ਮੋਦੀ ਨੇ ਕਬੂਲਿਆ, ਲੌਕਡਾਊਨ 'ਚ ਸਭ ਤੋਂ ਵੱਡੀ ਸੱਟ ਗਰੀਬਾਂ ਤੇ ਮਜਦੂਰਾਂ ਨੂੰ ਵੱਜੀ
ਮੋਦੀ ਨੇ ਕਿਹਾ ਲੌਕਡਾਊਨ 'ਚ ਗਰੀਬਾਂ ਤੇ ਮਜ਼ਦੂਰਾਂ ਨੂੰ ਵੱਡੀ ਸੱਟ ਵੱਜੀ ਹੈ। ਅਰਥਵਿਵਸਥਾ 'ਤੇ ਬੋਲਦਿਆਂ ਮੋਦੀ ਨੇ ਕਿਹਾ ਇਸ ਦਾ ਵੱਡਾ ਹਿੱਸਾ ਹੁਣ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਸਾਨੂੰ ਹੋਰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਦੇਸ਼ 'ਚ ਸਭ ਦੇ ਸਹਿਯੋਗ ਸਦਕਾ ਹੀ ਕੋਰੋਨਾ ਵਾਇਰਸ ਖਿਲਾਫ ਮਜਬੂਤੀ ਨਾਲ ਜੰਗ ਲੜੀ ਜਾ ਰਹੀ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਦੇ ਮੁਕਾਬਲੇ ਭਾਰਤ 'ਚ ਕੋਰੋਨਾ ਵਾਇਰਸ ਘੱਟ ਫੈਲਿਆ ਹੈ। ਉਨ੍ਹਾਂ ਅੱਗੇ ਤੋਂ ਸਾਵਧਾਨੀ ਵਰਤਣ ਲਈ ਕਿਹਾ।
ਮੋਦੀ ਨੇ ਕਿਹਾ ਲੌਕਡਾਊਨ 'ਚ ਗਰੀਬਾਂ ਤੇ ਮਜ਼ਦੂਰਾਂ ਨੂੰ ਵੱਡੀ ਸੱਟ ਵੱਜੀ ਹੈ। ਅਰਥਵਿਵਸਥਾ 'ਤੇ ਬੋਲਦਿਆਂ ਮੋਦੀ ਨੇ ਕਿਹਾ ਇਸ ਦਾ ਵੱਡਾ ਹਿੱਸਾ ਹੁਣ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਸਾਨੂੰ ਹੋਰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਦੇਸ਼ 'ਚ ਸਭ ਦੇ ਸਹਿਯੋਗ ਸਦਕਾ ਹੀ ਕੋਰੋਨਾ ਵਾਇਰਸ ਖਿਲਾਫ ਮਜਬੂਤੀ ਨਾਲ ਜੰਗ ਲੜੀ ਜਾ ਰਹੀ ਹੈ।
ਮੋਦੀ ਨੇ ਕਿਹਾ ਕਿ ਸਾਡੀ ਜਨਸੰਖਿਆ ਬਹੁਤੇ ਦੇਸ਼ਾਂ ਤੋਂ ਕਈ ਗੁਣਾ ਜ਼ਿਆਦਾ ਹੈ। ਸਾਡੇ ਦੇਸ਼ 'ਚ ਚੁਣੌਤੀਆਂ ਵੀ ਵੱਖਰੀ ਤਰ੍ਹਾਂ ਦੀਆਂ ਹਨ ਪਰ ਫਿਰ ਵੀ ਦੇਸ਼ 'ਚ ਬਾਕੀ ਦੇਸ਼ਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਘੱਟ ਫੈਲਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਜੋ ਨੁਕਸਾਨ ਹੋਇਆ ਉਸ ਦਾ ਦੁੱਖ ਸਭ ਨੂੰ ਹੈ ਪਰ ਇਸ ਦੌਰਾਨ ਜੋ ਅਸੀਂ ਬਚਾ ਸਕੇ ਉਹ ਨਿਸਚਿਤ ਤੌਰ 'ਤੇ ਦੇਸ਼ ਦੀ ਏਕਤਾ ਦਾ ਨਤੀਜਾ ਹੈ। ਉਨ੍ਹਾਂ ਕੋਰੋਨਾ ਵਾਇਰਸ ਦੌਰਾਨ ਕੰਮ ਕਰ ਰਹੇ ਡਾਕਟਰ, ਨਰਸਾਂ, ਸਫਾਈ ਕਰਮਚਾਰੀ, ਪੁਲਿਸ ਮੁਲਾਜ਼ਮ ਤੇ ਮੀਡੀਆ ਦੇ ਲੋਕਾਂ ਦਾ ਵੀ ਜ਼ਿਕਰ ਕੀਤਾ।
ਮੋਦੀ ਨੇ 'ਮਨ ਕੀ ਬਾਤ' 'ਚ ਗਰੀਬ ਤੇ ਮਜਦੂਰ ਵਰਗ ਦਾ ਖਾਸ ਜ਼ਿਕਰ ਕੀਤਾ। ਉਨ੍ਹਾਂ ਕਿਹਾ ਸਾਡੇ ਦੇਸ਼ 'ਚ ਕਈ ਵੀ ਵਰਗ ਅਜਿਹਾ ਨਹੀਂ ਜੋ ਮੁਸ਼ਕਿਲ 'ਚ ਨਾ ਹੋਵੇ ਪਰ ਇਸ ਸੰਕਟ ਦੀ ਘੜੀ 'ਚ ਸਭ ਤੋਂ ਵੱਡੀ ਸੱਟ ਗਰੀਬ ਤੇ ਮਜਦੂਰ ਵਰਗ 'ਤੇ ਪਈ ਹੈ। ਉਨ੍ਹਾਂ ਦੀ ਤਕਲੀਫ, ਉਨ੍ਹਾਂ ਦਾ ਦਰਦ, ਉਨ੍ਹਾਂ ਦੀ ਪੀੜ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ: ਕੋਰੋਨਾ ਤੋਂ ਬਚਦਾ ਅਮਰੀਕਾ ਤੋਂ ਆਇਆ ਪੰਜਾਬ, 28 ਸਾਲ ਪੁਰਾਣੇ ਕੇਸ 'ਚ ਸੀਬੀਆਈ ਨੇ ਦਬੋਚਿਆ
ਪੀਐਮ ਨੇ ਕਿਹਾ ਕੋਰੋਨਾ ਵਾਇਰਸ ਖਿਲਾਫ ਲੜਾਈ ਦਾ ਸਫਰ ਲੰਬਾ ਹੈ। ਇੱਕ ਅਜਿਹੀ ਆਫਤ ਹੈ ਜਿਸ ਦਾ ਪੂਰੀ ਦੁਨੀਆਂ ਕੋਲ ਕੋਈ ਇਲਾਜ ਨਹੀਂ। ਅਜਿਹੇ 'ਚ ਨਵੀਆਂ ਚੁਣੌਤੀਆਂ ਤੇ ਮੁਸ਼ਕਲਾਂ ਦਾ ਅਨੁਭਵ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਅਨਲੌਕ-1 ਲਈ ਸਰਕਾਰ ਵੱਲੋਂ ਨਵੇਂ ਹੁਕਮ, ਧਾਰਮਿਕ ਸਥਾਨ ਖੁੱਲ੍ਹੇ, ਸਕੂਲ-ਕਾਲਜ ਰਹਿਣਗੇ ਅਜੇ ਬੰਦ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