ਬੰਦੇ ਨੇ 25 ਸਾਲ ਕੀਤੀ ਖ਼ੁਦਾਈ, ਆਖਰ ਮਿਲ ਹੀ ਗਿਆ ਬੇਸ਼ਕੀਮਤੀ ਹੀਰਾ
ਹੀਰਿਆਂ ਦੀਆਂ ਖਾਣਾਂ ਲਈ ਮਸ਼ਹੂਰ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੂੰ ਖਾਣ ਦੀ ਖੁਦਾਈ ਦੌਰਾਨ ਉੱਜਵਲ ਕਵਾਲਟੀ ਦਾ ਬੇਸ਼ਕੀਮਤੀ ਹੀਰਾ ਮਿਲਿਆ ਹੈ। ਇਹ 29 ਕੈਰੇਟ 46 ਸੈਂਟ ਦਾ ਹੈ। ਨਿਲਾਮੀ ਵਿੱਚ ਇਸ ਨੂੰ ਡੇਢ ਤੋਂ ਦੋ ਕਰੋੜ ਰੁਪਏ ਵਿੱਚ ਵੇਚਿਆ ਜਾ ਸਕਦਾ ਹੈ।
ਪਟਨਾ: ਹੀਰਿਆਂ ਦੀਆਂ ਖਾਣਾਂ ਲਈ ਮਸ਼ਹੂਰ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੂੰ ਖਾਣ ਦੀ ਖੁਦਾਈ ਦੌਰਾਨ ਉੱਜਵਲ ਕਵਾਲਟੀ ਦਾ ਬੇਸ਼ਕੀਮਤੀ ਹੀਰਾ ਮਿਲਿਆ ਹੈ। ਇਹ 29 ਕੈਰੇਟ 46 ਸੈਂਟ ਦਾ ਹੈ। ਨਿਲਾਮੀ ਵਿੱਚ ਇਸ ਨੂੰ ਡੇਢ ਤੋਂ ਦੋ ਕਰੋੜ ਰੁਪਏ ਵਿੱਚ ਵੇਚਿਆ ਜਾ ਸਕਦਾ ਹੈ। ਪੰਨਾ ਜ਼ਿਲ੍ਹੇ ਦੇ ਕਲੈਕਟਰ ਕਰਮਵੀਰ ਸ਼ਰਮਾ ਨੇ ਦੱਸਿਆ ਕਿ ਬ੍ਰਿਜੇਸ਼ ਉਪਾਧਿਆਏ ਨੂੰ ਸ਼ੁੱਕਰਵਾਰ ਨੂੰ ਚਮਕਦਾਰ ਕੁਆਲਟੀ ਦਾ ਬੇਸ਼ਕੀਮਤੀ ਹੀਰਾ ਮਿਲਿਆ ਹੈ। ਇਸ ਦਾ ਭਾਰ 29 ਕੈਰਟ 46 ਸੇਂਟ ਹੈ।
ਉਨ੍ਹਾਂ ਦੱਸਿਆ ਕਿ ਇਹ ਹੀਰਾ ਪੰਨਾ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਕ੍ਰਿਸ਼ਣਕਲਿਆਣਪੁਰ ਦੇ ਪੱਟੀ ਵਿੱਚ ਖੁਦਾਈ ਦੌਰਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੇ ਕੈਰੇਟ ਦੇ ਹੀਰੇ ਬਿਨਾਂ ਸ਼ੱਕ ਬਹੁਤ ਘੱਟ ਹੁੰਦੇ ਹੈ। ਸ਼ਰਮਾ ਨੇ ਕਿਹਾ ਕਿ ਉਪਾਧਿਆਏ ਨੇ ਇਹ ਹੀਰਾ ਇੱਥੇ ਹੀਰਾ ਦਫ਼ਤਰ ਵਿੱਚ ਜਮ੍ਹਾ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਜਲਦੀ ਹੀ ਇਸ ਦੀ ਨਿਲਾਮੀ ਕੀਤੀ ਜਾਵੇਗੀ। ਇਸ ਹੀਰੇ ਦੀ ਨਿਲਾਮੀ ਤੋਂ ਜੋ ਵੀ ਪੈਸਾ ਮਿਲੇਗਾ, ਉਸ ਵਿੱਚੋਂ ਟੈਕਸ ਕੱਟ ਕੇ ਬ੍ਰਿਜੇਸ਼ ਉਪਾਧਿਆਏ ਨੂੰ ਦਿੱਤਾ ਜਾਵੇਗਾ। ਉਪਾਧਿਆਏ ਨੇ ਦੱਸਿਆ ਕਿ ਉਸ ਨੂੰ ਇਹ ਹੀਰਾ ਖਾਣ ਦੀ ਖੁਦਾਈ ਦੌਰਾਨ ਮਿਲਿਆ ਹੈ। ਇਸ ਤੋਂ ਪਹਿਲਾਂ ਵੀ, ਖਾਣਾਂ ਦੀ ਖੁਦਾਈ ਦੌਰਾਨ ਉਸ ਨੂੰ 4 ਤੋਂ 5 ਸੈਂਟ ਦੇ ਛੋਟੇ-ਛੋਟੇ ਹੀਰੇ ਮਿਲੇ ਹਨ ਪਰ ਇੰਨਾ ਵੱਡਾ ਹੀਰਾ ਪਹਿਲੀ ਵਾਰ ਮਿਲਿਆ ਹੈ।