ਚਿਦੰਬਰਮ ਖ਼ਿਲਾਫ਼ ਲੁਕ ਆਊਟ ਨੋਟਿਸ ਜਾਰੀ, ਸੁਪਰੀਮ ਕੋਰਟ ਵੱਲੋਂ ਵੀ ਰਾਹਤ ਨਹੀਂ
ਪ੍ਰਿਯੰਕਾ ਗਾਂਧੀ ਨੇ ਕਿਹਾ ਹੈ ਕਿ ਪੀ ਚਿਦੰਬਰਮ ਨੇ ਗ੍ਰਹਿ ਮੰਤਰੀ ਤੇ ਵਿੱਤ ਮੰਤਰੀ ਵਜੋਂ ਸੇਵਾ ਕਰਦਿਆਂ ਦੇਸ਼ ਦੀ ਸੇਵਾ ਕੀਤੀ ਸੀ। ਉਨ੍ਹਾਂ ਵਿਰੁੱਧ ਗਲਤ ਤਰੀਕੇ ਨਾਲ ਇਲਜ਼ਾਮ ਲਾ ਕੇ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ‘ਤੇ ਮੈਂ ਉਨ੍ਹਾਂ ਦੇ ਸਮਰਥਨ ‘ਚ ਖੜੀ ਹਾਂ ਤੇ ਨਤੀਜਾ ਚਾਹੇ ਜੋ ਵੀ ਨਿਕਲੇ, ਸੱਚਾਈ ਸਾਹਮਣੇ ਆਉਣ ਤਕ ਉਨ੍ਹਾਂ ਨਾਲ ਰਹਾਂਗੀ।
An extremely qualified and respected member of the Rajya Sabha, @PChidambaram_IN ji has served our nation with loyalty for decades including as Finance Minister & Home Minister. He unhesitatingly speaks truth to power and exposes the failures of this government, 1/2
— Priyanka Gandhi Vadra (@priyankagandhi) August 21, 2019
ਦਰਅਸਲ ਸੀਬੀਆਈ 305 ਕਰੋੜ ਦੇ ਆਈਐਨਐਕਸ ਸੌਦੇ ਵਿੱਚ ਹੋਏ ਘਪਲੇ ਦੀ ਜਾਂਚ ਕਰ ਰਹੀ ਹੈ। ਚਿਦੰਬਰਮ 'ਤੇ ਸੌਦੇ 'ਚ 20 ਫੀਸਦ ਰਿਸ਼ਵਤ ਲੈਣ ਦਾ ਇਲਜ਼ਾਮ ਹੈ। ਸੂਤਰਾਂ ਅਨੁਸਾਰ ਇੱਕ ਫੀਸਦੀ ਰਿਸ਼ਵਤ ਲੈਣ ਦਾ ਸਬੂਤ ਜਾਂਚ ਏਜੰਸੀਆਂ ਕੋਲ ਮੌਜੂਦ ਹੈ।
but the truth is inconvenient to cowards so he is being shamefully hunted down. We stand by him and will continue to fight for the truth no matter what the consequences are. 2/2
— Priyanka Gandhi Vadra (@priyankagandhi) August 21, 2019
ਆਈਐਨਐਕਸ ਮੀਡੀਆ ਘਪਲੇ ਦੇ ਮਾਮਲੇ ਵਿੱਚ ਸੀਬੀਆਈ ਚਿਦੰਬਰਮ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਪੀ ਚਿਦੰਬਰਮ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਸੀਬੀਆਈ ਦੀ ਟੀਮ ਮੰਗਲਵਾਰ ਨੂੰ ਜੋਰ ਬਾਗ ਸਥਿਤ ਪੀ ਚਿਦੰਬਰਮ ਦੇ ਘਰ ਪਹੁੰਚੀ ਸੀ, ਪਰ ਚਿਦੰਬਰਮ ਘਰ ਨਹੀਂ ਮਿਲੇ।
ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਠੁਕਰਾ ਦਿੱਤਾ ਸੀ। ਚਿਦੰਬਰਮ ਗ੍ਰਿਫ਼ਤਾਰੀ ਤੋਂ ਰਾਹਤ ਲਈ ਸੁਪਰੀਮ ਕੋਰਟ ਪਹੁੰਚੇ। ਅੱਜ ਉਨ੍ਹਾਂ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ।