ਪੜਚੋਲ ਕਰੋ
Advertisement
ਅਕਾਲੀ ਦਲ ਨੂੰ ਵੱਡਾ ਝਟਕਾ, ਹਰਿਆਣਾ ’ਚ ਇਕਲੌਤੇ ਵਿਧਾਇਕ ਨੇ ਕਹੀ ਅਲਵਿਦਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੂੰ ਹਰਿਆਣਾ ਵਿੱਚ ਵੱਡਾ ਝਟਕਾ ਲੱਗਿਆ ਹੈ। ਦਰਅਸਲ ਹਰਿਆਣਾ ਵਿੱਚ ਪਾਰਟੀ ਦੇ ਇੱਕੋ-ਇੱਕ ਵਿਧਾਇਕ ਬਲਕੌਰ ਸਿੰਘ ਅਕਾਲੀ ਦਲ ਛੱਡ ਕੇ ਹਾਲ ਵਿੱਚ ਨਵੀਂ ਬਣੀ ਜਨਨਾਇਕ ਜਨਤਾ ਪਾਰਟੀ (JJP) ਵਿੱਚ ਸ਼ਾਮਲ ਹੋ ਗਏ ਹਨ। ਇਹ ਜਾਣਕਾਰੀ ਜੇਜੇਪੀ ਮੁਖੀ ਅਜੈ ਸਿੰਘ ਚੌਟਾਲਾ ਨੇ ਸਾਂਝੀ ਕੀਤੀ।
ਜ਼ਿਲ੍ਹਾ ਸਿਰਸਾ ਦੀ ਕਲਾਂਵਾਲੀ (ਐਸਸੀ) ਸੀਟ ਤੋਂ ਵਿਧਾਇਕ ਬਲਕੌਰ ਸਿੰਘ (50) ਦਾ ਜੇਜੇਪੀ ਵਿੱਚ ਰੱਜਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਚੌਟਾਲਾ ਨੇ ਉਨ੍ਹਾਂ ਨੂੰ ਪਾਰਟੀ ਦਾ ਝੰਡਾ ਭੇਟ ਕੀਤਾ। ਉਨ੍ਹਾਂ ਦੇ ਹਲਕੇ ਦੇ ਹੋਰ ਲੀਡਰ ਵੀ ਜੇਜੇਪੀ ’ਚ ਸ਼ਾਲਮ ਹੋਏ ਹਨ। ਇਸ ਸਬੰਧੀ ਬਲਕੌਰ ਸਿੰਘ ਨੇ ਕਿਹਾ ਕਿ ਉਹ ਅਜੈ ਚੌਟਾਲਾ ਦੇ ਦਾਦਾ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਦਿਵੰਗਤ ਦੇਵੀ ਲਾਲ ਦੇ ਆਦਰਸ਼ਾਂ ਤੇ ਸਿਧਾਤਾਂ ਤੋਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਚੌਟਾਲਾ ਦੀ ਅਗਵਾਈ ਵਿੱਚ ਜੇਜੇਪੀ ਸੂਬੇ ਦਾ ਵਿਕਾਸ ਕਰਕੇ ਇਸ ਨੂੰ ਬੁਲੰਦੀਆਂ ’ਤੇ ਲੈ ਜਾਏਗੀ। ਇਸ ਦੇ ਨਾਲ ਹੀ ਜੇਜੇਪੀ ਦੀ ਹਮਾਇਤ ਕਰਨ ਵਾਲੇ ਵਿਧਾਇਕਾਂ ਦੀ ਗਿਣਤੀ ਚਾਰ ਹੋ ਗਈ ਹੈ, ਕਿਉਂਕਿ ਡੱਬਵਾਲੀ ਦੇ ਵਿਧਾਇਕ ਨੈਨਾ ਚੌਟਾਲਾ, ਉਕਲਾਣਾ ਦੇ ਵਿਧਾਇਕ ਅਨੂਪ ਧਨਾਕ ਤੇ ਚਰਖੀ ਦਾਦਰੀ ਦੇ ਵਿਧਾਇਕ ਰਣਦੀਪ ਫੋਗਾਟ ਵੀ ਜੇਜੇਪੀ ਨਾਲ ਹਨ। ਪਾਰਟੀ ਨੇ ਸੂਬੇ ਵਿੱਚ ਘੱਟ ਤੋਂ ਘੱਟ ਦੋ ਸੀਟਾਂ ਲਈ ਚੋਣ ਲੜਨ ਦੀ ਸੰਭਾਵਨਾ ਜ਼ਾਹਰ ਕੀਤੀ ਹੈ।जेजेपी के साथ आए एक और विधायक
शिरोमणि अकाली दल के हरियाणा में इकलौते विधायक बलकौर सिंह आए जननायक जनता पार्टी के साथ। जजपा संरक्षक डॉ अजय सिंह ने बलकौर सिंह का किया स्वागत। बलकौर सिंह ने अपने निवास पर लगाया जेजेपी का झंडा। SGPC के सदस्य रहे हैं सरदार बलकौर सिंह। pic.twitter.com/WSmNmFJogi — Jannayak Janta Party (JJP) (@JJPofficial) January 6, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement