Lockdown Effect: ਦੇਸ਼ ਦੀਆਂ 19 ਨਦੀਆਂ ਦੀ ਹੋਈ ਜਾਂਚ, 7 ਨਦੀਆਂ ਦੇ ਪਾਣੀ 'ਚ ਚਮਤਕਾਰੀ ਸੁਧਾਰ
ਜਲ ਸ਼ਕਤੀ ਮੰਤਰਾਲੇ ਨੇ ਦੱਸਿਆ ਕਿ ਲੌਕਡਾਊਨ ਕਾਰਨ ਕਿਸ ਨਦੀ 'ਚ ਕੀ ਬਦਲਾਅ ਆਇਆ ਹੈ। ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਗੰਗਾ, ਯਮੁਨਾ ਸਮੇਤ ਕਈ ਨਦੀਆਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।
ਨਵੀਂ ਦਿੱਲੀ: ਪਿਛਲੇ ਸਾਲ ਮਾਰਚ ਵਿਚ ਜਾਨਲੇਵਾ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੌਕਡਾਊਨ ਦਾ ਐਲਾਨ ਕੀਤਾ ਸੀ। ਲੌਕਡਾਊਨ ਦੌਰਾਨ ਪੂਰਾ ਦੇਸ਼ ਬੰਦ ਸੀ। ਕਾਰਖਾਨੇ, ਫੈਕਟਰੀਆਂ ਤੇ ਇੰਡਸਟਰੀਅਲ ਏਰੀਆ 'ਚ ਤਾਲੇ ਲੱਗ ਗਏ ਸਨ। ਜਿਸ ਤੋਂ ਬਾਅਦ ਦੇਸ਼ ਦੀਆਂ ਕਈ ਨਦੀਆਂ ਦੀ ਸ਼ਕਲ ਸੂਰਤ ਬਦਲ ਗਈ।ਲੌਕਡਾਊਨ ਦੀ ਵਜ੍ਹਾ ਨਾਲ ਕਈ ਨਦੀਆਂ ਦੇ ਪਾਣੀ 'ਚ ਬਦਲਾਅ
ਹੁਣ ਜਲ ਸ਼ਕਤੀ ਮੰਤਰਾਲੇ ਨੇ ਦੱਸਿਆ ਕਿ ਲੌਕਡਾਊਨ ਕਾਰਨ ਕਿਸ ਨਦੀ 'ਚ ਕੀ ਬਦਲਾਅ ਆਇਆ ਹੈ। ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਗੰਗਾ, ਯਮੁਨਾ ਸਮੇਤ ਕਈ ਨਦੀਆਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਜਿਸ 'ਚ ਨਦੀਆਂ ਦਾ ਪਾਣੀ ਬਿਲਕੁਲ ਸਾਫ ਦਿਖਾਈ ਦਿੱਤਾ ਸੀ।
ਸੱਤ ਨਦੀਆਂ ਦੇ ਪਾਣੀ 'ਚ ਸੁਧਾਰ ਪਾਇਆ ਗਿਆ
ਦਰਅਸਲ ਪਿਛਲੇ ਸਾਲ ਮਾਰਚ ਅਤੇ ਅਪ੍ਰੈਲ 'ਚ ਲੌਕਡਾਊਨ ਦੌਰਾਨ ਪਾਣੀ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ ਸੀ। ਦੇਸ਼ਭਰ ਦੀਆਂ 19 ਨਦੀਆਂ ਦੇ ਪਾਣੀ ਦੀ ਜਾਂਚ ਕੀਤੀ ਗਈ, ਜਿੰਨ੍ਹਾਂ 'ਚ ਸੱਤ ਨਦੀਆਂ ਦੇ ਪਾਣੀ 'ਚ ਸੁਧਾਰ ਪਾਇਆ ਗਿਆ। ਇਹ ਨਦੀਆਂ ਹਨ:
ਯਮੁਨਾ
ਬ੍ਰਹਮਪੁੱਤਰ
ਕਾਵੇਰੀ
ਬ੍ਰਾਹਮਣੀ
ਗੋਦਾਵਰੀ
ਕ੍ਰਿਸ਼ਣਾ
ਤਾਪੀ
ਉੱਥੇ ਹੀ ਬਿਆਸ, ਗੰਗਾ, ਸਤਲੁਜ, ਸੁਵਣਰਿਖਾ ਤੇ ਚੰਬਲ ਜਿਹੀਆਂ ਨਦੀਆਂ ਦੇ ਪਾਣੀ ਦੀ ਗੁਣਵੱਤਾ 'ਚ ਕੋਈ ਖਾਸ ਸੁਧਾਰ ਦੇਖਣ ਨੂੰ ਨਹੀਂ ਮਿਲਿਆ। ਲੌਕਡਾਊਨ ਦੌਰਾਨ ਸਭ ਤੋਂ ਜ਼ਿਆਦਾ ਹੈਰਾਨੀ ਯਮੁਨਾ ਨਦੀ ਨੂੰ ਦੇਖ ਕੇ ਹੋਈ ਸੀ। ਪਿਛਲੇ ਕਈ ਸਾਲਾਂ ਤੋਂ ਲੋਕਾਂ ਨੇ ਯਮੁਨਾ ਏਨੀ ਸਾਫ ਸੁਥਰੀ ਨਹੀਂ ਦੇਖੀ। ਜਿੱਥੇ ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਲੌਕਡਾਊਨ ਕਾਰਨ ਕੁਝ ਚੰਗਾ ਵੀ ਵਾਪਰਿਆ ਹੈ।
https://play.google.com/store/
https://apps.apple.com/in/app/