ਪੜਚੋਲ ਕਰੋ
Advertisement
Delhi Politics : ਮਨੀਸ਼ ਸਿਸੋਦੀਆ ਨੂੰ ਫ਼ਿਰ ਮਿਲਿਆ ਸੀਬੀਆਈ ਦਾ ਸੰਮਨ , 'ਆਪ' ਤੇ ਭਾਜਪਾ ਵਿਚਾਲੇ ਗਰਮਾਈ ਸਿਆਸਤ
Delhi Politics : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੂੰ ਸੀਬੀਆਈ ਵੱਲੋਂ ਸੰਮਨ ਮਿਲਣ ਤੋਂ ਬਾਅਦ ਦਿੱਲੀ ਵਿੱਚ ਭਾਜਪਾ ਅਤੇ ‘ਆਪ’ ਵਿਚਾਲੇ ਸਿਆਸਤ ਤੇਜ਼ ਹੋ ਗਈ ਹੈ ਜਦਕਿ ‘ਆਪ’ ਨੇ ਇਸ ਨੂੰ ਦਿੱਲੀ ਦੇ ਬੱਚਿਆਂ ਲਈ ਕੀਤੀ ਜਾ ਰਹੀ
Delhi Politics : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੂੰ ਸੀਬੀਆਈ ਵੱਲੋਂ ਸੰਮਨ ਮਿਲਣ ਤੋਂ ਬਾਅਦ ਦਿੱਲੀ ਵਿੱਚ ਭਾਜਪਾ ਅਤੇ ‘ਆਪ’ ਵਿਚਾਲੇ ਸਿਆਸਤ ਤੇਜ਼ ਹੋ ਗਈ ਹੈ ਜਦਕਿ ‘ਆਪ’ ਨੇ ਇਸ ਨੂੰ ਦਿੱਲੀ ਦੇ ਬੱਚਿਆਂ ਲਈ ਕੀਤੀ ਜਾ ਰਹੀ ਚੰਗੀ ਸਿੱਖਿਆ ਪ੍ਰਣਾਲੀ ਨੂੰ ਰੋਕਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਭਾਜਪਾ ਨੇ ਕਿਹਾ ਹੈ ਕਿ ਜੇਕਰ ਤੁਸੀਂ ਗਲਤ ਨਹੀਂ ਕੀਤਾ ਹੈ ਤਾਂ ਤੁਸੀਂ ਡਰਦੇ ਕਿਉਂ ਹੋ। ਜੋ ਵੀ ਸਵਾਲ ਪੁੱਛਿਆ ਜਾਵੇ ,ਉਸ ਦਾ ਜਵਾਬ ਦੇ ਦਿਓ। ਇਹ ਘਟੀਆ ਰਾਜਨੀਤੀ ਨਾ ਕਰੋ।
'ਮੇਰੇ ਵਿਰੁੱਧ ਪੂਰੀ ਤਾਕਤ' ਲਗਾਈ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਕਿ ਸੀਬੀਆਈ ਨੇ ਕੱਲ੍ਹ ਯਾਨੀ ਐਤਵਾਰ ਨੂੰ ਇੱਕ ਵਾਰ ਫਿਰ ਬੁਲਾਇਆ ਹੈ। ਉਨ੍ਹਾਂ ਨੇ ਮੇਰੇ ਖਿਲਾਫ ਸੀਬੀਆਈ ਅਤੇ ਈਡੀ ਦੀ ਪੂਰੀ ਤਾਕਤ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਮੇਰੇ ਘਰ ਛਾਪਾ ਮਾਰਿਆ। ਬੈਂਕ ਦੇ ਲਾਕਰ ਦੀ ਤਲਾਸ਼ੀ ਲਈ, ਪਰ ਕਿਤੇ ਵੀ ਮੇਰੇ ਵਿਰੁੱਧ ਕੁਝ ਨਹੀਂ ਮਿਲਿਆ। ਇਸ ਤੋਂ ਅੱਗੇ ਉਨ੍ਹਾਂ ਲਿਖਿਆ ਹੈ ਕਿ ਮੈਂ ਦਿੱਲੀ ਦੇ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ ਹੈ। ਉਹ ਉਸਨੂੰ ਰੋਕਣਾ ਚਾਹੁੰਦੇ ਹਨ। ਜਾਂਚ 'ਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ ਮੈਂ ਹਮੇਸ਼ਾ ਜਾਂਚ 'ਚ ਸਹਿਯੋਗ ਦਿੱਤਾ ਹੈ ਅਤੇ ਕਰਦਾ ਰਹਾਂਗਾ।
ਭਾਜਪਾ ਨੇ ਪੁੱਛਿਆ ਇਨ੍ਹਾਂ ਡਰਦੇ ਕਿਉਂ ?सीबीआई ने कल फिर बुलाया है. मेरे ख़िलाफ़ इन्होंने CBI, ED की पूरी ताक़त लगा रखी है, घर पर रेड, बैंक लॉकर तलाशी, कहीं मेरे ख़िलाफ़ कुछ नहीं मिला
— Manish Sisodia (@msisodia) February 18, 2023
मैंने दिल्ली के बच्चों के लिए अच्छी शिक्षा का इंतज़ाम किया है। ये उसे रोकना चाहते हैं।
मैंने जाँच में हमेशा सहयोग किया है और करूँगा.
ਮਨੀਸ਼ ਸਿਸੋਦੀਆ ਦੇ ਸੰਮਨ 'ਤੇ ਭਾਜਪਾ ਨੇਤਾ ਹਰੀਸ਼ ਖੁਰਾਣਾ ਨੇ ਕਿਹਾ ਹੈ ਕਿ ਇਕ ਵਾਰ ਫਿਰ ਮਨੀਸ਼ ਸਿਸੋਦੀਆ ਅਤੇ ਕੇਜਰੀਵਾਲ ਹਰ ਵਾਰ ਦੀ ਤਰ੍ਹਾਂ ਵਿਕਟਿਮ ਕਾਰਡ ਖੇਡ ਰਹੇ ਹਨ। ਸਮਝ ਨਹੀਂ ਆਉਂਦੀ, ਜਦੋਂ ਵੀ ਕੋਈ ਸੰਮਨ ਆਉਂਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਇੰਨਾ ਰੌਲਾ ਕਿਉਂ ਪਾਉਂਦੇ ਹਨ। ਤੁਸੀਂ ਇਹ ਘਟੀਆ ਰਾਜਨੀਤੀ ਕਿਉਂ ਕਰਦੇ ਹੋ, ਜੇ ਤੁਸੀਂ ਕੁਝ ਨਹੀਂ ਕੀਤਾ ਤਾਂ ਤੁਸੀਂ ਚਿੰਤਾ ਕਿਉਂ ਕਰਦੇ ਹੋ? ਹਾਂ, ਜੇਕਰ ਤੁਸੀਂ ਕੁਝ ਕੀਤਾ ਹੈ ਤਾਂ ਇਹ ਮੋਦੀ ਦੀ ਸਰਕਾਰ ਹੈ, ਤੁਹਾਨੂੰ ਨਹੀਂ ਬਖਸ਼ੇਗੀ। ਇਸ ਲਈ ਕੱਲ੍ਹ ਜਾਓ, ਜੋ ਵੀ ਸਵਾਲ ਪੁੱਛਿਆ ਗਿਆ ਹੈ, ਉਸ ਦਾ ਜਵਾਬ ਦਿਓ। ਇਹ ਘਟੀਆ ਰਾਜਨੀਤੀ ਨਾ ਕਰੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement