Corona Vaccination: ਟੀਕਾਕਰਨ ਦੀ ਸੁਸਤ ਰਫ਼ਤਾਰ ਨੂੰ ਤੇਜ਼ ਕਰਨ ਲਈ ਹੁਣ ਲੱਕੀ ਡਰਾਅ ਦੀ ਤਿਆਰੀ, ਮਿਲਣਗੇ ਸ਼ਾਨਦਾਰ ਤੋਹਫ਼ੇ
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 130 ਕਰੋੜ ਤੋਂ ਵੱਧ ਐਂਟੀ-ਕੋਰੋਨਾ ਵੈਕਸੀਨ ਮੁਫਤ ਜਾਂ ਸੂਬਿਆਂ ਦੀ ਖਰੀਦਾਂ ਰਾਹੀਂ ਪ੍ਰਦਾਨ ਕੀਤੀਆਂ ਹਨ।
ਨਵੀਂ ਦਿੱਲੀ: ਦੇਸ਼ ਵਿੱਚ ਕੋਵਿਡ-19 ਦੇ ਟੀਕਾਕਰਨ ਦੀ ਹੌਲੀ ਰਫ਼ਤਾਰ ਨੂੰ ਤੇਜ਼ ਕਰਨ ਲਈ ਕੇਂਦਰ ਨੇ ਲੱਕੀ ਡਰਾਅ ਦੀ ਵੀ ਯੋਜਨਾ ਬਣਾਈ ਗਈ ਹੈ। ਸੂਤਰਾਂ ਮੁਤਾਬਕ ਸਿਹਤ ਮੰਤਰਾਲੇ ਨੇ ਉਨ੍ਹਾਂ ਲੋਕਾਂ ਜਿਨ੍ਹਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ ਉਨ੍ਹਾਂ ਲਈ ਹਫਤਾਵਾਰੀ ਜਾਂ ਮਹੀਨਾਵਾਰ ਲੱਕੀ ਡਰਾਅ ਦੀ ਯੋਜਨਾ ਤਿਆਰ ਕੀਤੀ ਹੈ। ਜੇਤੂਆਂ ਨੂੰ ਰਸੋਈ ਦਾ ਸਮਾਨ, ਰਾਸ਼ਨ ਕਿੱਟਾਂ, ਯਾਤਰਾ ਪਾਸ ਅਤੇ ਨਕਦ ਇਨਾਮ ਦਿੱਤੇ ਜਾ ਸਕਦੇ ਹਨ।
ਇਸ ਰਾਹੀਂ ਜਿਨ੍ਹਾਂ ਲੋਕਾਂ ਨੂੰ ਅਜੇ ਤੱਕ ਵੈਕਸੀਨ ਦੀ ਪਹਿਲੀ ਖੁਰਾਕ ਨਹੀਂ ਮਿਲੀ ਹੈ ਅਤੇ ਜਿਨ੍ਹਾਂ ਦਾ ਦੂਜਾ ਟੀਕਾ ਅਜੇ ਬਾਕੀ ਹੈ, ਉਨ੍ਹਾਂ ਨੂੰ ਵੈਕਸੀਨ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਿਹਤ ਮੰਤਰਾਲੇ ਵੱਲੋਂ ਕੰਮ ਵਾਲੀ ਥਾਂ 'ਤੇ ਟੀਕਾਕਰਨ ਕੈਂਪ ਲਗਾਉਣ ਅਤੇ ਦੋਵੇਂ ਟੀਕੇ ਲਗਵਾਉਣ ਵਾਲੇ ਕਰਮਚਾਰੀਆਂ ਨੂੰ 'ਪੂਰੀ ਤਰ੍ਹਾਂ ਟੀਕਾਕਰਨ' ਵਾਲੇ ਬੈਜ ਦੇਣ ਦੀ ਰਣਨੀਤੀ ਵੀ ਉਲੀਕੀ ਗਈ ਹੈ।
ਜਲਦੀ ਹੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਨ੍ਹਾਂ ਪਹਿਲਕਦਮੀਆਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜ਼ਿਲ੍ਹੇ ਅਤੇ ਪਿੰਡ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਟੀਕਾਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਜਾਵੇਗਾ। ਅਜਿਹੇ ਲੋਕਾਂ ਨੂੰ ਸਰਕਾਰ ਦੀ ਹਰ ਘਰ ਦਸਤਕ ਮੁਹਿੰਮ ਦਾ ਐਂਵੇਸਡਰ ਨਿਯੁਕਤ ਕੀਤਾ ਜਾ ਸਕਦਾ ਹੈ। ਅਧਿਕਾਰਤ ਅੰਕੜਿਆਂ ਮੁਤਾਬਕ, ਦੇਸ਼ ਵਿੱਚ 82 ਪ੍ਰਤੀਸ਼ਤ ਯੋਗ ਆਬਾਦੀ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਮਿਲੀ ਹੈ। ਇਸ ਦੇ ਨਾਲ ਹੀ 43 ਫੀਸਦੀ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 130 ਕਰੋੜ ਤੋਂ ਵੱਧ ਐਂਟੀ-ਕੋਰੋਨਾ ਵੈਕਸੀਨ ਮੁਫਤ ਜਾਂ ਸੂਬਿਆਂ ਦੀ ਖਰੀਦਾਂ ਰਾਹੀਂ ਪ੍ਰਦਾਨ ਕੀਤੀਆਂ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ 22 ਕਰੋੜ ਤੋਂ ਵੱਧ ਖੁਰਾਕਾਂ ਅਜੇ ਵੀ ਸੂਬਿਆਂ ਕੋਲ ਪਈਆਂ ਹਨ।
ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਕੇਂਦਰ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਫ਼ਤ ਟੀਕੇ ਮੁਹੱਈਆ ਕਰਵਾ ਰਹੀ ਹੈ। ਕੋਵਿਡ ਟੀਕਾਕਰਨ ਦੇ ਨਵੇਂ ਪੜਾਅ ਲਈ, ਕੇਂਦਰ ਸਰਕਾਰ ਵੈਕਸੀਨ ਨਿਰਮਾਤਾਵਾਂ ਤੋਂ 75 ਪ੍ਰਤੀਸ਼ਤ ਟੀਕੇ ਖਰੀਦੇਗੀ ਅਤੇ ਸੂਬਿਆਂ ਨੂੰ ਮੁਫਤ ਸਪਲਾਈ ਕਰੇਗੀ। ਇਸ ਦੌਰਾਨ ਦੇਸ਼ ਵਿੱਚ ਇੱਕ ਦਿਨ ਵਿੱਚ 10,488 ਨਵੇਂ ਕੋਰੋਨਾ ਮਰੀਜ਼ ਪਾਏ ਗਏ ਹਨ ਅਤੇ 532 ਦਿਨਾਂ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ ਸਭ ਤੋਂ ਘੱਟ 1,22,714 ਹੈ।
ਇਹ ਵੀ ਪੜ੍ਹੋ: ਪਿਆਰ ਦਾ ਮਤਲਬ ਸਰੀਰਕ ਸਬੰਧ ਬਣਾਉਣ ਦਾ ਲਾਇਸੈਂਸ ਨਹੀਂ, ਜਾਣੋ Kerala High Court ਨੇ ਹੋਰ ਕੀ ਕਿਹਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin