(Source: ECI/ABP News)
ਸਿਆਲਕੋਟ 'ਚ ਜਨਮੇ, ਦਿੱਲੀ 'ਚ ਸੌਦਾਗਰ ਬਣੇ ਮਸਾਲਿਆਂ ਦੇ ਸ਼ਹਿਨਸ਼ਾਹ, ਧਰਮਪਾਲ ਗੁਲਾਟੀ ਇਸ ਤਰ੍ਹਾਂ ਬਣੇ ਅਰਬਪਤੀ
ਪਾਕਿਸਤਾਨ ਦੇ ਸਿਆਲਕੋਟ 27 ਮਾਰਚ, 1923 ਨੂੰ ਜਨਮੇ ਧਰਮਪਾਲ ਦਾ ਜੀਵਨ ਕਾਫੀ ਸੰਘਰਸ਼ ਭਰਿਆ ਰਿਹਾ। ਉਨ੍ਹਾਂ ਭਾਰਤ-ਪਾਕਿਸਤਾਨ ਬਟਵਾਰੇ ਤੋਂ ਬਾਅਦ ਦਿੱਲੀ 'ਚ ਸ਼ਰਣ ਲਈ ਤੇ ਢਿੱਡ ਭਰਨ ਲਈ ਟਾਂਗਾ ਚਲਾਉਣਾ ਸ਼ੁਰੂ ਕੀਤਾ ਸੀ।
![ਸਿਆਲਕੋਟ 'ਚ ਜਨਮੇ, ਦਿੱਲੀ 'ਚ ਸੌਦਾਗਰ ਬਣੇ ਮਸਾਲਿਆਂ ਦੇ ਸ਼ਹਿਨਸ਼ਾਹ, ਧਰਮਪਾਲ ਗੁਲਾਟੀ ਇਸ ਤਰ੍ਹਾਂ ਬਣੇ ਅਰਬਪਤੀ Mahashay Dharampal Gulati Journey how he successful in life ਸਿਆਲਕੋਟ 'ਚ ਜਨਮੇ, ਦਿੱਲੀ 'ਚ ਸੌਦਾਗਰ ਬਣੇ ਮਸਾਲਿਆਂ ਦੇ ਸ਼ਹਿਨਸ਼ਾਹ, ਧਰਮਪਾਲ ਗੁਲਾਟੀ ਇਸ ਤਰ੍ਹਾਂ ਬਣੇ ਅਰਬਪਤੀ](https://static.abplive.com/wp-content/uploads/sites/5/2020/12/03153339/MAHASHAY-DHARAMPAL-GULATI.jpg?impolicy=abp_cdn&imwidth=1200&height=675)
ਮਸਾਲਿਆਂ ਦੇ ਸ਼ਹਿਨਸ਼ਾਹ ਤੇ MDH ਗਰੁੱਪ ਦੇ ਮਾਲਕ ਮਹਾਸ਼ਯ ਧਰਮਪਾਲ ਗੁਲਾਟੀ ਹੁਣ ਦੁਨੀਆਂ 'ਚ ਨਹੀਂ ਰਹੇ। ਵੀਰਵਾਰ ਸਵੇਰ 5 ਵੱਜ ਕੇ 38 ਮਿੰਟ 'ਤੇ ਉਨ੍ਹਾਂ ਆਖਰੀ ਸਾਹ ਲਏ। ਦੁਪਹਿਰ ਦੋ ਵਜੇ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ। ਗੁਲਾਟੀ ਕੋਰੋਨਾ ਪੌਜ਼ੇਟਿਵ ਹੋਣ ਮਗਰੋਂ ਠੀਕ ਹੋ ਗਏ ਸਨ।
ਉਨ੍ਹਾਂ ਨੂੰ ਪਦਮਭੂਸ਼ਨ ਨਾਲ ਸਨਮਾਨਿਆ ਜਾ ਚੁੱਕਾ ਹੈ। ਧਰਮਪਾਲ ਗੁਲਾਟੀ ਵਿਗਿਆਪਨ ਦੀ ਦੁਨੀਆਂ ਦੇ ਸਭ ਤੋਂ ਉਮਰਦਰਾਜ ਸਟਾਰ ਤੇ ਮਹਾਸ਼ਿਆਂ ਦੀ ਹੱਟੀ ਦੇ ਮਾਲਕ ਸਨ। ਕਦੇ ਟਾਂਗਾ ਚਲਾ ਕੇ ਢਿੱਡ ਭਰਨ ਲਈ ਮਜਬੂਰ ਇਹ ਸ਼ਖਸ ਅੱਜ 2000 ਕਰੋੜ ਰੁਪਇਆਂ ਦੇ ਬਿਜ਼ਨਸ ਗਰੁੱਪ ਦਾ ਮਾਲਕ ਹੈ। ਧਰਮਪਾਲ ਗੁਲਾਟੀ ਐਫਐਮਸੀਜੀ ਸੈਕਟਰ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸੀਈਓ ਹਨ। ਏਨਾ ਹੀ ਨਹੀਂ ਪਿਛਲੇ ਸਾਲ ਗਣਤੰਤਰ ਦਿਵਸ ਦੇ ਮੌਕੇ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ।
ਪਾਕਿਸਤਾਨ 'ਚ ਜਨਮੇ ਦਿੱਲੀ 'ਚ ਸੌਦਾਗਰ ਬਣੇ
ਪਾਕਿਸਤਾਨ ਦੇ ਸਿਆਲਕੋਟ 27 ਮਾਰਚ, 1923 ਨੂੰ ਜਨਮੇ ਧਰਮਪਾਲ ਦਾ ਜੀਵਨ ਕਾਫੀ ਸੰਘਰਸ਼ ਭਰਿਆ ਰਿਹਾ। ਉਨ੍ਹਾਂ ਭਾਰਤ-ਪਾਕਿਸਤਾਨ ਬਟਵਾਰੇ ਤੋਂ ਬਾਅਦ ਦਿੱਲੀ 'ਚ ਸ਼ਰਣ ਲਈ ਤੇ ਢਿੱਡ ਭਰਨ ਲਈ ਟਾਂਗਾ ਚਲਾਉਣਾ ਸ਼ੁਰੂ ਕੀਤਾ ਸੀ। ਪਰ ਸਮਾਂ ਬਦਲਿਆ ਤੇ ਉਨ੍ਹਾਂ ਆਪਣੇ ਪੁਸ਼ਤੈਨੀ ਕਾਰੋਬਾਰ ਮਸਾਲਿਆਂ ਦਾ ਕੰਮ ਸ਼ੁਰੂ ਕੀਤਾ। ਦਿੱਲੀ 'ਚ 9x4 ਫੁੱਟ ਦੀ ਦੁਕਾਨ ਖੋਲੀ ਤੇ ਅੱਜ ਦੁਨੀਆਂ ਭਰ ਦੇ ਕਈ ਸ਼ਹਿਰਾਂ 'ਚ ਮਹਾਸ਼ਿਆ ਦੀ ਹੱਟੀ MDH ਦੀ ਬਰਾਂਚ ਹੈ। ਧਰਮਪਾਲ ਗੁਲਾਟੀ ਨੇ ਆਪਣੇ ਸੰਘਰਸ਼ ਭਰੇ ਜੀਵਨ ਬਾਰੇ ਏਬੀਪੀ ਨਿਊਜ਼ ਨੂੰ ਕਿਹਾ ਸੀ ਕਿ ਮਿਹਨਤ, ਇਮਾਨਦਾਰੀ ਤੇ ਲਗਨ ਕਾਰਨ ਅੱਜ ਲੰਦਨ-ਦੁਬਈ 'ਚ ਕਾਰੋਬਾਰ ਹੈ। ਉਨ੍ਹਾਂ ਆਪਣੇ ਸ਼ੁਰੂਆਤੀ ਜੀਵਨ ਬਾਰੇ ਕਿਹਾ ਸੀ, 'ਪੰਜਵੀਂ ਕਲਾਸ 'ਚ ਮੈਨੂੰ ਅਧਿਆਪਕ ਨੇ ਡਾਂਟਿਆ ਤਾਂ ਮੈਂ ਸਕੂਲ ਛੱਡ ਦਿੱਤਾ। ਫਿਰ ਜਦੋਂ ਮੈਂ ਵੱਡਾ ਹੋਇਆ ਤਾਂ ਪਿਤਾ ਜੀ ਨੇ ਆਪਣੀ ਦੁਕਾਨ 'ਤੇ ਬਿਠਾ ਦਿੱਤਾ। ਉਸ ਤੋਂ ਬਾਅਦ ਹਾਰਡਵੇਅਰ ਦਾ ਕੰਮ ਕੀਤਾ।'
