ਮਹਾਰਾਸ਼ਟਰ 'ਚ ਵੱਡਾ ਹਾਦਸਾ, ਤਿੰਨ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋਣ ਨਾਲ 7 ਮੌਤਾਂ ਕਈ ਦੱਬੇ ਗਏ
NDRF ਦੀ ਟੀਮ ਮੌਕੇ 'ਤੇ ਮੌਜੂਦ ਹੈ ਅਤੇ 8-10 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਜਾ ਚੁੱਕਾ ਹੈ। ਇਕ ਬੱਚੇ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਜਾਣਕਾਰੀ ਮੁਤਾਬਕ ਰਾਤ ਸਾਢੇ ਤਿੰਨ ਵਜੇ ਇਹ ਹਾਦਸਾ ਵਾਪਰਿਆ।
ਮੁੰਬਈ: ਮਹਾਰਾਸ਼ਟਰ ਦੇ ਭਿਵੰਡੀ 'ਚ ਵੱਡਾ ਹਾਦਸਾ ਹੋ ਗਿਆ ਹੈ। ਇੱਥੇ ਤਿੰਨ ਮੰਜ਼ਿਲਾਂ ਬਿਲਡਿੰਗ ਢਹਿ ਗਈ ਹੈ ਅਤੇ ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ 50-60 ਲੋਕਾਂ ਦੇ ਫਸੇ ਹੋਣ ਦੀ ਅਸ਼ੰਕਾ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਸਾਲ 1984 'ਚ ਬਿਲਡਿੰਗ ਬਣੀ ਸੀ ਅਤੇ 21 ਪਰਿਵਾਰ ਇੱਥੇ ਰਹਿੰਦੇ ਹਨ।
NDRF ਦੀ ਟੀਮ ਮੌਕੇ 'ਤੇ ਮੌਜੂਦ ਹੈ ਅਤੇ 8-10 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਜਾ ਚੁੱਕਾ ਹੈ। ਇਕ ਬੱਚੇ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਜਾਣਕਾਰੀ ਮੁਤਾਬਕ ਰਾਤ ਸਾਢੇ ਤਿੰਨ ਵਜੇ ਇਹ ਹਾਦਸਾ ਵਾਪਰਿਆ।
ਮੁੰਬਈ ਦੇ ਨੇੜਲੇ ਥਾਣੇ ਦੇ ਭਿਵੰਡੀ 'ਚ ਸਥਿਤ ਇਸ ਇਮਾਰਤ ਨੂੰ ਮਿਊਂਸੀਪਲ ਕਾਰਪੋਰੇਸ਼ਨ ਨੇ ਨੋਟਿਸ ਵੀ ਦਿੱਤਾ ਹੋਇਆ ਸੀ ਅਤੇ ਇਸ ਇਮਾਰਤ 'ਚ ਸਮਰੱਥਾ ਤੋਂ ਜ਼ਿਆਦਾ ਲੋਕ ਰਹਿੰਦੇ ਸਨ। ਜਾਣਕਾਰੀ ਮੁਤਾਬਕ ਤਿੰਨ ਮੰਜ਼ਿਲਾਂ ਇਸ ਇਮਾਰਤ 'ਚ 21 ਪਰਿਵਾਰ ਰਹਿੰਦੇ ਸਨ।
ਖੇਤੀ ਬਿੱਲ ਰੋਕਣ ਲਈ ਬਾਦਲਾਂ ਦੀ ਰਾਸ਼ਟਰਪਤੀ ਨੂੰ ਅਪੀਲ, ਦਸਤਖਤ ਨਾ ਕਰਨ ਦੀ ਗੁਹਾਰ
ਸੜਕਾਂ 'ਤੇ ਕਿਸਾਨ ਪਰ ਮੋਦੀ ਦਾ ਮੁੜ ਤੋਂ ਦਾਅਵਾ: MSP ਜਾਰੀ ਰਹੇਗੀਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