ਮੋਦੀ ਕਰਨਗੇ 'ਮਨ ਕੀ ਬਾਤ', ਇਸ ਵਾਰ ਹੋਵੇਗਾ ਕੁਝ ਖ਼ਾਸ
30 ਮਈ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਕ ਸਾਲ ਪੂਰਾ ਹੋ ਗਿਆ ਹੈ। ਅਜਿਹੇ ਮੌਕੇ 'ਤੇ ਅੱਜ ਉਹ 'ਮਨ ਕੀ ਬਾਤ' ਪ੍ਰੋਗਰਾਮ 'ਚ ਆਪਣੀ ਸਰਕਾਰ ਦੀ ਸਫ਼ਲਤਾ ਤੇ ਪ੍ਰਾਪਤੀਆਂ 'ਤੇ ਚਰਚਾ ਕਰ ਸਕਦੇ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚੱਲਦਿਆਂ ਲੌਕਡਾਊਨ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 11 ਵਜੇ 'ਮਨ ਕੀ ਬਾਤ' ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਲੌਕਡਾਊਨ 'ਚ ਇਹ ਤੀਜਾ ਪ੍ਰੋਗਰਾਮ ਹੈ ਜਦੋਂ ਮੋਦੀ 'ਮਨ ਕੀ ਬਾਤ' ਕਰਨਗੇ। ਓਧਰ ਸ਼ਨੀਵਾਰ ਅਨਲੌਕ 1 ਦਾ ਐਲਾਨ ਹੋ ਚੁੱਕਾ ਹੈ। ਅਜਿਹੇ 'ਚ ਸਭ ਦੀ ਨਜ਼ਰ ਇਸ 'ਤੇ ਟਿਕੀ ਹੈ ਕਿ ਮੋਦੀ 'ਮਨ ਕੀ ਬਾਤ' 'ਚ ਕੀ ਬੋਲਣਗੇ।
30 ਮਈ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਕ ਸਾਲ ਪੂਰਾ ਹੋ ਗਿਆ ਹੈ। ਅਜਿਹੇ ਮੌਕੇ 'ਤੇ ਅੱਜ ਉਹ 'ਮਨ ਕੀ ਬਾਤ' ਪ੍ਰੋਗਰਾਮ 'ਚ ਆਪਣੀ ਸਰਕਾਰ ਦੀ ਸਫ਼ਲਤਾ ਤੇ ਪ੍ਰਾਪਤੀਆਂ 'ਤੇ ਚਰਚਾ ਕਰ ਸਕਦੇ ਹਨ। ਮੋਦੀ ਸਰਕਾਰ ਨੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ 'ਚ ਤਿੰਨ ਤਲਾਕ ਬਿੱਲ, ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ, 10 ਵੱਡੇ ਬੈਂਕਾਂ ਨੂੰ ਮਰਜ ਕਰਨਾ ਤੇ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਜਿਹੇ ਵੱਡੇ ਕਦਮ ਚੁੱਕੇ। 'ਮਨ ਕੀ ਬਾਤ ਪ੍ਰੋਗਰਾਮ 'ਚ ਮੋਦੀ ਇਨ੍ਹਾਂ ਉਪਲਬਧੀਆਂ ਦਾ ਜ਼ਿਕਰ ਕਰ ਸਕਦੇ ਹਨ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਮਿਲਦੀ ਰਹੇਗੀ ਮੁਫ਼ਤ ਬਿਜਲੀ, ਕੈਪਟਨ ਨੇ ਕੀਤਾ ਐਲਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