ਤਿਰੂਵਨੰਤਪੁਰਮ: ਕੇਰਲ ’ਚ ਕੇਂਦਰ ਦੇ ਨਵੇਂ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਵਿਰੁੱਧ ਸੂਬੇ ਦੀ ਪੀ. ਵਿਜੇਅਨ ਸਰਕਾਰ ਵੱਲੋਂ ਲਿਆਂਦੇ ਪ੍ਰਸਤਾਵ ਦਾ ਭਾਜਪਾ ਦੇ ਇਕਲੌਤੇ ਵਿਧਾਇਕ ਓ. ਰਾਜਗੋਪਾਲਨ ਨੇ ਸਮਰਥਨ ਕੀਤਾ ਹੈ। ਇਸ ਪ੍ਰਸਤਾਵ ਵਿੱਚ ਕੇਂਦਰੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਕੀਤੀ ਗਈ ਹੈ; ਜਿਸ ਦੇ ਵਿਰੋਧ ’ਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਬਾਰਡਰ ਉੱਤੇ ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਹਨ।

ਕੇਰਲ ਭਾਜਪਾ ਨੇ ਆਪਣੇ ਵਿਧਾਇਕ ਓ. ਰਾਜਗੋਪਾਲਨ ਦੇ ਇਸ ਕਦਮ ਉੱਤੇ ਹੈਰਾਨੀ ਪ੍ਰਗਟਾਈ ਹੈ। ਕੇਰਲ ਭਾਜਪਾ ਦੇ ਆਗੂ ਕੇ.ਐਸ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਭਾਜਪਾ ਦੇ ਐਮਪੀ ਨੇ ਕੇਂਦਰੀ ਕਾਨੂੰਨਾਂ ਦਾ ਵਿਰੋਧ ਕਿਉਂ ਕੀਤਾ ਹੈ। ਇਹ ਭਾਜਪਾ ਦੀ ਭਾਵਨਾ ਦੇ ਵਿਰੁੱਧ ਹੈ।

https://twitter.com/ANI/status/1344579620859904002?ref_src=twsrc%5Etfw%7Ctwcamp%5Etweetembed%7Ctwterm%5E1344579620859904002%7Ctwgr%5E%7Ctwcon%5Es1_&ref_url=https%3A%2F%2Fwww.abplive.com%2Fnews%2Findia%2Fbjp-mla-supports-resolution-against-central-government-new-farmers-law-in-kerala-assembly-1703177

ਸੈਸ਼ਨ ਤੋਂ ਬਾਅਦ ਰਾਜਗੋਪਾਲਨ ਨੇ ਪੱਤਰਕਾਰਾਂ ਨੂੰ ਕਿਹਾ, ‘ਪ੍ਰਸਤਾਵ ਸਰਬਸੰਮਤੀ ਨਾਲ ਪਾਸ ਹੋਇਆ। ਮੈਂ ਪ੍ਰਸਤਾਵ ਦੇ ਕੁਝ ਨੁਕਤਿਆਂ ਬਾਰੇ ਆਪਣੀ ਰਾਏ ਰੱਖੀ, ਇਸ ਨੂੰ ਲੈ ਕੇ ਵਿਚਾਰਾਂ ਵਿੱਚ ਫ਼ਰਕ ਸੀ; ਜਿਸ ਨੂੰ ਮੈਂ ਸਦਨ ਵਿੱਚ ਉਜਾਗਰ ਕੀਤਾ ਪਰ ਮੈਂ ਪ੍ਰਸਤਾਵ ਦਾ ਪੂਰੀ ਤਰ੍ਹਾਂ ਸਮਰਥਨ ਕੀਤਾ।’

ਭਾਜਪਾ ਲੀਡਰ ਨੇ ਤਿੰਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਉਹ ਸਦਨ ਦੀ ਆਮ ਰਾਏ ਨਾਲ ਸਹਿਮਤ ਹਨ।

https://twitter.com/ANI/status/1344567820860891136?ref_src=twsrc%5Etfw%7Ctwcamp%5Etweetembed%7Ctwterm%5E1344567820860891136%7Ctwgr%5E%7Ctwcon%5Es1_&ref_url=https%3A%2F%2Fwww.abplive.com%2Fnews%2Findia%2Fbjp-mla-supports-resolution-against-central-government-new-farmers-law-in-kerala-assembly-1703177

ਜਦੋਂ ਰਾਜਗੋਪਾਲਨ ਨੂੰ ਕਿਹਾ ਗਿਆ ਕਿ ਇਹ ਪਾਰਟੀ ਦੇ ਸਟੈਂਡ ਦੇ ਵਿਰੁੱਧ ਹੈ, ਤਾਂ ਉਨ੍ਹਾਂ ਕਿਹਾ ਕਿ ਇਹ ਜਮਹੂਰੀ ਪ੍ਰਣਾਲੀ ਹੈ ਤੇ ਸਾਨੂੰ ਸਰਬਸੰਮਤੀ ਮੁਤਾਬਕ ਚੱਲਣ ਦੀ ਜ਼ਰੂਰਤ ਹੈ।

ਗ਼ੌਰਤਲਬ ਹੈ ਕਿ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਅੱਜ ਵੀਰਵਾਰ ਨੂੰ ਮੁੱਖ ਮੰਤਰੀ ਪਿਨਰਈ ਵਿਜੇਅਨ ਨੇ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਸੱਤਾਧਾਰੀ ਖੱਬੇ ਜਮਹੂਰੀ ਮੋਰਚੇ, ਵਿਰੋਧੀ ਕਾਂਗਰਸ ਪਾਰਟੀ ਦੀ ਅਗਵਾਈ ਹੇਠਲੇ ਸਾਂਝੇ ਜਮਹੂਰੀ ਮੋਰਚੇ ਤੇ ਭਾਜਪਾ ਦੇ ਸਮਰਥਨ ਨਾਲ ਸਰਬਸੰਮਤੀ ਨਾਲ ਪਾਸ ਕੀਤਾ ਗਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904