ਪੜਚੋਲ ਕਰੋ

MCD Standing Committee Election: ਹੰਗਾਮਾ, ਨਾਅਰੇਬਾਜ਼ੀ, ਕੁੱਟਮਾਰ ਤੋਂ ਲੈ ਕੇ ਫਟੇ ਕੱਪੜੇ, ਹੁਣ 27 ਫਰਵਰੀ ਨੂੰ ਮੁੜ ਹੋਣਗੇ MCD ਸਟੈਂਡਿੰਗ ਕਮੇਟੀ ਦੀ ਚੋਣ

MCD Standing Committee Election News: ਐਮਸੀਡੀ ਦੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਵੋਟਾਂ ਦੀ ਗਿਣਤੀ ਦੌਰਾਨ ਕਾਫੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਫਿਰ ਤੋਂ ਮੁਲਤਵੀ ਕਰ ਦਿੱਤੀ ਗਈ।

MCD Standing Committee Members Election: ਦਿੱਲੀ ਨਗਰ ਨਿਗਮ (Delhi Municipal Corporation) ਦੇ 6 ਸਥਾਈ ਕਮੇਟੀ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਸਿਵਿਕ ਸੈਂਟਰ 'ਚ ਸ਼ਾਂਤਮਈ ਢੰਗ ਨਾਲ ਵੋਟਾਂ ਪਈਆਂ ਪਰ ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਦੌਰਾਨ ਕਾਫੀ ਹੰਗਾਮਾ ਹੋਇਆ। ਇਸ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕੌਂਸਲਰਾਂ ਵਿਚਾਲੇ ਕਾਫੀ ਹੰਗਾਮਾ ਹੋਇਆ। ਇੱਥੇ ਕੌਂਸਲਰਾਂ ਵਿਚਾਲੇ ਹੱਥੋਪਾਈ ਅਤੇ ਲੜਾਈ ਹੋ ਗਈ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਮੁੜ ਮੁਲਤਵੀ ਕਰ ਦਿੱਤੀ ਗਈ। ਹੁਣ ਐਮਸੀਡੀ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ 27 ਫਰਵਰੀ ਨੂੰ ਹੋਵੇਗੀ। ਮੇਅਰ ਸ਼ੈਲੀ ਓਬਰਾਏ ਨੇ ਇਹ ਐਲਾਨ ਕੀਤਾ।

ਇਸ ਤੋਂ ਪਹਿਲਾਂ ਐਮਸੀਡੀ ਦੇ ਕੁੱਲ 250 ਕੌਂਸਲਰਾਂ ਵਿੱਚੋਂ 242 ਨੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਵਿੱਚ ਵੋਟ ਪਾਈ ਸੀ। ਇਸ ਦੇ ਨਾਲ ਹੀ 8 ਕੌਂਸਲਰਾਂ ਨੇ ਵੋਟ ਨਹੀਂ ਪਾਈ। ਵੋਟ ਨਾ ਪਾਉਣ ਵਾਲੇ ਕੌਂਸਲਰਾਂ ਵਿੱਚ ਮਨਦੀਪ ਸਿੰਘ, ਅਰੀਬਾ ਖਾਨ, ਨਾਜ਼ੀਆ ਦਾਨਿਸ਼, ਸਮੀਰ ਅਹਿਮਦ, ਸ਼ਗੁਫਤਾ ਜ਼ੁਬੈਰ, ਜ਼ਾਹਿਦ, ਸਬੀਲਾ ਬੇਗਮ, ਨਾਜ਼ੀਆ ਖਾਤੂਨ ਦੇ ਨਾਂ ਸ਼ਾਮਲ ਹਨ।

ਉੱਥੇ ਹੀ ਸਟੈਂਡਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਵਿੱਚ ਕਾਂਗਰਸ ਦੇ ਇੱਕ ਹੀ ਕੌਂਸਲਰ ਨੇ ਆਪਣੀ ਵੋਟ ਪਾਈ। ਅਯਾਨਗਰ ਤੋਂ ਕਾਂਗਰਸੀ ਕੌਂਸਲਰ ਸ਼ੀਤਲ ਨੇ ਵੋਟ ਪਾਈ। 242 ਕੌਂਸਲਰਾਂ ਵੱਲੋਂ ਵੋਟਾਂ ਪਾਉਣ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਮੇਅਰ ਸ਼ੈਲੀ ਓਬਰਾਏ ਨੇ ਸਥਾਈ ਕਮੇਟੀ ਮੈਂਬਰਾਂ ਦੀ ਚੋਣ ਲਈ ਪੋਲਿੰਗ ਸ਼ਾਂਤੀਪੂਰਵਕ ਸੰਪੰਨ ਹੋਣ ਉਪਰੰਤ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ, "ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਸਾਰਿਆਂ ਨੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਦਿੱਤਾ।" ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਸਵੇਰੇ 11.15 ਵਜੇ ਦੇ ਕਰੀਬ ਵੋਟਿੰਗ ਸ਼ੁਰੂ ਹੋਈ।

ਇਹ ਵੀ ਪੜ੍ਹੋ: Ideas of India 2023: 'ਮਨੀਸ਼ ਸਿਸੋਦੀਆ ਦੀ ਹੋਵੇਗੀ ਗ੍ਰਿਫਤਾਰ', ਬੋਲੇ CM ਅਰਵਿੰਦ ਕੇਜਰੀਵਾਲ, MCD 'ਚ ਹੋਈ ਹੱਥੋਂਪਾਈ 'ਤੇ ਦਿੱਤਾ ਬਿਆਨ

ਨਵੇਂ ਸਿਰੇ ਤੋਂ ਸਥਾਈ ਕਮੇਟੀ ਚੋਣਾਂ ਦੇ ਲਈ ਹੋਈ ਵੋਟਿੰਗ

ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਦੇ ਹੁਕਮਾਂ 'ਤੇ ਸਥਾਈ ਕਮੇਟੀ ਦੇ ਛੇ ਮੈਂਬਰਾਂ ਦੀ ਚੋਣ ਲਈ ਸ਼ੁੱਕਰਵਾਰ ਨੂੰ ਤਾਜ਼ਾ ਵੋਟਿੰਗ ਹੋਈ। ਭਾਜਪਾ ਨੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਮੁੜ ਵੋਟਾਂ ਦੀ ਮੰਗ ਕੀਤੀ ਸੀ। ਇਸ ਦੌਰਾਨ ਭਾਜਪਾ ਦੇ ਕੁਝ ਕੌਂਸਲਰਾਂ ਨੇ 'ਜੈ ਸ਼੍ਰੀ ਰਾਮ' ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ, ਜਦਕਿ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ 'ਆਮ ਆਦਮੀ ਪਾਰਟੀ ਜ਼ਿੰਦਾਬਾਦ' ਅਤੇ 'ਅਰਵਿੰਦ ਕੇਜਰੀਵਾਲ ਜ਼ਿੰਦਾਬਾਦ' ਦੇ ਨਾਅਰੇ ਲਾਏ।

MCD ਹਾਊਸ ਦੀ ਮੀਟਿੰਗ ਚਾਰ ਵਾਰ ਹੋਈ ਮੁਲਤਵੀ

ਜ਼ਿਕਰਯੋਗ ਹੈ ਕਿ ਚਾਰ ਮੀਟਿੰਗਾਂ ਤੋਂ ਬਾਅਦ ਵੀ ਸਥਾਈ ਕਮੇਟੀ ਮੈਂਬਰਾਂ ਦੀ ਚੋਣ ਨਹੀਂ ਹੋ ਸਕੀ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕੀਤੀ ਗਈ। ਅੰਤ ਵਿੱਚ ਪੰਜਵੇਂ ਗੇੜ ਵਿੱਚ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਗਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਐਸਐਮਡੀ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਈ। 'ਆਪ' ਦੀ ਸ਼ੈਲੀ ਓਬਰਾਏ ਨੇ ਮੇਅਰ ਦੀ ਚੋਣ ਜਿੱਤੀ, ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਲੇ ਮੁਹੰਮਦ ਇਕਬਾਲ ਡਿਪਟੀ ਮੇਅਰ ਦੀ ਚੋਣ ਜਿੱਤ ਗਏ।

ਇਹ ਵੀ ਪੜ੍ਹੋ: Maharashtra Cities Renaming: ਔਰੰਗਾਬਾਦ ਅਤੇ ਉਸਮਾਨਾਬਾਦ ਦਾ ਬਦਲਿਆ ਜਾਵੇਗਾ ਨਾਮ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਭਾਰਤ ਟੀਮ 'ਚ ਸ਼ਾਮਲ ਇਹ ਪੰਜਾਬੀ ਖਿਡਾਰੀ ! ਸੋਸ਼ਲ ਮੀਡੀਆ ਤੇ ਜੰਮ ਕੇ ਕੱਢਿਆ ਗ਼ੁੱਸਾ
ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਭਾਰਤ ਟੀਮ 'ਚ ਸ਼ਾਮਲ ਇਹ ਪੰਜਾਬੀ ਖਿਡਾਰੀ ! ਸੋਸ਼ਲ ਮੀਡੀਆ ਤੇ ਜੰਮ ਕੇ ਕੱਢਿਆ ਗ਼ੁੱਸਾ
Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ
Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ
Mela Maghi: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹੁੰਚਣਗੇ
Mela Maghi: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹੁੰਚਣਗੇ
ਸਰਵਾਈਕਲ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫੂਡਸ
ਸਰਵਾਈਕਲ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫੂਡਸ
Advertisement
ABP Premium

