ਦੇਸ਼ ਨੂੰ ਸ਼ਰਮਸਾਰ ਕਰਨ ਵਾਲੀ ਵੀਡੀਓ: ਧੀ ਦੀ ਲਾਸ਼ ਮੰਜੀ ’ਤੇ ਰੱਖ 35Km ਤੱਕ ਪੈਦਲ ਚੱਲਿਆ ਲਾਚਾਰ ਪਿਤਾ
ਹੈਰਾਨੀ ਹੋਵੇਗੀ ਕਿ ਇੱਥੋਂ ਹੀ ਸਿਸਟਮ ਦੀ ਸ਼ਰਾਰਤ ਸ਼ੁਰੂ ਹੋਈ। ਪੀੜਤ ਨੂੰ ਨਾ ਹੀ ਲਾਸ਼ ਲਿਜਾਣ ਲਈ ਵਾਹਨ ਮਿਲਿਆ ਤੇ ਨਾ ਹੀ ਨਿਵਾਸ ਪੁਲਿਸ ਨੇ ਕੋਈ ਸੰਜੀਦਗੀ ਵਿਖਾਈ। ਆਖ਼ਰ ਸਿਸਟਮ ਤੋਂ ਹਾਰੇ ਪਿਤਾ ਨੂੰ ਕਲੇਜੇ ਦੇ ਟੁਕੜੇ ਦੀ ਲਾਸ਼ ਨੂੰ ਮੰਜੀ ਉੱਤੇ ਰੱਖ ਕੇ 35 ਕਿਲੋਮੀਟਰ ਤੱਕ ਪੈਦਲ ਜਾਣਾ ਪਿਆ।
ਭੋਪਾਲ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ’ਚ ਦਿਲ ਝੰਜੋੜ ਕੇ ਰੱਖਣ ਵਾਲੀ ਤਸਵੀਰ ਸਾਹਮਣੇ ਆਈ ਹੈ। ਇੱਥੇ ਇੱਕ ਪਿਤਾ ਨੁੰ ਆਪਣੀ ਧੀ ਦੀ ਲਾਸ਼ ਮੰਜੀ ਉੱਤੇ ਲੈ ਕੇ 35 ਕਿਲੋਮੀਟਰ ਤੱਕ ਪੈਦਲ ਚੱਲਣ ਲਈ ਮਜਬੂਰ ਹੋਣਾ ਪਿਆ। ਸੁਸ਼ਾਸਨ ਦੀ ਸਰਕਾਰ ਵਿੱਚ ਵਿਕਾਸ ਦੇ ਦਾਅਵੇ ਦੌਰਾਨ ਸਿਸਟਮ ਦੀ ਅਣਦੇਖੀ ਦੀ ਇਸ ਸ਼ਰਮਨਾਕ ਤਸਵੀਰ ਨੂੰ ਵੇਖ ਕੇ ਕਈ ਸੁਆਲ ਖੜ੍ਹੇ ਹੋਏ ਹਨ। ਕੀ ਅਸੀਂ ਇਨਸਾਨੀ ਬਸਤੀ ’ਚ ਰਹਿੰਦੇ ਹਾਂ ਜਾਂ ਫਿਰ ਸੱਚਮੁਚ ਇਹ ਸਿਸਟਮ ਸੜ ਗਿਆ ਹੈ? ਜਿਸ ਦੇ ਚੱਲਦਿਆਂ ਇੱਕ ਲਾਚਾਰ ਪਿਓ ਮੰਜੀ ਉੱਤੇ ਆਪਣੀ ਧੀ ਦੀ ਲਾਸ਼ ਲੈ ਕੇ ਪੈਦਲ ਚੱਲਣ ਲਈ ਮਜਬੂਰ ਹੈ।
ਇਹ ਮਾਮਲਾ ਸਿੰਗਰੌਲੀ ਦੇ ਨਿਵਾਸ ਪੁਲਿਸ ਚੌਕੀ ਖੇਤਰ ਦੇ ਪਿੰਡ ਗੜਈ ਦਾ ਹੈ। ਇੱਥੇ 16 ਸਾਲਾਂ ਦੀ ਨਾਬਾਲਗ਼ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੇ ਨਿਵਾਸ ਪੁਲਿਸ ਚੌਕੀ ਚ ਦਿੱਤੀ ਸੀ ਪਰ ਪੁਲਿਸ ਪ੍ਰਸ਼ਾਸਨ ਤੇ ਹੋਰ ਕਿਸੇ ਥਾਂ ਤੋਂ ਸਹਿਯੋਗ ਨਾ ਮਿਲਣ ’ਤੇ ਮ੍ਰਿਤਕਾ ਦੇ ਲਾਚਾਰ ਪਿਤਾ ਨੂੰ ਧੀ ਦੀ ਲਾਸ਼ ਮੰਜੀ ਉੱਤੇ ਪੋਸਟਮਾਰਟਮ ਕਰਵਾਉਣ ਲਈ 35 ਕਿਲੋਮੀਟਰ ਤੱਕ ਜਾਣ ਲਈ ਮਜਬੂਰ ਹੋਣਾ ਪਿਆ।
सिंगरौली में खाट पर सुशासन! पीड़ित पिता बिटिया के शव को पोस्टमॉर्टम के लिये 35 किमी. खाट पर ले जाने को मजबूर परिवार का आरोप ना पुलिस ने किया सहयोग, ना मिला शववाहन @GargiRawat @manishndtv @ndtv @ndtvindia @ManMundra @sushant_says pic.twitter.com/IJ9LiXDfpB
— Anurag Dwary (@Anurag_Dwary) May 9, 2021
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੋਂ ਹੀ ਸਿਸਟਮ ਦੀ ਸ਼ਰਾਰਤ ਸ਼ੁਰੂ ਹੋਈ। ਪੀੜਤ ਨੂੰ ਨਾ ਹੀ ਲਾਸ਼ ਲਿਜਾਣ ਲਈ ਵਾਹਨ ਮਿਲਿਆ ਤੇ ਨਾ ਹੀ ਨਿਵਾਸ ਪੁਲਿਸ ਨੇ ਕੋਈ ਸੰਜੀਦਗੀ ਵਿਖਾਈ। ਆਖ਼ਰ ਸਿਸਟਮ ਤੋਂ ਹਾਰੇ ਪਿਤਾ ਨੂੰ ਕਲੇਜੇ ਦੇ ਟੁਕੜੇ ਦੀ ਲਾਸ਼ ਨੂੰ ਮੰਜੀ ਉੱਤੇ ਰੱਖ ਕੇ 35 ਕਿਲੋਮੀਟਰ ਤੱਕ ਪੈਦਲ ਜਾਣਾ ਪਿਆ।
ਮ੍ਰਿਤਕਾ ਦੇ ਪਿਤਾ ਨੇ ਕਿਹਾ, ਪੁਲਿਸ ਨੇ ਕੋਈ ਸਹਿਯੋਗ ਨਹੀਂ ਦਿੱਤਾ। ਐਂਬੂਲੈਂਸ ਸੱਦਣ ਦੇ ਬਾਵਜੂਦ ਨਹੀਂ ਆਈ। ਹੁਣ ਤੱਕ ਇਸ ਸਿਸਟਮ ਤੋਂ ਕਿੰਨੀ ਦੇਰ ਤੱਕ ਅਪੀਲ ਕਰਦੇ, ਇਸ ਲਈ ਮਜਬੂਰੀ ’ਚ ਪੋਸਟਮਾਰਟਮ ਜਿਹੀ ਰਸਮੀ ਕਾਰਵਾਈ ਪੂਰੀ ਕਰਨ ਲਈ ਲਾਸ਼ ਨੂੰ ਕਿਸੇ ਤਰ੍ਹਾਂ ਲੈ ਕੇ ਆ ਗਏ।