Survey : 2024 'ਚ ਕਾਂਗਰਸ ਨਹੀਂ, ਇਨ੍ਹਾਂ ਤੋਂ ਮਿਲੇਗੀ ਭਾਜਪਾ ਨੂੰ ਸਖ਼ਤ ਟੱਕਰ, ਤਾਜ਼ਾ ਸਰਵੇਖਣ ਦੇ ਹੈਰਾਨ ਕਰਨ ਵਾਲੇ ਅੰਕੜੇ
Lok Sabha Electon Survey : ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਸੱਤਾਧਾਰੀ ਭਾਜਪਾ ਇੱਕ ਵਾਰ ਫਿਰ ਜਿੱਤ ਲਈ ਵਰਕਰਾਂ ਵਿੱਚ ਜੋਸ਼ ਭਰ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਵੀ ਜ਼ਮੀਨ 'ਤੇ ਕੰਮ ਕਰ ਰਹੀ ਹੈ। ਇਸ ਦੌਰਾਨ ਇੱਕ ਤਾਜ਼ਾ ਸਰਵੇਖਣ
Lok Sabha Electon Survey : ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਸੱਤਾਧਾਰੀ ਭਾਜਪਾ ਇੱਕ ਵਾਰ ਫਿਰ ਜਿੱਤ ਲਈ ਵਰਕਰਾਂ ਵਿੱਚ ਜੋਸ਼ ਭਰ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਵੀ ਜ਼ਮੀਨ 'ਤੇ ਕੰਮ ਕਰ ਰਹੀ ਹੈ। ਇਸ ਦੌਰਾਨ ਇੱਕ ਤਾਜ਼ਾ ਸਰਵੇਖਣ ਸਾਹਮਣੇ ਆਇਆ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਕਾਂਗਰਸ ਤੋਂ ਇਲਾਵਾ ਹੋਰ ਪਾਰਟੀਆਂ ਤੋਂ ਵੀ ਸਖ਼ਤ ਟੱਕਰ ਮਿਲਣ ਵਾਲੀ ਹੈ। ਅੰਕੜੇ ਇਸ ਗੱਲ ਦੀ ਗਵਾਹੀ ਭਰ ਰਹੇ ਹਨ।
ਇੰਡੀਆ ਟੂਡੇ ਅਤੇ ਸੀ-ਵੋਟਰ ਦੇ ਤਾਜ਼ਾ ਸਰਵੇਖਣ 'ਚ ਸਾਰੀਆਂ ਪਾਰਟੀਆਂ ਦੇ ਵੋਟ ਸ਼ੇਅਰ 'ਤੇ ਨਜ਼ਰ ਮਾਰੀਏ ਤਾਂ ਕਾਂਗਰਸ ਭਾਜਪਾ ਤੋਂ ਕਾਫੀ ਪਿੱਛੇ ਹੈ ਪਰ ਜੇਕਰ ਦੂਜੀਆਂ ਪਾਰਟੀਆਂ 'ਤੇ ਨਜ਼ਰ ਮਾਰੀਏ ਤਾਂ ਉਹ ਭਾਜਪਾ ਦੇ ਬਰਾਬਰ ਪਹੁੰਚ ਰਹੀਆਂ ਹਨ। ਸਰਵੇ 'ਚ ਕੁੱਲ ਵੋਟਾਂ 'ਚੋਂ 22 ਫੀਸਦੀ ਵੋਟਾਂ ਕਾਂਗਰਸ ਨੂੰ ਮਿਲਦੀਆਂ ਦਿਖਾਈਆਂ ਗਈਆਂ ਹਨ, ਜਦਕਿ 39-39 ਫੀਸਦੀ ਵੋਟਾਂ ਭਾਜਪਾ ਅਤੇ ਹੋਰਨਾਂ ਨੂੰ ਜਾ ਰਹੀਆਂ ਹਨ।
