ਪੜਚੋਲ ਕਰੋ
ਮਿਗ-29 ਲੜਾਕੂ ਜਹਾਜ਼ ਦੇ ਪਾਇਲਟ ਦੀ ਭਾਲ ਅਜੇ ਵੀ ਜਾਰੀ, ਵਿਆਹ ਦੀ ਪ੍ਰਮਿਸ਼ਨ ਲਈ ਲਿਖਿਆ ਲੇਟਰ ਮਈ ਵਿੱਚ ਹੋਇਆ ਸੀ ