ਕੱਲ੍ਹ ਤੋਂ 354 ਜ਼ਿਲ੍ਹਿਆਂ 'ਚ ਖੁੱਲ੍ਹੇਗਾ 'ਲੌਕਡਾਉਨ', ਇਹ ਕੰਮ ਧੰਦੇ ਹੋਣਗੇ ਸ਼ੁਰੂ
ਕੋਰੋਨਾਵਾਇਰਸ ਕਾਰਨ ਲੱਗੇ ਦੇਸ਼ ਵਿਆਪੀ ਲੌਕਡਾਉਨ ਦੌਰਾਨ ਦੇਸ਼ ਦੇ 354 ਸੰਕਰਮਣ ਮੁਕਤ ਜ਼ਿਲ੍ਹਿਆਂ 'ਚ ਸੋਮਵਾਰ ਤੋਂ ਰਾਹਤ ਮਿਲਣੀ ਸ਼ੁਰੂ ਹੋਵੇਗੀ। ਇਨ੍ਹਾਂ ਜ਼ਿਲ੍ਹਿਆਂ 'ਚ 20 ਅਪ੍ਰੈਲ ਤੋਂ ਕਈ ਸੇਵਾਵਾਂ 'ਚ ਰਿਆਇਤ ਦਿੱਤੀ ਜਾਵੇਗੀ।
ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਲੱਗੇ ਦੇਸ਼ ਵਿਆਪੀ ਲੌਕਡਾਉਨ ਦੌਰਾਨ ਦੇਸ਼ ਦੇ 354 ਸੰਕਰਮਣ ਮੁਕਤ ਜ਼ਿਲ੍ਹਿਆਂ 'ਚ ਸੋਮਵਾਰ ਤੋਂ ਰਾਹਤ ਮਿਲਣੀ ਸ਼ੁਰੂ ਹੋਵੇਗੀ। ਇਨ੍ਹਾਂ ਜ਼ਿਲ੍ਹਿਆਂ 'ਚ 20 ਅਪ੍ਰੈਲ ਤੋਂ ਕਈ ਸੇਵਾਵਾਂ 'ਚ ਰਿਆਇਤ ਦਿੱਤੀ ਜਾਵੇਗੀ।
ਲੌਕਡਾਉਨ ਫੇਜ਼-2 ਦੌਰਾਨ ਢਿੱਲ ਤਹਿਤ ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹਣਗੀਆਂ, ਸ਼ਹਿਰ ਤੋਂ ਬਾਹਰ ਸਥਿਤ ਫੈਕਟਰੀਆਂ 'ਚ ਕੰਮ ਸ਼ੁਰੂ ਹੋਵੇਗਾ। ਇਨ੍ਹਾਂ ਇਲਾਕਿਆਂ ਦੇ ਲੋਕ ਆਨਲਾਈਨ ਪਲੇਟਫਾਰਮ ਜ਼ਰੀਏ ਬਿਜਲੀ ਉਪਕਰਣ ਵੀ ਖਰੀਦ ਸਕਣਗੇ। ਪਲੰਬਰ, ਇਲੈਕਟ੍ਰਿਸ਼ਿਅਨ ਤੇ ਨਿਰਮਾਣ ਕਾਰਜਾਂ ਵਰਗੀਆਂ ਸੇਵਾਵਾਂ ਨੂੰ ਵੀ ਛੋਟ ਦਿੱਤੀ ਜਾਏਗੀ।
ਹਾਲਾਂਕਿ, ਇਨ੍ਹਾਂ ਕੰਮਾਂ ਲਈ ਲੋੜੀਂਦੇ ਹਾਰਡਵੇਅਰ ਦੀਆਂ ਦੁਕਾਨਾਂ ਖੋਲ੍ਹਣ ਤੇ ਹਾਲੇ ਸਥਿਤੀ ਸਪੱਸ਼ਟ ਨਹੀਂ। ਸਰਕਾਰ ਐਤਵਾਰ ਨੂੰ ਸਪਸ਼ਟੀਕਰਨ ਜਾਰੀ ਕਰ ਸਕਦੀ ਹੈ ਜਿਸ 'ਤੇ ਹੋਰ ਦੁਕਾਨਾਂ ਲਾਗ-ਰਹਿਤ ਇਲਾਕਿਆਂ ਵਿੱਚ ਖੁੱਲ੍ਹਣਗੀਆਂ। ਇਸ ਸਮੇਂ ਦੇਸ਼ ਵਿੱਚ 170 ਜ਼ਿਲ੍ਹੇ ਰੈਡ ਜ਼ੋਨ, 207 ਓਰੈਂਜ ਤੇ 354 ਗ੍ਰੀਨ ਜ਼ੋਨਾਂ ਵਿੱਚ ਸ਼ਾਮਲ ਹਨ।
ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਦੀਆਂ ਤਿਆਰੀਆਂ ਤੇ ਤਾਲਾਬੰਦੀ ਵਿੱਚ ਅੰਸ਼ਕ ਢਿੱਲ ਦੇਣ ਦੀ ਸਮੀਖਿਆ ਕੀਤੀ। ਇੱਕ ਦਿਨ ਪਹਿਲਾਂ, ਪ੍ਰਧਾਨ ਮੰਤਰੀ ਦਫਤਰ ਨੇ ਸੱਤ ਮੁੱਖ ਮੰਤਰਾਲਿਆਂ ਨਾਲ ਵੀ ਇਸ ਮੁੱਦੇ 'ਤੇ ਚਰਚਾ ਕੀਤੀ ਸੀ। ਤਾਲਾਬੰਦੀ ਵਿੱਚ ਢਿੱਲ ਦਾ ਉਦੇਸ਼ ਕੁਝ ਸੈਕਟਰਾਂ ਵਿੱਚ ਆਰਥਿਕ ਗਤੀਵਿਧੀਆਂ ਨੂੰ ਬਹਾਲ ਕਰਨਾ ਹੈ।