ਭਾਵੇਂ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਭਾਜਪਾ ਦਾ ਵੋਟ ਸ਼ੇਅਰ ਵਧਿਆ ਹੈ ਪਰ ਭਾਜਪਾ ਤੋਂ ਬਿਹਤਰ ਕੌਣ ਜਾਣਦਾ ਹੈ ਕਿ ਵੋਟ ਸ਼ੇਅਰ ਵਿੱਚ ਉਤਰਾਅ-ਚੜ੍ਹਾਅ ਕਿਸ ਤਰ੍ਹਾਂ ਲਾਭਦਾਇਕ ਜਾਂ ਨੁਕਸਾਨਦਾਇਕ ਹੋ ਸਕਦਾ ਹੈ। 2014 ਵਿੱਚ ਭਾਜਪਾ ਦੇ ਵੋਟ ਹਿੱਸੇ ਵਿੱਚ ਵਾਧੇ ਨੇ ਪਾਰਟੀ ਨੂੰ ਇੱਕ ਝਟਕੇ ਵਿੱਚ ਸੱਤਾ ਵਿੱਚ ਪਹੁੰਚਾ ਦਿੱਤਾ ਸੀ, ਜਦੋਂਕਿ 2009 ਵਿੱਚ 200 ਤੋਂ ਵੱਧ ਸੀਟਾਂ ਪਾਉਣ ਵਾਲੀ ਕਾਂਗਰਸ ਅਰਸ ਤੋਂ ਫਰਸ਼ 'ਤੇ ਪਹੁੰਚ ਗਈ ਸੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਰਿਹਾਇਸ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਵਾਪਸ ਬੁਲਾਏ
ਇਸ ਦੌਰਾਨ ਭਾਜਪਾ ਲਈ ਇਹ ਰਾਹਤ ਦੀ ਗੱਲ ਹੋ ਸਕਦੀ ਹੈ ਕਿ ਪਿਛਲੇ ਡੇਢ ਸਾਲ ਤੋਂ ਦੂਜੀਆਂ ਪਾਰਟੀਆਂ ਦਾ ਵੋਟ ਸ਼ੇਅਰ ਘਟਦਾ ਜਾ ਰਿਹਾ ਹੈ। ਡੇਢ ਸਾਲ ਦੇ ਅੰਦਰ ਕੀਤੇ ਗਏ ਤਿੰਨ ਸਰਵੇਖਣਾਂ ਵਿਚ ਦੂਜੀਆਂ ਪਾਰਟੀਆਂ ਦਾ ਅੰਕੜਾ 43 ਫੀਸਦੀ ਤੋਂ ਘਟ ਕੇ 39 ਫੀਸਦੀ ਰਹਿ ਗਿਆ ਹੈ। ਇਸ ਦੌਰਾਨ ਭਾਜਪਾ ਦਾ ਵੋਟ ਸ਼ੇਅਰ 37 ਤੋਂ 2 ਫੀਸਦੀ ਵਧ ਕੇ 39 ਹੋ ਗਿਆ ਹੈ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ 2019 ਵਿੱਚ ਵੀ ਦੂਜੀਆਂ ਪਾਰਟੀਆਂ ਨੂੰ 43 ਫੀਸਦੀ ਵੋਟਾਂ ਮਿਲੀਆਂ ਸਨ, ਜੋ ਅਗਸਤ 2021 ਦੇ ਸਰਵੇਖਣ ਵਿੱਚ ਵੱਧ ਕੇ 46 ਫੀਸਦੀ ਤੱਕ ਪਹੁੰਚ ਗਈਆਂ ਸਨ।
