ਨਵੀਂ ਦਿੱਲੀ: ਦੱਖਣੀ ਦਿੱਲੀ ਪੁਲਿਸ ਨੇ 39 ਸਾਲਾ ਇੱਕ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਹੈ। ਉਸ 'ਤੇ ਇਲਜ਼ਾਮ ਹੈ ਕਿ ਉਹ ਮਹਿਲਾਵਾਂ ਨੂੰ ਵਿਆਹ ਦਾ ਲਾਰਾ ਲਾ ਕੇ ਉਨ੍ਹਾਂ ਨਾਲ ਰੇਪ ਕਰਦਾ ਹੈ। ਪੁਲਿਸ ਮੁਤਾਬਕ ਉਹ ਪਹਿਲਾਂ ਮੈਟ੍ਰੀਮੋਨੀਅਮ ਸਾਈਟਸ ‘ਤੇ ਕੁੜੀਆਂ ਨੂੰ ਆਪਣੇ ਜਾਲ ‘ਚ ਫਸਾਉਂਦਾ ਸੀ। ਫੇਰ ਉਨ੍ਹਾਂ ਨਾਲ ਦੋਸਤੀ ਕਰਦਾ ਤੇ ਵਿਆਹ ਕਰਦਾ ਸੀ। ਇੰਨਾ ਹੀ ਨਹੀਂ ਉਹ ਵਿਆਹ ਤੋਂ ਬਾਅਦ ਕੁੜੀਆਂ ਨਾਲ ਬਲਾਤਕਾਰ ਕਰਦਾ ਤੇ ਉਨ੍ਹਾਂ ਦਾ ਕੀਮਤੀ ਸਾਮਾਨ ਲੈ ਕੇ ਗਾਇਬ ਹੋ ਜਾਂਦਾ ਸੀ।
ਪੁਲਿਸ ਨੇ ਹੁਣ ਇਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਸੂਰਿਆ ਬਾਬੂ ਦੇ ਨਾਂ ਨਾਲ ਹੋਈ ਹੈ ਜੋ ਬੈਂਗਲੁਰੂ ਦਾ ਰਹਿਣ ਵਾਲਾ ਤੇ ਆਈਟੀ ਕੰਪਨੀ ‘ਚ ਕੰਮ ਕਰਦਾ ਹੈ। ਉਂਝ ਸੂਰਿਆ ਆਂਦਰ ਪ੍ਰਦੇਸ਼ ਦੇ ਚਿੱਤੌੜ ਦਾ ਰਹਿਣ ਵਾਲਾ ਹੈ। ਇੱਕ ਔਰਤ ਦੀ ਸ਼ਿਕਾਇਤ ‘ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੀੜਤਾ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਮੁਲਜ਼ਮ ਨੇ ਜਿਸ ਨਾਲ ਉਸ ਦਾ ਵਿਆਹ ਹੋਇਆ, ਉਸ ਨੇ ਸਾਰਾ ਸਾਮਾਨ ਲੁੱਟ ਲਿਆ। ਉਸ ਦਾ ਰੇਪ ਵੀ ਕੀਤਾ ਤੇ ਫੇਰ ਭੱਜ ਗਿਆ। ਸ਼ਿਕਾਇਤ ਪਿਛਲੇ ਸਾਲ ਜੁਲਾਈ ‘ਚ ਕੀਤੀ ਗਈ ਸੀ ਪਰ ਮੁਲਜ਼ਮ ਨੇ ਆਪਣਾ ਮੋਬਾਈਲ ਨੰਬਰ ਬਦਲ ਲਿਆ ਸੀ ਤੇ ਅੰਡਰਗ੍ਰਾਉਂਡ ਹੋ ਗਿਆ ਸੀ।
ਪੁਲਿਸ ਉਦੋਂ ਤੋਂ ਹੀ ਸੂਰਿਆ ਦੀ ਭਾਲ ਕਰ ਰਹੀ ਸੀ। ਪੁਲਿਸ ਨੇ ਉਸ ਦੇ ਕੰਪਿਊਟਰ ਦੇ ਅਡ੍ਰੈਸ ਦਾ ਪਤਾ ਲਾਇਆ ਜਿਸ ਤੋਂ ਉਹ ਮੈਟ੍ਰੀਮੋਨੀਅਲ ਸਾਈਟਸ ਨੂੰ ਅਸੈਸ ਕਰਦਾ ਸੀ। ਆਖਰ ਉਸ ਨੂੰ 13 ਜਨਵਰੀ ਨੂੰ ਗ੍ਰਿਫ਼ਤਾਰ ਕਰਨ ‘ਚ ਕਾਮਯਾਬੀ ਮਿਲ ਹੀ ਗਈ। ਪੁਲਿਸ ਹੁਣ ਉਸ ਤੋਂ ਅੱਗੇ ਦੀ ਪੁੱਛਗਿੱਛ ਲਈ ਦਿੱਲੀ ਲੈ ਆਈ ਹੈ। ਦੱਸ ਦਈਏ ਮੁਲਜ਼ਮ ਪਹਿਲਾਂ ਹੀ ਵਿਹੁਅਤਾ ਹੈ ਤੇ ਇੱਕ ਬੱਚੇ ਦਾ ਪਿਓ ਵੀ ਹੈ।