ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਮਰਹੂਮ ਸਕੁਆਡਰਨ ਲੀਡਰ ਨਿਨਾਦ ਮੰਦਾਵਗਨੇ ਦੀ ਪਤਨੀ ਨੇ ਸੋਸ਼ਲ ਮੀਡੀਆ ਉੱਪਰ ਖਹਿਬੜਨ ਵਾਲੇ ਸੂਰਮਿਆਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਹੈ। ਨਿਨਾਦ ਦੀ ਪਤਨੀ ਵਿਜੇਤਾ ਨੇ ਕਿਹਾ ਕਿ ਇਹ ਜੋਸ਼ ਫ਼ੌਜੀ ਬਣ ਕੇ ਦਿਖਾਓ।


ਪਿਛਲੇ ਕੁਝ ਦਿਨਾਂ ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਦਰਮਿਆਨ ਸੋਸ਼ਲ ਮੀਡੀਆ ਉੱਪਰ ਸਰਗਰਮ ਰਹਿਣ ਵਾਲੇ ਕੁਝ ਗਰਮਖਿਆਲੀ ਤੇ ਜੰਗ-ਪਸੰਦ ਲੋਕਾਂ ਨੂੰ ਸ਼ਹੀਦ ਦੀ ਪਤਨੀ ਨੇ ਚੰਗੀ ਸਿੱਖਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕਤੇ ਨਾ ਲੜੋ, ਜੇਕਰ ਇੰਨਾ ਹੀ ਜੋਸ਼ ਹੈ ਤਾਂ ਫ਼ੌਜ ਜੁਆਇਨ ਕਰੋ। 


ਵਿਜੇਤਾ ਨੇ ਕਿਹਾ ਕਿ ਤੁਹਾਨੂੰ ਜੰਗ ਦੇ ਸਿੱਟਿਆਂ ਦਾ ਬਿਲਕੁਲ ਨਹੀਂ ਪਤਾ। ਸ਼ਹੀਦ ਦੀ ਪਤਨੀ ਨੇ ਇਹ ਵੀ ਕਿਹਾ ਕਿ ਕਿਸੇ ਵੀ ਪਾਸਿਓਂ ਕੋਈ ਹੋਰ ਨਿਨਾਦ ਇਸ ਦੁਨੀਆ ਤੋਂ ਨਾ ਜਾਵੇ।