ਹਾਲਾਂਕਿ ਹੁਣ ਕਾਂਗਰਸ ਵੀ ਟੈਂਸ਼ਨ ਦੇ ਰਹੀ ਹੈ, ਜਿਸ ਦਾ ਵੋਟ ਸ਼ੇਅਰ ਤਿੰਨ ਸਰਵੇਖਣਾਂ ਵਿਚਕਾਰ 2 ਫੀਸਦੀ ਵਧਿਆ ਹੈ। ਕਾਂਗਰਸ ਦਾ ਵੋਟ ਸ਼ੇਅਰ ਜਨਵਰੀ 2022 ਵਿੱਚ 20 ਫ਼ੀਸਦੀ ਸੀ, ਜੋ ਅਗਸਤ 2022 ਵਿੱਚ 21 ਫ਼ੀਸਦੀ ਅਤੇ ਜਨਵਰੀ 2023 ਵਿੱਚ 22 ਫ਼ੀਸਦੀ ਤੱਕ ਪਹੁੰਚ ਗਿਆ।
10 ਸਾਲਾਂ 'ਚ ਭਾਜਪਾ-ਕਾਂਗਰਸ
ਜੇਕਰ ਅਸੀਂ 2009 ਤੋਂ 2019 ਤੱਕ ਦੀਆਂ ਤਿੰਨ ਲੋਕ ਸਭਾ ਚੋਣਾਂ 'ਤੇ ਨਜ਼ਰ ਮਾਰੀਏ ਤਾਂ ਭਾਜਪਾ ਲਈ ਚੰਗੀ ਗੱਲ ਇਹ ਹੈ ਕਿ ਉਸ ਦਾ ਵੋਟ ਸ਼ੇਅਰ ਲਗਾਤਾਰ ਵਧਿਆ ਹੈ। 2009 ਵਿੱਚ ਭਾਜਪਾ ਨੂੰ 18.8 ਫੀਸਦੀ ਵੋਟਾਂ ਮਿਲੀਆਂ ਸਨ। ਇਸ ਤੋਂ ਬਾਅਦ 2014 'ਚ ਮੋਦੀ ਲਹਿਰ 'ਚ ਪਾਰਟੀ ਨੂੰ 31.34 ਫੀਸਦੀ ਵੋਟਾਂ ਮਿਲੀਆਂ, ਜਦਕਿ ਮੋਦੀ ਲਹਿਰ 2.0 'ਚ ਭਾਜਪਾ ਨੂੰ 37.76 ਫੀਸਦੀ ਵੋਟਾਂ ਮਿਲੀਆਂ। ਇਨ੍ਹਾਂ ਤਿੰਨਾਂ ਚੋਣਾਂ ਵਿੱਚ ਕਾਂਗਰਸ ਨੂੰ 2009 ਵਿੱਚ 28.55 ਫੀਸਦੀ ਵੋਟਾਂ ਮਿਲੀਆਂ ਸਨ। ਉਥੇ ਹੀ 2014 ਅਤੇ 2019 ਵਿੱਚ ਇਸ ਨੂੰ ਕ੍ਰਮਵਾਰ 19.52 ਅਤੇ 19.70 ਫੀਸਦੀ ਵੋਟਾਂ ਮਿਲੀਆਂ।
ਕਿਸਦੀ ਬਣੇਗੀ ਸਰਕਾਰ?
ਸਰਵੇਖਣ ਵਿੱਚ ਸਵਾਲ ਪੁੱਛਿਆ ਗਿਆ ਸੀ ਕਿ ਜੇਕਰ ਅੱਜ ਚੋਣਾਂ ਹੁੰਦੀਆਂ ਹਨ ਤਾਂ ਸਰਕਾਰ ਕਿਸਦੀ ਬਣੇਗੀ। ਲੋਕਾਂ ਨੇ ਐਨਡੀਏ ਦੇ ਹੱਕ ਵਿੱਚ ਬਹੁਮਤ ਦਿੱਤਾ। ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ 298 ਸੀਟਾਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਨੂੰ ਫਾਇਦਾ ਹੁੰਦਾ ਦੇਖਿਆ ਗਿਆ ਹੈ। ਯੂਪੀਏ ਨੂੰ 153 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।