ਪੜਚੋਲ ਕਰੋ
Advertisement
Manish Sisodia Arrested : ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ 'ਆਪ' ਦੀ ਪਹਿਲੀ ਪ੍ਰਤੀਕਿਰਿਆ , ਜਾਣੋ- ਕੀ ਕਿਹਾ?
CBI Arrested Manish Sisodia : ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਕਰੀਬ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (CBI) ਨੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ
CBI Arrested Manish Sisodia : ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਕਰੀਬ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (CBI) ਨੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਟਵੀਟ ਕੀਤਾ, 'ਇਹ ਲੋਕਤੰਤਰ ਲਈ ਕਾਲਾ ਦਿਨ ਹੈ'। ਇਸ ਦੇ ਨਾਲ ਹੀ 'ਆਪ' ਸੰਸਦ ਸੰਜੇ ਸਿੰਘ ਨੇ ਟਵੀਟ ਕਰਕੇ ਕਿਹਾ, 'ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤਾਨਾਸ਼ਾਹੀ ਦਾ ਸਿਖਰ ਹੈ। ਮੋਦੀ ਜੀ, ਤੁਸੀਂ ਇੱਕ ਚੰਗੇ ਵਿਅਕਤੀ ਅਤੇ ਵਧੀਆ ਸਿੱਖਿਆ ਮੰਤਰੀ ਨੂੰ ਗ੍ਰਿਫਤਾਰ ਕਰਕੇ ਚੰਗਾ ਨਹੀਂ ਕੀਤਾ, ਰੱਬ ਵੀ ਤੁਹਾਨੂੰ ਮੁਆਫ ਨਹੀਂ ਕਰੇਗਾ। ਇੱਕ ਦਿਨ ਤੁਹਾਡੀ ਤਾਨਾਸ਼ਾਹੀ ਦਾ ਅੰਤ ਜ਼ਰੂਰ ਹੋਵੇਗਾ ਮੋਦੀ।
ਇਹ ਵੀ ਪੜ੍ਹੋ : ਹੁਣ ਗਾਹਕ ਇਨ੍ਹਾਂ ਦੋ ਬੈਂਕਾਂ ਤੋਂ ਸਿਰਫ 5000 ਰੁਪਏ ਤੱਕ ਹੀ ਕਢਵਾ ਸਕਣਗੇ, RBI ਨੇ 6 ਮਹੀਨਿਆਂ ਲਈ ਲਗਾਈ ਪਾਬੰਦੀ
ਅਗਲਾ ਨੰਬਰ ਕੇਜਰੀਵਾਲ ਦਾ
ਆਤਿਸ਼ੀ ਜਲਦ ਹੀ ਆਮ ਆਦਮੀ ਪਾਰਟੀ ਦੀ ਤਰਫੋਂ ਪ੍ਰੈੱਸ ਕਾਨਫਰੰਸ ਵੀ ਕਰਨ ਜਾ ਰਹੇ ਹਨ। ਦੂਜੇ ਪਾਸੇ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਕਿਹਾ ਹੈ, 'ਆਖ਼ਰਕਾਰ ਮਨੀਸ਼ ਸਿਸੋਦੀਆ ਵੀ ਸ਼ਰਾਬ ਘੁਟਾਲੇ 'ਚ ਗ੍ਰਿਫ਼ਤਾਰ, ਸ਼ਰਾਬ ਨਾਲ ਬਰਬਾਦ ਹੋਏ ਪਰਿਵਾਰਾਂ ਦੀਆਂ ਮਾਵਾਂ-ਭੈਣਾਂ ਨੂੰ ਮਨੀਸ਼ ਸਿਸੋਦੀਆ 'ਤੇ ਅਫ਼ਸੋਸ ਹੈ, ਸਤਿੰਦਰ ਜੈਨ ਤੋਂ ਬਾਅਦ ਕੇਜਰੀਵਾਲ ਦਾ ਇੱਕ ਹੋਰ ਭ੍ਰਿਸ਼ਟ ਮੰਤਰੀ ਜੇਲ੍ਹ 'ਚ ,ਮੈਂ ਸ਼ੁਰੂ ਤੋਂ ਕਹਿ ਰਿਹਾ ਹਾਂ ਕਿ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਜੇਲ੍ਹ ਜਾਣਗੇ। ਇਨ੍ਹਾਂ ਵਿੱਚੋਂ ਦੋ ਵਿਅਕਤੀ ਜੇਲ੍ਹ ਜਾ ਚੁੱਕੇ ਹਨ। ਅਗਲਾ ਨੰਬਰ ਕੇਜਰੀਵਾਲ ਦਾ ਹੈ।
लोकतंत्र के लिए काला दिन!