ਟਾਂਗਾ ਚਲਾਉਣ ਤੋਂ ਲੈਕੇ ਕਰੋੜਾਂ ਦੇ ਮਾਲਕ ਬਣੇ MDH ਗਰੁੱਪ ਦੇ ਮਾਲਕ ਮਹਾਸ਼ਯ ਧਰਮਪਾਲ ਗੁਲਾਟੀ ਦਾ ਦੇਹਾਂਤ
ਦਿੱਲੀ ਦੀਆਂ ਸੜਕਾਂ 'ਤੇ ਚਲਾਇਆ ਟਾਂਗਾ
ਉਨ੍ਹਾਂ ਗੱਲਬਾਤ 'ਚ ਅੱਗੇ ਕਿਹਾ, 'ਮੇਰੇ ਇਕ ਵਾਰ ਸੱਟ ਲੱਗੀ ਤਾਂ ਮੈਂ ਹਾਰਡਵੇਅਰ ਦਾ ਕੰਮ ਛੱਡ ਦਿੱਤਾ। ਫਿਰ ਘੁੰਮ-ਘੁੰਮ ਕੇ ਮਹਿੰਦੀ ਦਾ ਕੰਮ ਕੀਤਾ। ਮਹਿੰਦੀ ਦੇ ਕੰਮ ਤੋਂ ਬਾਅਦ ਪਿਤਾ ਜੀ ਨਾਲ ਮਸਾਲਿਆਂ ਦਾ ਕੰਮ ਸ਼ੁਰੂ ਕੀਤਾ। ਪਰ ਬਟਵਾਰੇ 'ਚ ਸਭ ਕੁਝ ਖਤਮ ਹੋ ਗਿਆ। ਭਾਰਤ ਤੋਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਭਾਰਤ ਵੱਲ ਲਾਸ਼ਾਂ ਦੀਆਂ ਭਰੀਆਂ ਗੱਡੀਆਂ ਆ ਜਾ ਰਹੀਆਂ ਸਨ। ਮੈਂ ਵੀ ਪੂਰੇ ਪਰਿਵਾਰ ਨਾਲ ਦਿੱਲੀ ਆ ਗਿਆ। ਉਸ ਵੇਲੇ ਉਨ੍ਹਾਂ ਕੋਲ ਸਿਰਫ 1500 ਰੁਪਏ ਸਨ।' ਉਹ ਅੱਗੇ ਕਹਿੰਦੇ ਹਨ 'ਜਦੋਂ ਮੈਂ ਭਾਰਤ ਆਇਆ ਤਾਂ ਮੈਂ ਇਕ ਦਿਨ ਚਾਂਦਨੀ ਚੌਕ ਗਿਆ। ਕੁਝ ਲੋਕ ਟਾਂਗੇ ਵੇਚ ਰਹੇ ਸਨ। ਮੈਂ ਕਿਹਾ ਮੀਆਂ ਕਿੰਨੇ ਦਾ ਹੈ ਤਾਂ ਉਸ ਨੇ ਕਿਹਾ ਅੱਠ ਸੌ ਦਾ ਹੈ। ਮੈਂ 650 ਰੁਪਏ ਦਾ ਟਂਗਾ ਖਰੀਦ ਲਿਆ। ਫਿਰ ਤੋਂ ਬੜੀ ਮੁਸ਼ਕਿਲ ਨਾਲ ਆਪਣੇ ਘਰ ਆਇਆ। ਟਾਂਗਾ ਚਲਾਉਣਾ ਨਹੀਂ ਆਉਂਦਾ ਸੀ। ਚਲਾਉਣ 'ਚ ਬਹੁਤ ਵਾਰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ। ਮੈਂ ਇਹ ਕੰਮ ਵੀ ਛੱਡ ਦਿੱਤਾ। ਸਾਲ 1947 'ਚ ਮੈਂ ਦੋ ਮਹੀਨੇ ਟਾਂਗਾ ਤਲਾਇਆ।'
