Mamata Banerjee On Netaji Statue : ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਬੈਨਰਜੀ ਨੇ ਇਸ ਵਾਰ ਨੇਤਾ ਜੀ ਦੀ ਮੂਰਤੀ ਦੇ ਉਦਘਾਟਨ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਨੂੰ ਲੈ ਕੇ ਮੋਦੀ ਸਰਕਾਰ ਕਰੜੇ ਹੱਥੀਂ ਲਿਆ ਹੈ। ਵੀਰਵਾਰ ਨੂੰ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ, "ਮੈਨੂੰ ਬੁਰਾ ਲੱਗਦਾ ਹੈ ਕਿ ਉਹ ਹੁਣ ਦਿੱਲੀ ਵਿੱਚ ਨੇਤਾ ਜੀ ਦੀ ਮੂਰਤੀ ਬਣਾ ਰਹੇ ਹਨ। ਪਹਿਲਾਂ ਤੋਂ ਮੌਜੂਦ ਮੂਰਤੀ ਬਾਰੇ ਕੀ ? ਮੈਨੂੰ ਇੱਕ ਅੰਡਰ ਸਕੱਤਰ ਦਾ ਪੱਤਰ ਮਿਲਿਆ ਹੈ ,ਜਿਸ ਵਿੱਚ ਕਿਹਾ ਗਿਆ ਹੈ ਕਿ ਕਿ ਪ੍ਰਧਾਨ ਮੰਤਰੀ ਅੱਜ ਬੁੱਤ ਦਾ ਉਦਘਾਟਨ ਕਰਨਗੇ ਅਤੇ ਤੁਹਾਨੂੰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਆ ਜਾਣਾ ਚਾਹੀਦਾ ਹੈ। ਕੀ ਮੈਂ ਉਨ੍ਹਾਂ ਦੀ ਬੰਧੂਆ ਮਜ਼ਦੂਰ ਹਾਂ?"
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਂਟਰਲ ਵਿਸਟਾ ਐਵੇਨਿਊ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਇੰਡੀਆ ਗੇਟ ਨੇੜੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਵਿਸ਼ਾਲ ਮੂਰਤੀ ਦਾ ਵੀ ਉਦਘਾਟਨ ਕਰਨਗੇ। ਉਦਘਾਟਨ ਸਮਾਰੋਹ ਪ੍ਰਧਾਨ ਮੰਤਰੀ ਦੁਆਰਾ ਸੰਸ਼ੋਧਿਤ ਸੈਂਟਰਲ ਵਿਸਟਾ ਐਵੇਨਿਊ ਪ੍ਰੋਜੈਕਟ ਦੇ ਉਦਘਾਟਨ ਦਾ ਹਿੱਸਾ ਹੋਵੇਗਾ।
ਸ਼ੇਖ ਹਸੀਨਾ ਦੀ ਭਾਰਤ ਯਾਤਰਾ ਨੂੰ ਲੈ ਕੇ ਕੇਂਦਰ ਨੇ ਕੀਤੀ ਆਲੋਚਨਾ
ਸੀਐਮ ਮਮਤਾ ਬੈਨਰਜੀ ਇੱਥੇ ਹੀ ਨਹੀਂ ਰੁਕੀ, ਉਨ੍ਹਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਾਰਤ ਦੌਰੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਭਾਰਤ ਆਏ ਅਤੇ ਮੈਨੂੰ ਮਿਲਣ ਦੀ ਇੱਛਾ ਦੇ ਬਾਵਜੂਦ ਬੰਗਾਲ ਨਹੀਂ ਆਏ। ਉਨ੍ਹਾਂ ਕਿਹਾ, "ਮੇਰੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਬਹੁਤ ਚੰਗੇ ਸਬੰਧ ਹਨ ਪਰ ਕੇਂਦਰ ਨੇ ਮੈਨੂੰ ਉਨ੍ਹਾਂ ਦੇ ਭਾਰਤ ਦੌਰੇ ਦਾ ਹਿੱਸਾ ਬਣਨ ਲਈ ਸੱਦਾ ਨਹੀਂ ਦਿੱਤਾ। ਮੈਨੂੰ ਨਹੀਂ ਪਤਾ ਕਿ ਉਹ (ਭਾਜਪਾ) ਇੰਨੇ ਗੁੱਸੇ ਵਿੱਚ ਕਿਉਂ ਹੈ। ਸ਼ਿਕਾਗੋ ਅਤੇ ਚੀਨ ਸਮੇਤ ਕਈ ਥਾਵਾਂ 'ਤੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਵਿਰੋਧੀ ਧਿਰ ਦੀ ਏਕਤਾ ਬਾਰੇ ਕੀਤਾ ਵੱਡਾ ਐਲਾਨ
ਮਹੱਤਵਪੂਰਨ ਗੱਲ ਇਹ ਹੈ ਕਿ ਸ਼ੇਖ ਹਸੀਨਾ ਦੋਵਾਂ ਦੇਸ਼ਾਂ ਵਿਚਾਲੇ ਸਮੁੱਚੇ ਸਬੰਧਾਂ ਨੂੰ ਵਧਾਉਣ ਲਈ ਸੋਮਵਾਰ ਨੂੰ ਚਾਰ ਦਿਨਾਂ ਦੇ ਦੌਰੇ 'ਤੇ ਨਵੀਂ ਦਿੱਲੀ ਪਹੁੰਚੀ ਸੀ। ਮਮਤਾ ਬੈਨਰਜੀ ਨੇ ਕਿਹਾ ਕਿ, "ਮੈਂ ਬਾਹਰੀ ਮਾਮਲਿਆਂ ਜਾਂ ਦੁਵੱਲੇ ਸਬੰਧਾਂ 'ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਪਰ ਮੈਂ ਦੇਖਿਆ ਹੈ ਕਿ ਜਦੋਂ ਵੀ ਮੈਨੂੰ ਕਿਸੇ ਵੀ ਦੇਸ਼ 'ਚ ਬੁਲਾਇਆ ਜਾਂਦਾ ਹੈ ਤਾਂ ਕੇਂਦਰ ਮੈਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਕੇਂਦਰ ਸਰਕਾਰ ਵਿਦੇਸ਼ੀ ਪਤਵੰਤੇ ਨਾਲ ਮੇਰੀ ਮੁਲਾਕਾਤ ਨੂੰ ਲੈ ਕੇ ਚਿੰਤਤ ਕਿਉਂ ਹੈ।" ਮਮਤਾ ਬੈਨਰਜੀ ਨੇ ਵਿਰੋਧੀ ਧਿਰ ਦੀ ਏਕਤਾ ਨੂੰ ਲੈ ਕੇ ਵੀ ਵੱਡਾ ਐਲਾਨ ਕਰਦਿਆਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਨਿਤੀਸ਼ ਕੁਮਾਰ, ਹੇਮੰਤ ਸੋਰੇਨ, ਮੈਂ ਤੇ ਹੋਰ ਆਗੂ ਇਕੱਠੇ ਹੋਵਾਂਗੇ।
Exit Poll 2024
(Source: Poll of Polls)
West Bengal : ਮਮਤਾ ਬੈਨਰਜੀ ਦਾ ਪੀਐਮ ਮੋਦੀ 'ਤੇ ਨਿਸ਼ਾਨਾ, ਪੱਤਰ ਦਾ ਜ਼ਿਕਰ ਕਰਦੇ ਹੋਏ ਕਿਹਾ- 'ਕੀ ਮੈਂ ਬੰਧੂਆ ਮਜ਼ਦੂਰ ਹਾਂ?'
ਏਬੀਪੀ ਸਾਂਝਾ
Updated at:
08 Sep 2022 03:34 PM (IST)
Edited By: shankerd
ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਬੈਨਰਜੀ ਨੇ ਇਸ ਵਾਰ ਨੇਤਾ ਜੀ ਦੀ ਮੂਰਤੀ ਦੇ ਉਦਘਾਟਨ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਨੂੰ ਲੈ ਕੇ ਮੋਦੀ ਸਰਕਾਰ ਕਰੜੇ ਹੱਥੀਂ ਲਿਆ ਹੈ।
Mamata Banerjee
NEXT
PREV
Published at:
08 Sep 2022 03:34 PM (IST)
- - - - - - - - - Advertisement - - - - - - - - -