ਪੁਣੇ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਜੀਵ ਗਾਂਧੀ ਵਾਂਗ ਕਤਲ ਕੀਤੇ ਜਾਣ ਦੀ ਨਕਸਲੀਆਂ ਦੀ ਕਥਿਤ ਯੋਜਨਾ ’ਤੇ ਸਿਆਸਤ ਤੇਜ਼ ਹੋ ਗਈ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਕਿ ਮੋਦੀ ਵੱਲੋਂ ਹਮਦਰਦੀ ਪਾਉਣ ਲਈ ਪੱਤਰ ਨੂੰ ਉਛਾਲਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੀਐਮ ਮੋਦੀ ਦੇ ਕਤਲ ਦੀ ਸਾਜ਼ਿਸ਼ ਕਹੇ ਜਾਣ ਵਾਲੇ ਪੱਤਰ ਵਿੱਚ ਅਜਿਹਾ ਕੁਝ ਵੀ ਨਹੀਂ।

ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਏਲਗਾਰ ਪ੍ਰੀਸ਼ਦ ਬਣਾਉਣ ਵਾਲੇ ਲੋਕਾਂ ਨੂੰ ਨਕਸਲੀ ਆਖ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਸਭ ਜਾਣਦੇ ਹਨ ਕਿ ਭੀਮਾ-ਕੋਰੇਗਾਂਵ ਵਿੱਚ ਹਿੰਸਾ ਕਿਸ ਨੇ ਕੀਤੀ ਹੈ। ਇਸ ਮਾਮਲੇ ਵਿੱਚ ਗ਼ਲਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਸੱਤਾ ਦੀ ਗ਼ਲਤ ਵਰਤੋਂ ਹੋ ਰਹੀ ਹੈ।

https://twitter.com/Dev_Fadnavis/status/1005862179113877504

ਇਸ ਤੋਂ ਪਹਿਲਾਂ ਕਾਂਗਰਸ ਆਗੂ ਸੰਜੇ ਨਿਰੂਪਮ ਨੇ ਵੀ ਕਿਹਾ ਸੀ ਕਿ ਜਦੋਂ ਲੋਕਪ੍ਰਿਯਤਾ ਘਟ ਜਾਂਦੀ ਹੈ ਤਾਂ ਕਤਲ ਦੀ ਸਾਜ਼ਿਸ਼ ਦੀ ਖ਼ਬਰ ਪਲਾਂਟ ਕਰਾ ਦਿੱਤੀ ਜਾਂਦੀ ਹੈ। ਉਧਰ ਸ਼ਰਦ ਪਵਾਰ ਦੇ ਇਸ ਬਿਆਨ ਨੂੰ ਮਹਾਰਾਸ਼ਟਰ ਦੇ ਮੌਜੂਦਾ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਮੰਦਭਾਗਾ ਕਰਾਰ ਦਿੱਤਾ ਹੈ।

https://twitter.com/Dev_Fadnavis/status/1005862179113877504

ਉਨ੍ਹਾਂ ਕਿਹਾ ਕਿ ਪਵਾਰ ਤੋਂ ਇੰਨਾ ਥੱਲੇ ਡਿੱਗਣ ਦੀ ਉਮੀਦ ਨਹੀਂ ਸੀ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਪੀਐਮ ਮੋਦੀ ਦੇ ਕਤਲ ਸਬੰਧੀ ਪੁਲਿਸ ਵੱਲੋਂ ਬਰਾਮਦ ਦਸਤਾਵੇਜ਼ਾਂ ’ਤੇ ਸ਼ਰਦ ਪਵਾਰ ਸ਼ੱਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਸਾਰੇ ਸਬੂਤ ਸੱਚ ਹਨ ਤੇ ਸੱਚ ਸਾਹਮਣੇ ਆ ਹੀ ਜਾਵੇਗਾ।