ਲਾਰੇਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੁੱਖਾ ਗ੍ਰਿਫ਼ਤਾਰ, ਸਲਮਾਨ ਖਾਨ ਦੇ ਘਰ ਦੀ ਕੀਤੀ ਸੀ ਰੇਕੀ
Lawrence Bishnoi Gang: ਹਰਿਆਣਾ ਦੇ ਪਾਣੀਪਤ ਤੋਂ ਸੁੱਖਾ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਉਸ 'ਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੀ ਰੇਕੀ ਕਰਨ ਦਾ ਦੋਸ਼ ਹੈ।
Lawrence Bishnoi Gang News: ਹਰਿਆਣਾ ਅਤੇ ਮੁੰਬਈ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਸੁੱਖਾ ਕਾਹਲੂਆ ਨਾਮ ਦੇ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੂੰ ਪਾਣੀਪਤ ਤੋਂ ਗ੍ਰਿਫਤਾਰ ਕੀਤਾ ਹੈ। ਨਵੀਂ ਮੁੰਬਈ ਦੀ ਪਨਵੇਲ ਸਿਟੀ ਪੁਲਿਸ ਅਤੇ ਹਰਿਆਣਾ ਪੁਲਿਸ ਨੇ ਸਾਂਝੇ ਤੌਰ 'ਤੇ ਇਕ ਆਪਰੇਸ਼ਨ ਕਰ ਕੇ ਸਲਮਾਨ ਖਾਨ ਤੋਂ ਸੁਪਾਰੀ ਲੈਣ ਵਾਲੇ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਪਨਵੇਲ 'ਚ ਫਿਲਮ ਅਦਾਕਾਰ ਸਲਮਾਨ ਖਾਨ ਦੇ ਘਰ ਦੀ ਰੇਕੀ ਕੀਤੀ ਸੀ।
ਫਰਾਰ ਹੋ ਗਿਆ ਸੀ ਸੁੱਖਾ
ਬਿਸ਼ਨੋਈ ਨੇ ਸੁੱਖਾ ਨੂੰ ਸਲਮਾਨ ਦੇ ਘਰ 'ਤੇ ਗੋਲੀ ਚਲਾਉਣ ਦਾ ਕੰਮ ਸੌਂਪਿਆ ਸੀ ਪਰ ਗੈਂਗ ਦੇ ਕੁਝ ਮੈਂਬਰਾਂ ਦੇ ਫੜੇ ਜਾਣ ਤੋਂ ਬਾਅਦ ਸੁੱਖਾ ਫਰਾਰ ਹੋ ਗਿਆ। ਇਹ ਗ੍ਰਿਫਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਪੁਲਿਸ ਬਾਬਾ ਸਿੱਦੀਕੀ ਕਤਲ ਕੇਸ ਦੀ ਜਾਂਚ ਕਰ ਰਹੀ ਹੈ।
ਸਲਮਾਨ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਗੋਲੀਬਾਰੀ ਹੋਈ
ਇਸ ਸਾਲ ਅਪ੍ਰੈਲ 'ਚ ਬਿਸ਼ਨੋਈ ਗੈਂਗ ਦੇ ਦੋ ਗੁੰਡਿਆਂ ਨੇ ਸਲਮਾਨ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ, ਜਿਨ੍ਹਾਂ ਨੂੰ ਬਾਅਦ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ।
ਬਾਬਾ ਸਿੱਦੀਕੀ ਕਤਲ ਕੇਸ ਵਿੱਚ ਵੀ ਆਇਆ ਬਿਸ਼ਨੋਈ ਗੈਂਗ ਦਾ ਨਾਮ
ਇਹ ਗ੍ਰਿਫਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਪੁਲਿਸ ਸਲਮਾਨ ਖਾਨ ਦੇ ਕਰੀਬੀ ਬਾਬਾ ਸਿੱਦੀਕੀ ਦੇ ਕਤਲ ਦੀ ਜਾਂਚ ਕਰ ਰਹੀ ਹੈ। ਮਹਾਰਾਸ਼ਟਰ 'ਚ ਅਜੀਤ ਪਵਾਰ ਗਰੁੱਪ ਦੇ ਸੀਨੀਅਰ ਨੇਤਾ ਬਾਬਾ ਸਿੱਦੀਕੀ ਦੀ ਸ਼ਨੀਵਾਰ (12 ਅਕਤੂਬਰ) ਨੂੰ ਹੱਤਿਆ ਕਰ ਦਿੱਤੀ ਗਈ ਸੀ। ਬਿਸ਼ਨੋਈ ਗੈਂਗ ਨੇ ਕਥਿਤ ਤੌਰ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ: Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (17-10-2024)
ਇਸ ਦੌਰਾਨ ਬੁੱਧਵਾਰ (16 ਅਕਤੂਬਰ) ਨੂੰ ਬਾਬਾ ਸਿੱਦੀਕੀ ਦੇ ਬੇਟੇ ਜੀਸ਼ਾਨ ਸਿੱਦੀਕੀ ਨੇ ਮੁੰਬਈ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਜੀਸ਼ਾਨ ਸਿੱਦੀਕੀ ਨੇ ਆਪਣੇ ਪਿਤਾ ਬਾਬਾ ਸਿੱਦੀਕੀ ਦੇ ਕਤਲ ਨਾਲ ਸਬੰਧਤ ਕੁਝ ਅਹਿਮ ਜਾਣਕਾਰੀਆਂ ਪੁਲਿਸ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਹਨ। ਬਾਂਦਰਾ (ਪੂਰਬੀ) ਤੋਂ ਵਿਧਾਇਕ ਜੀਸ਼ਾਨ ਸ਼ਾਮ ਕਰੀਬ 5 ਵਜੇ ਮੁੰਬਈ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ। ਜਿੱਥੇ ਕਤਲ ਦੀ ਜਾਂਚ ਨੂੰ ਲੈ ਕੇ ਚਰਚਾ ਹੋਈ। ਕਰੀਬ 45 ਮਿੰਟ ਬਾਅਦ ਜੀਸ਼ਾਨ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਬਾਹਰ ਆਇਆ।
ਜ਼ਿਕਰਯੋਗ ਹੈ ਕਿ ਬਾਬਾ ਸਿੱਦੀਕੀ ਦਾ ਕਤਲ ਜ਼ੀਸ਼ਾਨ ਦੇ ਦਫ਼ਤਰ ਦੇ ਬਾਹਰ ਕਰ ਦਿੱਤਾ ਗਿਆ ਸੀ। 12 ਅਕਤੂਬਰ ਦੀ ਰਾਤ ਨੂੰ ਤਿੰਨ ਸ਼ੂਟਰਾਂ ਨੇ ਉਸ 'ਤੇ ਗੋਲੀਬਾਰੀ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਇਸ ਕਤਲ ਕਾਂਡ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਹਾਰਟ ਅਟੈਕ ਆਉਣ ਤੋਂ ਹਫਤਾ ਪਹਿਲਾਂ ਇਨ੍ਹਾਂ 5 ਹਿੱਸਿਆਂ 'ਚ ਹੁੰਦਾ ਦਰਦ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਤੁਰੰਤ ਡਾਕਟਰ ਨੂੰ ਦਿਖਾਓ