ਪੜਚੋਲ ਕਰੋ
Advertisement
ਸਿਰਫ ਮਹੀਨੇ ਦੇ ਲੌਕਡਾਉਨ ਨੇ ਕਰਾਈ ਬੱਸ, ਕਸ਼ਮੀਰੀਆਂ ਤੋਂ ਪੁੱਛੋ ਜਿਹੜੇ ਛੇ ਮਹੀਨਿਆਂ ਤੋਂ ਘਰਾਂ 'ਚ ਕੈਦ
ਬੀਤੇ ਸਾਲ 5 ਅਗਸਤ ਨੂੰ ਧਾਰਾ 370 ਹਟਣ ਤੋਂ ਬਾਅਦ ਕਸ਼ਮੀਰ ਵਿੱਚ ਪਾਬੰਦੀਆਂ ਲੱਗ ਗਈਆਂ ਸਨ। ਚਾਰ ਮਹੀਨਿਆਂ ਲਈ ਸਭ ਕੁਝ ਬੰਦ ਸੀ। ਲੌਕਡਾਊਨ ਨਵੰਬਰ ਤਕ ਰਿਹਾ, ਜੋ ਹੁਣ ਤਕ ਦਾ ਸਭ ਤੋਂ ਲੰਮਾ ਬੰਦ ਸੀ।
ਸ਼੍ਰੀਨਗਰ: ਅੱਤਵਾਦ ਦੀ ਮਾਰ ਸਹਿ ਰਹੇ ਕਸ਼ਮੀਰ ਲਈ ਪਿਛਲੇ 30 ਸਾਲਾਂ ਦੌਰਾਨ ਤਿੰਨ ਪੁਸ਼ਤਾਂ ਲਈ ਲੌਕਡਾਊਨ ਕੋਈ ਨਵਾਂ ਸ਼ਬਦ ਨਹੀਂ। ਘਰਾਂ ਵਿੱਚ ਕਈ ਕੁਇੰਟਲ ਚੌਲ, ਰਾਸ਼ਨ, ਬਜ਼ੁਰਗਾਂ ਦੀਆਂ ਦਵਾਈਆਂ ਦੇ ਮਹੀਨਿਆਂਬੱਧੀ ਸਟਾਕ, ਕਸ਼ਮੀਰੀਆਂ ਦੇ ਜਿਊਣ ਦੇ ਤਰੀਕੇ ਬਣ ਗਏ ਹਨ। ਭਾਵੇਂ ਬਰਫ ਕਾਰਨ ਰਾਹ ਬੰਦ ਹੋਣ ਜਾਂ ਅੱਤਵਾਦੀ ਘਟਨਾ ਜਾਂ ਹਿੰਸਾ ਮਗਰੋਂ ਲੱਗਿਆ ਕਰਫਿਊ, ਕਸ਼ਮੀਰੀ ਲੋਕ ਉਵੇਂ ਹੀ ਢਲ ਜਾਂਦੇ ਹਨ।
ਹੁਣ ਪੂਰੇ ਦੇਸ਼ ਵਿੱਚ ਲੌਕਡਾਊਨ ਹੈ, ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਘਰਾਂ ਤਕ ਹੀ ਸੀਮਤ ਕਰ ਲਿਆ ਹੈ। ਉੱਥੇ ਹੀ ਦੇਸ਼ ਦਾ ਇੱਕ ਹਿੱਸਾ ਕਸ਼ਮੀਰ ਵੀ ਹੈ, ਜਿਸ ਨੇ ਸਭ ਤੋਂ ਵੱਧ ਅਤੇ ਲੰਮੇ ਲੌਕਡਾਊਨ ਦੇਖੇ ਹਨ। ਬੀਤੇ ਸਾਲ 5 ਅਗਸਤ ਨੂੰ ਧਾਰਾ 370 ਹਟਣ ਤੋਂ ਬਾਅਦ ਕਸ਼ਮੀਰ ਵਿੱਚ ਪਾਬੰਦੀਆਂ ਲੱਗ ਗਈਆਂ ਸਨ। ਚਾਰ ਮਹੀਨਿਆਂ ਲਈ ਸਭ ਕੁਝ ਬੰਦ ਸੀ। ਲੌਕਡਾਊਨ ਨਵੰਬਰ ਤਕ ਰਿਹਾ, ਜੋ ਹੁਣ ਤਕ ਦਾ ਸਭ ਤੋਂ ਲੰਮਾ ਬੰਦ ਸੀ।
ਦਸੰਬਰ ਤੋਂ ਜ਼ਿੰਦਗੀ ਮੁੜ ਲੀਹ 'ਤੇ ਆਉਣ ਲੱਗੀ ਸੀ ਪਰ ਮਾਰਚ ਵਿੱਚ ਕੋਰੋਨਾ ਨੇ ਫਿਰ ਰੋਕਾਂ ਲਾ ਦਿੱਤੀਆਂ। ਕਸ਼ਮੀਰ ਦੇ ਸਕੂਲ ਬੰਦ ਹੋਇਆਂ 9 ਮਹੀਨੇ ਹੋ ਗਏ ਹਨ। ਪਹਿਲਾਂ ਸਰਕਾਰ ਵੱਲੋਂ ਐਲਾਨਿਆ ਬੰਦ, ਫਿਰ ਸਰਦੀਆਂ ਦੀਆਂ ਛੁੱਟੀਆਂ ਸਨ ਅਤੇ ਹੁਣ ਕੋਰੋਨਾ ਕਰਕੇ ਹੋਇਆ ਲੌਕਡਾਊਨ। ਇਸ ਦੌਰਾਨ ਨਾ ਪੜ੍ਹਾਈ ਹੋ ਰਹੀ ਹੈ ਤੇ ਨਾ ਹੀ ਇਮਤਿਹਾਨ, ਪਰ ਫਿਰ ਵੀ ਜ਼ਿੰਦਗੀ ਚੱਲ ਰਹੀ ਹੈ।
ਕਸ਼ਮੀਰ ਤੇ ਬਾਕੀ ਦੇਸ਼ ਦੇ ਲੌਕਡਾਊਨ ਵਿੱਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਇੱਤੇ ਲੌਕਡਾਊਨ ਹੋਣ 'ਤੇ ਸਭ ਤੋਂ ਪਹਿਲਾਂ ਫ਼ੋਨ ਤੇ ਇੰਟਰਨੈੱਟ ਬੰਦ ਹੋ ਜਾਂਦੇ ਹਨ। ਬਾਕੀ ਦੇਸ਼ ਦੀ ਇਹ ਬਦਨਸੀਬੀ ਨਹੀਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਚੰਡੀਗੜ੍ਹ
ਸਿਹਤ
ਸਿਹਤ
Advertisement