ਮੁੰਬਈ: ਲੋਕ ਸਭਾ ਚੋਣਾਂ ਦੇ ਚੌਥੇ ਗੇੜ ਵਿੱਚ ਅੱਜ 9 ਸੂਬਿਆਂ ਦੀਆਂ 72 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਬੀਜੇਪੀ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਲਈ ਇਹ ਗੇੜ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ 72 ਸੀਟਾਂ ਵਿੱਚੋਂ 56 ਸੀਟਾਂ 'ਤੇ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ। ਬਾਕੀ 16 ਸੀਟਾਂ ਵਿੱਚੋਂ 2 ਸੀਟਾਂ ਕਾਂਗਰਸ ਤੇ ਬਾਕੀ ਬਚੀਆਂ ਤ੍ਰਿਣਮੂਲ ਕਾਂਗਰਸ ਤੇ ਬੀਜਦ ਵਰਗੀਆਂ ਪਾਰਟੀਆਂ ਦੇ ਹਿੱਸੇ ਆਈਆਂ ਸੀ।
ਚੌਥੇ ਗੇੜ ਵਿੱਚ ਅੱਜ ਮਹਾਰਾਸ਼ਟਰ ਦੀਆਂ 17, ਰਾਜਸਥਾਨ ਤੇ ਉੱਤਰ ਪ੍ਰਦੇਸ ਦੀਆਂ 13-13, ਪੱਛਮ ਬੰਗਾਲ ਦੀਆਂ 8, ਮੱਧ ਪ੍ਰਦੇਸ਼ ਤੇ ਉੜੀਸਾ ਦੀਆਂ 6-6, ਬਿਹਾਰ ਦੀਆਂ ਪੰਜ ਤੇ ਝਾਰਖੰਡ ਦੀਆਂ ਤਿੰਨ ਸੀਟਾਂ 'ਤੇ ਵੋਟਾਂ ਪੈਣਗੀਆਂ। ਅਨੰਤਨਾਗ ਸੀਟ 'ਤੇ ਤਿੰਨ ਗੇੜਾਂ ਵਿੱਚ ਵੋਟਿੰਗ ਕਰਵਾਈ ਜਾ ਰਹੀ ਹੈ। ਦੱਸ ਦੇਈਏ ਲੋਕ ਸਭਾ ਚੋਣਾਂ ਦੇ ਪਹਿਲੇ ਤਿੰਨ ਗੇੜਾਂ ਵਿੱਚ 302 ਸੀਟਾਂ 'ਤੇ ਵੋਟਾਂ ਪੈ ਚੁੱਕੀਆਂ ਹਨ।
ਵੋਟਿੰਗ ਦੀ ਸ਼ੁਰੂਆਤ 'ਤੇ ਮੁੰਬਈ ਵਿੱਚ ਉਦਯੋਗਪਤੀ ਅਨਿਲ ਅੰਬਾਨੀ, ਉਰਮਿਲਾ ਮਾਂਤੋਡਕਰ, RBI ਗਵਰਨਰ ਸ਼ਕਤੀਕਾਂਤ ਦਾਸ, ਅਦਾਕਾਰਾ ਪ੍ਰਿਅੰਕਾ ਚੋਪੜਾ, ਰੇਖਾ ਤੇ ਹੋਰ ਵੱਡੇ ਚਿਹਰਿਆਂ ਨੇ ਕਤਾਰ ਵਿੱਚ ਖੜੇ ਹੋ ਕੇ ਊਵੋਟ ਪਾਈ।
ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਕੁੱਲ 54 ਸੀਟਾਂ 'ਤੇ ਚੌਥੇ ਗੇੜ ਤੋਂ ਵੋਟਾਂ ਦੀ ਸ਼ੁਰੂਆਤ ਹੋ ਰਹੀ ਹੈ। 2014 ਵਿੱਚ ਬੀਜੇਪੀ ਨੇ ਇਨ੍ਹਾਂ ਦੋਵਾਂ ਸੂਬਿਆਂ ਦੀਆਂ ਕੁੱਲ 54 ਵਿੱਚੋਂ 52 ਸੀਟਾਂ 'ਤੇ ਕਬਜ਼ਾ ਕੀਤਾ ਸੀ। ਹਾਲਾਂਕਿ ਪਿਛਲੇ ਸਾਲ ਇਨ੍ਹਾਂ ਦੋਵਾਂ ਸੂਬਿਆਂ ਦੀ ਸੱਤਾ ਵਿੱਚ ਵਾਪਸੀ ਕਰਕੇ ਕਾਂਗਰਸ ਨੇ 2014 ਦੇ ਮੁਕਾਬਲੇ ਆਪਣੀ ਸਥਿਤੀ ਚੰਗੀ ਕੀਤੀ ਹੈ।
ਚੌਥੇ ਗੇੜ 'ਚ 9 ਸੂਬਿਆਂ ਵਿੱਚ ਵੋਟਿੰਗ ਸ਼ੁਰੂ, ਅੰਬਾਨੀ ਨੇ ਪਾਈ ਵੋਟ
ਏਬੀਪੀ ਸਾਂਝਾ
Updated at:
29 Apr 2019 09:00 AM (IST)
ਲੋਕ ਸਭਾ ਚੋਣਾਂ ਦੇ ਚੌਥੇ ਗੇੜ ਵਿੱਚ ਅੱਜ 9 ਸੂਬਿਆਂ ਦੀਆਂ 72 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਬੀਜੇਪੀ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਲਈ ਇਹ ਗੇੜ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ 72 ਸੀਟਾਂ ਵਿੱਚੋਂ 56 ਸੀਟਾਂ 'ਤੇ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ।
- - - - - - - - - Advertisement - - - - - - - - -