ਪੜਚੋਲ ਕਰੋ
Advertisement
ਸਿਰਫ ਪੰਜਾਬ ਤੇ ਦਿੱਲੀ ਹੀ ਨਹੀਂ, ਯੂਪੀ ਤੇ ਬਿਹਾਰ 'ਚ ਵੀ ਬੀਜੇਪੀ ਨੂੰ ਟੱਕਰ ਦਏਗੀ ‘ਆਪ’
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਵੀ ਤਿੰਨ-ਤਿੰਨ ਸੀਟਾਂ ਤੋਂ ਚੋਣਾਂ ਲੜੇਗੀ। ‘ਆਪ’ ਨੇ ਆਪਣੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ। ਪਾਰਟੀ ਲੀਡਰ ਸੰਜੈ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ ਪਾਰਟੀ ਸਹਾਰਨਪੁਰ, ਗੌਤਮਬੁੱਧ ਨਗਰ ਤੇ ਅਲੀਗੜ੍ਹ ਤੋਂ ਚੋਣਾਂ ਲੜੇਗੀ।
ਸੰਜੈ ਸਿੰਘ ਨੇ ਦੱਸਿਆ ਕਿ ‘ਆਪ’ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਨੇ ਉੱਤਰ ਪ੍ਰਦੇਸ਼ ਵਿੱਚ ਤਿੰਨ ਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਸਹਾਰਨਪੁਰ ਤੋਂ ਯੋਗੇਸ਼ ਦਾਹਿਆ, ਗੌਤਮਬੁੱਧ ਨਗਰ ਤੋਂ ਪ੍ਰੋ. ਸ਼ਵੇਤਾ ਸ਼ਰਮਾ ਤੇ ਅਲੀਗੜ੍ਹ ਤੋਂ ਸਤੀਸ਼ ਚੰਦ ਸ਼ਰਮਾ ‘ਆਪ’ ਦੇ ਉਮੀਦਵਾਰ ਹੋਣਗੇ।
ਬਿਹਾਰ ਵਿੱਚ ਪਾਰਟੀ ਕਿਸ਼ਨਗੰਜ, ਸੀਤਾਮੜੀ ਤੇ ਭਾਗਲਪੁਰ ਤੋਂ ਚੋਣ ਲੜੇਗੀ। ਸੰਜੈ ਸਿੰਘ ਨੇ ਦੱਸਿਆ ਕਿ ਕਿਸ਼ਨਗੰਜ ਤੋਂ ਅਲੀਮੁਦੀਨ ਅੰਸਾਰੀ, ਸੀਤਾਮੜੀ ਤੋਂ ਰਘੂਨਾਥ ਕੁਮਾਰ ਤੇ ਭਾਗਲਪੁਰ ਤੋਂ ਈ. ਸਤੇਂਦਰ ਕੁਮਾਰ ‘ਆਪ’ ਦੇ ਉਮੀਦਵਾਰ ਹੋਣਗੇ।आम आदमी पार्टी की PAC ने उत्तर प्रदेश में लोकसभा चुनाव के लिये तीन नामों पर स्वीकृति प्रदान की सहारनपुर से योगेश दहिया गौतमबुद्ध नगर नोयडा से प्रो.श्वेता शर्मा अलीगढ़ से सतीश चंद्र शर्मा AAP के प्रत्याशी होंगे।
— Sanjay Singh AAP (@SanjayAzadSln) March 24, 2019
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦਿੱਲੀ, ਗੋਆ, ਹਰਿਆਣਾ ਤੇ ਪੰਜਾਬ ਵਿੱਚ ਸਾਰੀਆਂ ਸੀਟਾਂ ਤੋਂ ਚੋਣਾਂ ਲੜ ਰਹੀ ਹੈ। ਪਾਰਟੀ ਨੇ ਦਿੱਲੀ ਦੀਆਂ ਸਾਰੀਆਂ 7 ਸੀਟਾਂ ਤੇ ਗੋਆ ਦੀਆਂ ਦੋ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।आम आदमी पार्टी की PAC ने बिहार में लोकसभा चुनाव के लिये तीन नामों पर स्वीकृति प्रदान की किशनगंज अलिमुद्दीन अंसारी सीतामढ़ी डॉ.रघुनाथ कुमार भागलपुर से ई.सतेन्द्र कुमार AAP के प्रत्याशी होंगे।
— Sanjay Singh AAP (@SanjayAzadSln) March 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement