‘ਪੀਐਮ ਮੋਦੀ ਅੱਤਵਾਦੀ ਸੰਗਠਨ ਨਾਲ ਜੋੜਦੇ ਹਨ ਤੇ ਉਸੇ ਦਿਨ ਅਮਿਤ ਸ਼ਾਹ...’, ਮੱਲਿਕਾਰਜੁਨ ਖੜਗੇ ਦਾ ਤੰਜ
Manipur Violence: ਮਣੀਪੁਰ ਮੁੱਦੇ 'ਤੇ ਅਮਿਤ ਸ਼ਾਹ ਨੇ ਮਲਿਕਾਅਰਜੁਨ ਖੜਗੇ ਨੂੰ ਚਿੱਠੀ ਲਿਖੀ ਸੀ। ਹੁਣ ਖੜਗੇ ਨੇ ਉਸ ਦਾ ਜਵਾਬ ਵਿਅੰਗਮਈ ਢੰਗ ਨਾਲ ਦਿੱਤਾ ਹੈ।
Parliament Monsoon Session: ਮਣੀਪੁਰ ਮੁੱਦੇ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਚੱਲ ਰਿਹਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ (26 ਜੁਲਾਈ) ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੱਤਰ ਦਾ ਜਵਾਬ ਦਿੱਤਾ ਜਿਸ ਵਿੱਚ ਮਣੀਪੁਰ ਮੁੱਦੇ 'ਤੇ ਚਰਚਾ ਕਰਨ ਲਈ ਸੰਸਦ ਵਿੱਚ ਕਾਂਗਰਸ ਅਤੇ ਸਾਰੀਆਂ ਪਾਰਟੀਆਂ ਦੇ ਸਹਿਯੋਗ ਦੀ ਮੰਗ ਕੀਤੀ ਗਈ ਸੀ।
ਖੜਗੇ ਨੇ ਆਪਣੇ ਪੱਤਰ ਵਿੱਚ ਲਿਖਿਆ, "ਜਿਸ ਦਿਨ ਪੀਐਮ ਮੋਦੀ ਸਾਡੀ ਤੁਲਨਾ ਇੱਕ ਅੱਤਵਾਦੀ ਸੰਗਠਨ ਨਾਲ ਕਰਦੇ ਹਨ, ਉਸੇ ਦਿਨ ਗ੍ਰਹਿ ਮੰਤਰੀ ਵਿਰੋਧੀ ਪਾਰਟੀਆਂ ਤੋਂ ਸਹਿਯੋਗ ਮੰਗਣ ਲਈ ਪੱਤਰ ਲਿਖਦੇ ਹਨ। ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਤਾਂ ਅੰਤਰ ਸਾਲਾਂ ਤੋਂ ਮੌਜੂਦ ਸੀ, ਪਰ ਹੁਣ ਅਸੀਂ ਸਰਕਾਰ ਵਿੱਚ ਵੀ ਫਰਕ ਦੇਖ ਰਹੇ ਹਾਂ। ਪੀਐਮ ਮੋਦੀ ਦਾ ਭਾਰਤ ਨੂੰ ਦਿਸ਼ਾਹੀਣ ਕਹਿਣਾ ਮੰਦਭਾਗਾ ਹੈ।"
ਇਹ ਵੀ ਪੜ੍ਹੋ: Moosewala Murder case : ਅਦਾਲਤ ਨੇ ਲਿਆ ਵੱਡਾ ਫੈਸਲਾ, ਲਾਰੇਂਸ ਦੀ ਹੋਈ ਪੇਸ਼ੀ, ਪੜ੍ਹੋ ਅੱਜ ਕੀ ਕੀ ਹੋਇਆ ਕੋਰਟ 'ਚ
एक ही दिन में आदरणीय प्रधानमंत्री देश के विपक्षी दलों को अंग्रेज शासकों और आतंकवादी दल से जोड़ते हैं और उसी दिन गृहमंत्री भावनात्मक पत्र लिखकर विपक्ष से सकारात्मक रवैये की अपेक्षा करते हैं। सत्ता पक्ष और विपक्ष में समन्वय का अभाव वर्षों से दिख रहा था, अब यह खाई सत्तापक्ष के अंदर… pic.twitter.com/GcTgSwHsrT
— Mallikarjun Kharge (@kharge) July 26, 2023
ਅਮਿਤ ਸ਼ਾਹ ਨੇ ਕੀ ਲਿਖਿਆ ਸੀ ਚਿੱਠੀ 'ਚ?
ਅਮਿਤ ਸ਼ਾਹ ਨੇ ਅਧੀਰ ਰੰਜਨ ਚੌਧਰੀ ਅਤੇ ਖੜਗੇ ਨੂੰ ਲਿਖੇ ਪੱਤਰ ਵਿੱਚ ਕਿਹਾ, "ਮੈਂ ਮਣੀਪੁਰ ਦੀਆਂ ਘਟਨਾਵਾਂ 'ਤੇ ਚਰਚਾ ਕਰਨ ਲਈ ਤੁਹਾਡੇ ਸਹਿਯੋਗ ਦੀ ਮੰਗ ਕਰਨ ਲਈ ਲਿਖ ਰਿਹਾ ਹਾਂ। ਸਾਡੀ ਸੰਸਦ ਭਾਰਤ ਦੇ ਜੀਵੰਤ ਲੋਕਤੰਤਰ ਦਾ ਨੀਂਹ ਪੱਥਰ ਹੈ। ਇਹ ਸਾਡੀ ਸਮੂਹਿਕ ਇੱਛਾ ਦਾ ਪ੍ਰਤੀਕ ਹੈ ਅਤੇ ਰਚਨਾਤਮਕ ਬਹਿਸ, ਸਾਰਥਕ ਚਰਚਾ ਅਤੇ ਲੋਕ ਪੱਖੀ ਅੰਦੋਲਨ ਲਈ ਮੁੱਢਲੇ ਮੰਚ ਵਜੋਂ ਕੰਮ ਕਰਦੀ ਹੈ।"
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਸੌਂਪੇ ਮਾਲੀ ਸਹਾਇਤਾ ਦੇ ਚੈੱਕ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।