ਪੜਚੋਲ ਕਰੋ
(Source: ECI/ABP News)
ਹਸਪਤਾਲ 'ਚ ਅੱਗ ਲੱਗਣ ਨਾਲ 10 ਨਵਜਨਮੇ ਬੱਚਿਆਂ ਦੀ ਮੌਤ
ਆਈਸੀਯੂ ਵਾਰਡ 'ਚ ਕੁੱਲ 17 ਬੱਚੇ ਮੌਜੂਦ ਸਨ, ਇ੍ਹਨ੍ਹਾਂ 'ਚੋਂ 10 ਨੂੰ ਨਹੀਂ ਬਚਾਇਆ ਜਾ ਸਕਿਆ। ਡਿਊਟੀ 'ਤੇ ਮੌਜੂਦ ਨਰਸ ਨੇ ਦਰਵਾਜ਼ਾ ਖੋਲ੍ਹਿਆ ਤੇ ਕਮਰੇ 'ਚ ਚਾਰੇ ਪਾਸੇ ਧੂੰਆਂ ਦੇਖਿਆ।
![ਹਸਪਤਾਲ 'ਚ ਅੱਗ ਲੱਗਣ ਨਾਲ 10 ਨਵਜਨਮੇ ਬੱਚਿਆਂ ਦੀ ਮੌਤ Maharashtra hospital fire 10 new born baby died ਹਸਪਤਾਲ 'ਚ ਅੱਗ ਲੱਗਣ ਨਾਲ 10 ਨਵਜਨਮੇ ਬੱਚਿਆਂ ਦੀ ਮੌਤ](https://static.abplive.com/wp-content/uploads/sites/5/2021/01/09124348/fire.jpg?impolicy=abp_cdn&imwidth=1200&height=675)
ਮੁੰਬਈ: ਮਹਾਰਾਸ਼ਟਰ ਦੇ ਭੰਡਾਰਾ ਦੇ ਸਰਕਾਰੀ ਹਸਪਤਾਲ 'ਚ ਬੱਚਿਆਂ ਦੇ ਵਾਰਡ 'ਚ ਬੀਤੀ ਰਾਤ ਦੋ ਵਜੇ ਅੱਗ ਲੱਗ ਗਈ। ਅੱਗ 'ਚ ਨਵਜਨਮੇ ਬੱਚਿਆਂ ਦੀ ਜਿਉਂਦਿਆਂ ਸੜ ਕੇ ਮੌਤ ਹੋ ਗਈ। ਇਨ੍ਹਾਂ ਬੱਚਿਆਂ ਦੀ ਉਮਰ ਇਕ ਦਿਨ ਤੋਂ ਲੈਕੇ ਤਿੰਨ ਮਹੀਨੇ ਤਕ ਦੱਸੀ ਜਾਰਹੀ ਹੈ। ਜਿਹੜੇ ਬੱਚਿਆਂ ਨੇ ਅਜੇ ਜ਼ਿੰਦਗੀ ਦਾ ਮੂੰਹ ਵੀ ਠੀਕ ਤਰ੍ਹਾਂ ਨਾਲ ਨਹੀਂ ਦੇਖਿਆ ਸੀ। ਇਕ ਵੱਡੀ ਲਾਪਰਵਾਹੀ ਨੇ ਉਨ੍ਹਾਂ ਦੀ ਜਾਨ ਲੈ ਲਈ।
ਆਈਸੀਯੂ ਵਾਰਡ 'ਚ ਕੁੱਲ 17 ਬੱਚੇ ਮੌਜੂਦ ਸਨ, ਇ੍ਹਨ੍ਹਾਂ 'ਚੋਂ 10 ਨੂੰ ਨਹੀਂ ਬਚਾਇਆ ਜਾ ਸਕਿਆ। ਡਿਊਟੀ 'ਤੇ ਮੌਜੂਦ ਨਰਸ ਨੇ ਦਰਵਾਜ਼ਾ ਖੋਲ੍ਹਿਆ ਤੇ ਕਮਰੇ 'ਚ ਚਾਰੇ ਪਾਸੇ ਧੂੰਆਂ ਦੇਖਿਆ। ਉਨ੍ਹਾਂ ਤੁਰੰਤ ਹਸਪਤਾਲ ਦੇ ਅਧਿਕਾਰੀਆਂ ਨੂੰ ਦੱਸਿਆ। ਜਿਸ ਤੋਂ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਹਸਪਤਾਲ 'ਚ ਲੋਕਾਂ ਦੀ ਮਦਦ ਨਾਲ ਰੈਸੀਕਿਊ ਆਪ੍ਰੇਸ਼ਨ ਚਲਾਇਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)