— Aam Aadmi Party Delhi (@AAPDelhi) February 26, 2023
BJP की CBI ने लाखों बच्चों का भविष्य संवारने वाले दुनिया के सर्वश्रेष्ठ शिक्षा मंत्री @msisodia को फ़र्ज़ी Case में Arrest किया।
BJP ने ये गिरफ़्तारी राजनीतिक द्वैष के चलते की है।
ਸਿਸੋਦੀਆ ਨੂੰ ਪਹਿਲਾਂ ਹੀ ਸੀ ਆਸ਼ੰਕਾ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਐਤਵਾਰ ਨੂੰ ਆਬਕਾਰੀ ਨੀਤੀ ਘੁਟਾਲੇ ਦੀ ਸੀਬੀਆਈ ਜਾਂਚ ਵਿੱਚ ਸ਼ਾਮਲ ਹੋਏ ਸਨ। ਉਹ ਸਵੇਰੇ 11.10 ਵਜੇ ਸੀਬੀਆਈ ਹੈੱਡਕੁਆਰਟਰ ਪਹੁੰਚੇ। ਜਾਂਚ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਪਾਰਟੀ ਦੇ ਹੋਰ ਨੇਤਾਵਾਂ ਸੰਜੇ ਸਿੰਘ ਅਤੇ ਸੌਰਭ ਭਾਰਦਵਾਜ ਦੇ ਨਾਲ ਰਾਜਘਾਟ 'ਤੇ ਪੂਜਾ ਅਰਚਨਾ ਕਰਨ ਗਏ ਸਨ। ਸਿਸੋਦੀਆ ਨੇ ਵੀ ਟਵੀਟ ਕੀਤਾ ਸੀ, 'ਅੱਜ ਫਿਰ ਮੈਂ ਸੀਬੀਆਈ ਹੈੱਡਕੁਆਰਟਰ ਜਾ ਰਿਹਾ ਹਾਂ, ਮੈਂ ਜਾਂਚ 'ਚ ਪੂਰਾ ਸਹਿਯੋਗ ਕਰਾਂਗਾ। ਲੱਖਾਂ ਬੱਚਿਆਂ ਦਾ ਪਿਆਰ ਅਤੇ ਕਰੋੜਾਂ ਦੇਸ਼ਵਾਸੀਆਂ ਦਾ ਆਸ਼ੀਰਵਾਦ ਸਾਡੇ ਨਾਲ ਹੈ। ਇਸ ਟਵੀਟ 'ਚ ਉਨ੍ਹਾਂ ਨੇ ਕਿਹਾ ਸੀ, 'ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਮੈਨੂੰ ਕੁਝ ਮਹੀਨੇ ਜੇਲ 'ਚ ਰਹਿਣਾ ਪਵੇ। ਮੈਂ ਭਗਤ ਸਿੰਘ ਦਾ ਚੇਲਾ ਹਾਂ, ਜਿਸਨੂੰ ਦੇਸ਼ ਲਈ ਫਾਂਸੀ ਦਿੱਤੀ ਗਈ ਸੀ। ਅਜਿਹੇ ਝੂਠੇ ਦੋਸ਼ਾਂ ਕਾਰਨ ਜੇਲ੍ਹ ਜਾਣਾ ਛੋਟੀ ਗੱਲ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਦੇਸ਼
Advertisement