ਪੜਚੋਲ ਕਰੋ

ਅਕਾਲੀ ਦਲ ਵੱਲੋਂ ਬੀਜੇਪੀ ਦੇ ਸ਼ਾਹ ਨੂੰ ਸਿੱਧੀ ਚੇਤਾਵਨੀ

ਨਵੀਂ ਦਿੱਲੀ: ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਤੇ ਉੱਤਰ ਪ੍ਰਦੇਸ਼ ਵਿੱਚ ਓਪੀ ਰਾਜਭਰ ਦੀ ਪਾਰਟੀ ਦੇ ਬਗ਼ਾਵਤੀ ਤੇਵਰ ਮਗਰੋਂ ਹੁਣ ਪੰਜਾਬ 'ਚ ਬੀਜੇਪੀ ਨੂੰ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਅਮਿਤ ਸ਼ਾਹ ਨੂੰ ਚੇਤਾਵਨੀ ਭਰੇ ਲਹਿਜ਼ੇ 'ਚ ਕਿਹਾ ਹੈ ਕਿ ਗੁਰਦੁਆਰਿਆਂ ਵਿੱਚ ਕੇਂਦਰ ਦਾ ਦਖ਼ਲ ਬੀਜੇਪੀ ਤੇ ਅਕਾਲੀ ਦਲ 'ਚ ਟਕਰਾਅ ਪੈਦਾ ਕਰ ਸਕਦਾ ਹੈ। ਸਿਰਸਾ ਨੇ ਟਵੀਟ ਕੀਤਾ ਕਿ ਕੇਂਦਰੀ ਸਰਕਾਰ ਵੱਲੋਂ ਗੁਰਦੁਆਰਿਆਂ ਵਿੱਚ ਲਗਾਤਾਰ ਅੜਿੱਚਣ ਪੈਦਾ ਕਰਨ ਦੇ ਕਾਰਨ ਭਾਰਤ ਤੇ ਪੂਰੀ ਦੁਨੀਆ ਵਿੱਚ ਘੱਟ ਗਿਣਤੀ ਸਿੱਖਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਚਾਹੇ ਉਹ ਪਟਨਾ ਸਾਹਿਬ ਹੋਵੇ ਜਾਂ ਹਜ਼ੂਰ ਸਾਹਿਬ। ਮੈਂ ਅਮਿਤ ਸ਼ਾਹ ਨੂੰ ਅਪੀਲ ਕਰਦਾ ਹਾਂ ਕਿ ਇਸ ਤੋਂ ਪਹਿਲਾਂ ਇਹ ਮੁੱਦਾ ਬੀਜੇਪੀ ਤੇ ਅਕਾਲੀ ਦਲ ਦਰਮਿਆਨ ਟਕਰਾਅ ਦਾ ਕਾਰਨ ਬਣੇ, ਇਸ ਵੱਲ ਧਿਆਨ ਦਿੱਤਾ ਜਾਵੇ। ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਰਸਾ ਨੇ ਬੇਹੱਦ ਅਹਿਮ ਬਿਆਨ ਦਿੱਤਾ ਹੈ। ਅੰਦਾਜ਼ਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਬੀਜੇਪੀ-ਅਕਾਲੀ ਦਲ ਦਾ ਗਠਜੋੜ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇਗਾ। ਏਬੀਪੀ ਨਿਊਜ਼ ਦੇ ਸਰਵੇਖਣ 'ਦੇਸ਼ ਕਾ ਮੂਡ' ਦੌਰਾਨ ਵੀ ਕੁਝ ਅਜਿਹੇ ਹੀ ਸੰਕੇਤ ਮਿਲੇ ਸਨ। ਸਰਵੇਖਣ ਮੁਤਾਬਕ ਇਸ ਵਾਰ ਪੰਜਾਬ ਵਿੱਚ ਕਾਂਗਰਸ ਸ਼ਾਨਦਾਰ ਸਥਿਤੀ ਵਿੱਚ ਦਿਖਾਈ ਦੇ ਰਹੀ ਹੈ। ਸੂਬੇ ਦੀਆਂ 13 ਲੋਕ ਸਭਾ ਸੀਟਾਂ 'ਚੋਂ 12 'ਤੇ ਯੂਪੀਏ ਜਿੱਤ ਪ੍ਰਾਪਤ ਕਰਦੀ ਵਿਖਾਈ ਦੇ ਰਹੀ ਹੈ ਤੇ ਐਨਡੀਏ ਨੂੰ ਸਿਰਫ਼ ਇੱਕ ਸੀਟ ਮਿਲਦੀ ਜਾਪਦੀ ਹੈ। ਹੁਣ ਪੰਜਾਬ ਤੋਂ ਬਾਹਰਲੇ ਗੁਰਦੁਆਰਿਆਂ ਦੇ ਪ੍ਰਬੰਧਨ ਵਿੱਚ ਬੀਜੇਪੀ ਵੱਲੋਂ ਕੀਤੀ ਜਾ ਰਹੀ ਦਖ਼ਲਅੰਦਾਜ਼ੀ 'ਤੇ ਅਕਾਲੀ ਦਲ ਵੱਲੋਂ ਆਮ ਚੋਣਾਂ ਤੋਂ ਐਨ ਪਹਿਲਾਂ ਚੁੱਕੇ ਜਾ ਰਹੇ ਸਵਾਲਾਂ ਦੇ ਕਈ ਮਾਅਨੇ ਨਿੱਕਲਦੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Raghav Chadha: ਰਾਘਵ ਚੱਢਾ ਵੱਲੋਂ ‘ਆਪ’ ਪਾਰਟੀ ’ਤੇ ਤਿੱਖਾ ਹਮਲਾ, ਅੰਦਰੂਨੀ ਕਲੇਸ਼ ਹੋਇਆ ਜਨਤਕ; ਬੋਲੇ- 'ਆਪ' ਦੀ ਮੇਰੇ ਖਿਲਾਫ ਸਕ੍ਰਿਪਟਿਡ ਮੁਹਿੰਮ: ‘ਘਾਇਲ ਹਾਂ ਇਸ ਲਈ ਘਾਤਕ’
ਰਾਘਵ ਚੱਢਾ ਵੱਲੋਂ ‘ਆਪ’ ਪਾਰਟੀ ’ਤੇ ਤਿੱਖਾ ਹਮਲਾ, ਅੰਦਰੂਨੀ ਕਲੇਸ਼ ਹੋਇਆ ਜਨਤਕ; ਬੋਲੇ- 'ਆਪ' ਦੀ ਮੇਰੇ ਖਿਲਾਫ ਸਕ੍ਰਿਪਟਿਡ ਮੁਹਿੰਮ: ‘ਘਾਇਲ ਹਾਂ ਇਸ ਲਈ ਘਾਤਕ’
Big News: ਸਕੂਲੀ ਵਿਦਿਆਰਥੀਆਂ ਲਈ ਅਹਿਮ ਖਬਰ, ਪੜ੍ਹਾਈ 'ਚ ਅਚਾਨਕ ਹੋਇਆ ਵੱਡਾ ਫੇਰਬਦਲ! ਹੁਣ ਇਸ ਜਮਾਤ ਤੱਕ ਪੜ੍ਹਨੀਆਂ ਪੈਣਗੀਆਂ 3 ਭਾਸ਼ਾਵਾਂ...
ਸਕੂਲੀ ਵਿਦਿਆਰਥੀਆਂ ਲਈ ਅਹਿਮ ਖਬਰ, ਪੜ੍ਹਾਈ 'ਚ ਅਚਾਨਕ ਹੋਇਆ ਵੱਡਾ ਫੇਰਬਦਲ! ਹੁਣ ਇਸ ਜਮਾਤ ਤੱਕ ਪੜ੍ਹਨੀਆਂ ਪੈਣਗੀਆਂ 3 ਭਾਸ਼ਾਵਾਂ...
Horrible Accident: ਵੱਡਾ ਹਾਦਸਾ, ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ; 6 ਜਵਾਕਾਂ ਸਣੇ ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ: ਜਾਣੋ ਕਿਵੇਂ...
ਵੱਡਾ ਹਾਦਸਾ, ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ; 6 ਜਵਾਕਾਂ ਸਣੇ ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ: ਜਾਣੋ ਕਿਵੇਂ...
Big News: ਵੱਡੀ ਖਬਰ, ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਦੇ ਕਾਫ਼ਲੇ 'ਤੇ ਹਮਲਾ; ਹਮਲਾਵਰਾਂ ਨੇ ਸੜਕ ਵਿਚਾਲੇ ਘੇਰੀ ਕਾਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਵੱਡੀ ਖਬਰ, ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਦੇ ਕਾਫ਼ਲੇ 'ਤੇ ਹਮਲਾ; ਹਮਲਾਵਰਾਂ ਨੇ ਸੜਕ ਵਿਚਾਲੇ ਘੇਰੀ ਕਾਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ 'ਆਪ' ਸਰਪੰਚ ਨੇ ਪੁਲਿਸ ਵਾਲਿਆਂ ਦੀ ਵਰਦੀ ਪਾੜੀ, ਦੋਸ਼ੀ ਨੂੰ ਫੜ੍ਹਨ ਪਿੰਡ ਗਏ ਸੀ ਮੁਲਾਜ਼ਮ: ਪਰਿਵਾਰ ਨੇ ਕੀਤੀ ਧੱਕਾ-ਮੁੱਕੀ ਅਤੇ ਕੱਢੀਆਂ ਗਾਲ੍ਹਾਂ...
ਪੰਜਾਬ 'ਚ 'ਆਪ' ਸਰਪੰਚ ਨੇ ਪੁਲਿਸ ਵਾਲਿਆਂ ਦੀ ਵਰਦੀ ਪਾੜੀ, ਦੋਸ਼ੀ ਨੂੰ ਫੜ੍ਹਨ ਪਿੰਡ ਗਏ ਸੀ ਮੁਲਾਜ਼ਮ: ਪਰਿਵਾਰ ਨੇ ਕੀਤੀ ਧੱਕਾ-ਮੁੱਕੀ ਅਤੇ ਕੱਢੀਆਂ ਗਾਲ੍ਹਾਂ...
Punjab News: ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਲੱਗਿਆ ਵੱਡਾ ਝਟਕਾ; ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫਾ; ਲਗਾਏ ਅਜਿਹੇ ਦੋਸ਼..
ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਲੱਗਿਆ ਵੱਡਾ ਝਟਕਾ; ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫਾ; ਲਗਾਏ ਅਜਿਹੇ ਦੋਸ਼..
ਪੈਨਸ਼ਨਧਾਰਕਾਂ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ
ਪੈਨਸ਼ਨਧਾਰਕਾਂ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ
Big News: ਵੱਡੀ ਖਬਰ, ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਦੇ ਕਾਫ਼ਲੇ 'ਤੇ ਹਮਲਾ; ਹਮਲਾਵਰਾਂ ਨੇ ਸੜਕ ਵਿਚਾਲੇ ਘੇਰੀ ਕਾਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਵੱਡੀ ਖਬਰ, ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਦੇ ਕਾਫ਼ਲੇ 'ਤੇ ਹਮਲਾ; ਹਮਲਾਵਰਾਂ ਨੇ ਸੜਕ ਵਿਚਾਲੇ ਘੇਰੀ ਕਾਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
IDFC ਬੈਂਕ ਘੋਟਾਲੇ ਮਾਮਲੇ 'ਚ ਪੀਡੀ ਅਤੇ ਅਕਾਊਂਟੈਂਟ ਨੂੰ ਜੇਲ੍ਹ, ਬੈਂਕ ਮੈਨੇਜਰ ਸਣੇ 3 ਨੂੰ ਭੇਜਿਆ ਅੰਬਾਲਾ ਜੇਲ੍ਹ
IDFC ਬੈਂਕ ਘੋਟਾਲੇ ਮਾਮਲੇ 'ਚ ਪੀਡੀ ਅਤੇ ਅਕਾਊਂਟੈਂਟ ਨੂੰ ਜੇਲ੍ਹ, ਬੈਂਕ ਮੈਨੇਜਰ ਸਣੇ 3 ਨੂੰ ਭੇਜਿਆ ਅੰਬਾਲਾ ਜੇਲ੍ਹ
ਅਮਰੀਕੀ ਜਹਾਜ਼ ਈਰਾਨ 'ਚ ਕਰੈਸ਼, ਤਹਿਰਾਨ ਦੇ ਚੈਨਲ ਨੇ ਲੋਕਾਂ ਨੂੰ ਦਿੱਤਾ ਆਫਰ, ਕਿਹਾ-ਪਾਇਲਟ ਨੂੰ ਜਿੰਦਾ...
ਅਮਰੀਕੀ ਜਹਾਜ਼ ਈਰਾਨ 'ਚ ਕਰੈਸ਼, ਤਹਿਰਾਨ ਦੇ ਚੈਨਲ ਨੇ ਲੋਕਾਂ ਨੂੰ ਦਿੱਤਾ ਆਫਰ, ਕਿਹਾ-ਪਾਇਲਟ ਨੂੰ ਜਿੰਦਾ...
ਖੁਸ਼ਖਬਰੀ! ਪੰਜਾਬ ਦੀਆਂ ਔਰਤਾਂ ਲਈ 1000 ਰੁਪਏ ਨੂੰ ਲੈਕੇ ਨੋਟੀਫਿਕੇਸ਼ਨ ਜਾਰੀ, 13 ਤਰੀਕ ਤੋਂ ਸ਼ੁਰੂ ਹੋਵੇਗਾ ਰਜਿਸਟ੍ਰੇਸ਼ਨ
ਖੁਸ਼ਖਬਰੀ! ਪੰਜਾਬ ਦੀਆਂ ਔਰਤਾਂ ਲਈ 1000 ਰੁਪਏ ਨੂੰ ਲੈਕੇ ਨੋਟੀਫਿਕੇਸ਼ਨ ਜਾਰੀ, 13 ਤਰੀਕ ਤੋਂ ਸ਼ੁਰੂ ਹੋਵੇਗਾ ਰਜਿਸਟ੍ਰੇਸ਼ਨ
ਪੰਜਾਬ ਸਣੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ, ਘਬਰਾਹਟ 'ਚ ਲੋਕ ਨਿਕਲੇ ਘਰਾਂ ਤੋਂ ਬਾਹਰ; ਲੋਕਾਂ 'ਚ ਮੱਚਿਆ ਹੜਕੰਪ
ਪੰਜਾਬ ਸਣੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ, ਘਬਰਾਹਟ 'ਚ ਲੋਕ ਨਿਕਲੇ ਘਰਾਂ ਤੋਂ ਬਾਹਰ; ਲੋਕਾਂ 'ਚ ਮੱਚਿਆ ਹੜਕੰਪ
Embed widget