ਵੀਡੀਓਜ਼

CM Bhagwant Mann | ਲੋਹੜੀ ਦੇ ਮੌਕੇ CM ਮਾਨ ਦਾ ਪੰਜਾਬੀਆਂ ਨੂੰ ਵੱਡਾ ਤੋਹਫਾਅਮਰੀਕਾ ਦੇ LA ਦੀ ਅੱਗ 'ਚ ਸੜੇ ਕਲਾਕਾਰਾਂ ਦੇ ਘਰ , ਪ੍ਰਿਯੰਕਾ ਚੋਪੜਾ ਦਾ ਘਰ ਵੀ ਖ਼ਤਰੇ 'ਚਔਰਤ ਨੂੰ ਕੋਈ ਜ਼ਿੰਮੇਵਾਰੀ ਦਿਓ ਸੱਤਿਆਨਾਸ ਮਾਰ ਦੇਵੇਗੀ, ਯੋਗਰਾਜ ਦੀ ਔਰਤਾਂ 'ਤੇ ਭੱਦੀ ਟਿੱਪਣੀਦਿਲਜੀਤ ਦਾ ਇਹ ਅੰਦਾਜ਼ ਕਰੇਗਾ ਹੈਰਾਨ , ਫਰਵਰੀ 'ਚ ਉਹ ਹੋਏਗਾ ਜੋ ਪਹਿਲਾਂ ਨਹੀਂ ਹੋਇਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਭਾਰਤ ਟੀਮ 'ਚ ਸ਼ਾਮਲ ਇਹ ਪੰਜਾਬੀ ਖਿਡਾਰੀ ! ਸੋਸ਼ਲ ਮੀਡੀਆ ਤੇ ਜੰਮ ਕੇ ਕੱਢਿਆ ਗ਼ੁੱਸਾ
ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਭਾਰਤ ਟੀਮ 'ਚ ਸ਼ਾਮਲ ਇਹ ਪੰਜਾਬੀ ਖਿਡਾਰੀ ! ਸੋਸ਼ਲ ਮੀਡੀਆ ਤੇ ਜੰਮ ਕੇ ਕੱਢਿਆ ਗ਼ੁੱਸਾ
Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ
Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ
Mela Maghi: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹੁੰਚਣਗੇ
Mela Maghi: ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਹੋਏਗਾ ਐਲਾਨ, ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਵੀ ਪਹੁੰਚਣਗੇ
ਸਰਵਾਈਕਲ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫੂਡਸ
ਸਰਵਾਈਕਲ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫੂਡਸ
Shreyas Iyer: ਸ਼੍ਰੇਅਸ ਅਈਅਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਬਣੇ ਕਪਤਾਨ, ਗਦਗਦ ਹੋਏ ਫੈਨਜ਼...
ਸ਼੍ਰੇਅਸ ਅਈਅਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਬਣੇ ਕਪਤਾਨ, ਗਦਗਦ ਹੋਏ ਫੈਨਜ਼...
ਕੀ ਕੁੜੀਆਂ ਨੂੰ ਸੱਚਮੁੱਚ ਇਸ ਤਰ੍ਹਾਂ ਮਿਲਦੀ ਤਰੱਕੀ ? ਦਫ਼ਤਰ ਤੋਂ ਵਾਇਰਲ ਹੋਈ ਅਸ਼ਲੀਲ ਵੀਡੀਓ ਨੇ ਸਾਰਿਆਂ ਨੂੰ ਕੀਤਾ ਹੈਰਾਨ ! ਦੇਖੋ ਵੀਡੀਓ
ਕੀ ਕੁੜੀਆਂ ਨੂੰ ਸੱਚਮੁੱਚ ਇਸ ਤਰ੍ਹਾਂ ਮਿਲਦੀ ਤਰੱਕੀ ? ਦਫ਼ਤਰ ਤੋਂ ਵਾਇਰਲ ਹੋਈ ਅਸ਼ਲੀਲ ਵੀਡੀਓ ਨੇ ਸਾਰਿਆਂ ਨੂੰ ਕੀਤਾ ਹੈਰਾਨ ! ਦੇਖੋ ਵੀਡੀਓ
India-China Relations: ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ
India-China Relations: ਚੀਨ ਨੇ ਫਿਰ ਚੱਲੀ ਚਾਲ, LAC ਕੋਲ ਕੀਤੀ ਮਿਲਟ੍ਰੀ ਡ੍ਰਿਲ, ਭਾਰਤ ਨੂੰ ਰਹਿਣਾ ਹੋਵੇਗਾ ਅਲਰਟ
IPL 2025 ਲਈ 6 ਟੀਮਾਂ ਦੇ ਕਪਤਾਨਾਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਚੇਨਈ-ਮੁੰਬਈ ਦੀ ਕਮਾਨ
IPL 2025 ਲਈ 6 ਟੀਮਾਂ ਦੇ ਕਪਤਾਨਾਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਚੇਨਈ-ਮੁੰਬਈ ਦੀ ਕਮਾਨ
Embed widget