ਥੋੜਾ ਠੰਡਾ ਹੋ ਸਕਦਾ ਹੈ, ਪਰ ਦੁਪਹਿਰ ਵੇਲੇ ਗਰਮੀ ਰਹੇਗੀ। ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਸਾਫ਼ ਰਹੇਗਾ। 24 ਤੋਂ ਬਾਅਦ ਮੌਸਮ ਬਦਲ ਜਾਵੇਗਾ। ਇਸ ਤੋਂ ਬਾਅਦ ਠੰਡ ਵੀ ਵੱਧ ਜਾਵੇਗੀ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 37.09 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਰਾਲੀ ਸਾੜਨ ਨਾਲ ਹਵਾ ਵੀ ਪ੍ਰਦੂਸ਼ਿਤ ਹੋਣ ਲੱਗ ਪਈ ਹੈ।


Punjab Weather Update: ਪੰਜਾਬ ਅਤੇ ਚੰਡੀਗੜ੍ਹ 'ਚ ਵਧੀ ਸ਼ਾਮ ਦੀ ਠੰਢ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.