ਕੋਲੰਬੀਆ: ਜਾਪਾਨੀ ਮੂਲ ਦੇ ਵਿਅਕਤੀ ਦੀ ਮੌਤ ਉੱਡਦੇ ਹੋਏ ਜਹਾਜ਼ ਵਿੱਚ ਹੋ ਗਈ। ਡਾਕਟਰੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਢਿੱਡ ਵਿੱਚ ਕੋਕੀਨ ਦੀ ਥੈਲੀ ਸੀ। ਜੀ ਹਾਂ, ਮ੍ਰਿਤਕ ਵਿਅਕਤੀ ਦੇ ਢਿੱਡ ਵਿੱਚੋਂ 246 ਪੈਕੇਟ ਕੋਕੀਨ ਮਿਲੇ ਹਨ। ਇਹ ਵਿਅਕਤੀ ਕੋਕੀਨ ਤਸਕਰੀ ਦੇ ਇਰਾਦੇ ਨਾਲ ਲੈ ਕੇ ਜਾ ਰਿਹਾ ਸੀ।
42 ਸਾਲਾਂ ਦੇ ਇਸ ਵਿਅਕਤੀ ਦਾ ਨਾਂ ਯੂਡੋ ਐਨ ਹੈ। ਕੋਲੰਬੀਆ ਤੋਂ ਜਾਪਾਨ ਜਾ ਰਹੇ ਯੂਡੋ ਨੇ ਕੋਕੀਨ ਨੂੰ ਆਪਣੇ ਢਿੱਡ ਤੇ ਆਂਤੜੀਆਂ ‘ਚ ਲੁਕਾਇਆ ਸੀ। ਅਧਿਕਾਰੀਆਂ ਮੁਤਾਬਕ ਫਲਾਈਟ ‘ਚ ਹੀ ਉਸ ਦੀ ਮੌਤ ਹੋ ਗਈ। ਇਸ ਕਰਕੇ ਫਲਾਈਟ ਦੀ ਨਾਰਦਨ ਮੈਕਸੀਕੋ ਦੇ ਸੋਨੋਰਾ ‘ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਤਸਕਰੀ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਏਅਰਪੋਰਟ ਪੁਲਿਸ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 2017 ‘ਚ ਡੈਲਟਾ ਏਅਰਲਾਈਨਸ ਦੇ ਦੋ ਯਾਤਰੀਆਂ ਨੂੰ ਕੋਕੀਨ ਤਸਕਰੀ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਜਾਂਚ ਅਧਿਕਾਰੀਆਂ ਨੇ ਦੋਵਾਂ ਕੋਲੋਂ 23 ਪਾਉਂਡ ਕੋਕੀਨ ਬਰਾਮਦ ਕੀਤੀ ਸੀ।
ਉੱਡਦੇ ਜਹਾਜ਼ 'ਚ ਬੰਦੇ ਦੀ ਮੌਤ, ਢਿੱਡ 'ਚੋਂ ਨਿਕਲੀ 246 ਪੈਕੇਟ ਕੋਕੀਨ
ਏਬੀਪੀ ਸਾਂਝਾ
Updated at:
29 May 2019 12:15 PM (IST)
ਜਾਪਾਨੀ ਮੂਲ ਦੇ ਵਿਅਕਤੀ ਦੀ ਮੌਤ ਉੱਡਦੇ ਹੋਏ ਜਹਾਜ਼ ਵਿੱਚ ਹੋ ਗਈ। ਡਾਕਟਰੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਢਿੱਡ ਵਿੱਚ ਕੋਕੀਨ ਦੀ ਥੈਲੀ ਸੀ। ਜੀ ਹਾਂ, ਮ੍ਰਿਤਕ ਵਿਅਕਤੀ ਦੇ ਢਿੱਡ ਵਿੱਚੋਂ 246 ਪੈਕੇਟ ਕੋਕੀਨ ਮਿਲੇ ਹਨ।
- - - - - - - - - Advertisement - - - - - - - - -