ਕਿਵੇਂ ਟਾਂਗੇਵਾਲੇ ਤੋਂ ਅਰਬਪਤੀ ਬਣੇ ਮਸਾਲਿਆਂ ਦੇ ਸ਼ਹਿਨਸ਼ਾਹ ਧਰਮਪਾਲ ਗੁਲਾਟੀ
ਧਰਮਪਾਲ ਗੁਲਾਟੀ ਨੇ ਕਿਹਾ ਸੀ, 'ਟਾਂਗੇ ਦਾ ਕੰਮ ਛੱਡ ਤੇ ਪੂਰੇ ਪਰਿਵਾਰ ਨੇ ਫਿਰ ਤੋਂ ਮਸਾਲਿਆਂ ਦਾ ਕੰਮ ਸ਼ੁਰੂ ਕੀਤਾ। ਹਲਦੀ, ਮਿਰਚਾਂ ਦਾ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਇਕ ਦੁਕਾਨ ਖੋਲੀ। ਉਸ 'ਤੇ ਮਹਾਸ਼ਿਆਂ ਦੀ ਹੱਟੀ ਸਿਆਲਕੋਟ ਵਾਲੇ ਲਿਖਿਆ। ਦੁਕਾਨ 'ਚ ਕਰਿਆਨੇ ਦਾ ਸਮਾਨ ਵੀ ਰੱਖਦੇ ਸਨ। ਵਿਕਰੀ ਤੇਜ਼ੀ ਨਾਲ ਵਧੀ। ਉਸ ਸਮੇਂ ਵਿਗਿਆਪਨ ਦਿੱਤਾ।
ਧਰਮਪਾਲ ਗੁਲਾਟੀ ਅੱਗੇ ਕਹਿੰਦੀ ਹੈ, 'ਮੈਂ ਫਿਰ ਪੰਜਾਬੀ ਬਾਗ 'ਚ ਦੁਕਾਨ ਲਈ। ਉਸ ਤੋਂ ਬਾਅਦ ਖਾਰੀ ਬਾਵਲੀ 'ਚ ਦੁਕਾਨ ਬਣਾਈ। ਇਸ ਤਰ੍ਹਾਂ ਕਾਰੋਬਾਰ ਵਧਦਾ ਗਿਆ। ਮੈਂ ਦੂਜੇ ਥਾਂ ਮਸਾਲੇ ਪਿਸਵਾਉਂਦਾ ਸੀ ਪਰ ਉੱਥੋਂ ਇਕ ਦਿਨ ਮਸਾਲਾ ਪੀਸਣ ਵਾਲਿਆਂ ਨੇ ਹਲਦੀ 'ਚ ਛੋਲੇ ਪਾਕੇ ਮਿਲਾਵਟ ਕਰਨੀ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ। ਮੈਂ ਇਸ ਦੀ ਸ਼ਿਕਾਇਤ ਵੀ ਕੀਤੀ। ਉਹ ਨਹੀਂ ਮੰਨਿਆ। ਪਰ ਇਮਾਨਦਾਰੀ ਮੇਰਾ ਸਿਧਾਂਤ ਰਿਹਾ। ਮੈਂ ਖੁਦ ਮਸਾਲਿਆਂ ਦੀ ਫੈਕਟਰੀ ਖੋਲੀ। ਕੰਮ ਕਾਫੀ ਤੇਜ਼ੀ ਨਾਲ ਵਧ ਰਿਹਾ ਸੀ। ਮੈਂ ਫਿਰ ਰਾਜਸਥਾਨ 'ਚ ਇਕ ਫੈਕਟਰੀ ਖੋਲੀ। ਫਿਰ ਦੁਬਈ ਤੇ ਲੰਡਨ 'ਚ ਕੰਮ ਸ਼ੁਰੂ ਕੀਤਾ। ਪੰਜਾਬ 'ਚ ਕਈ ਏਜੰਸੀਆਂ ਬਣਾਈਆਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)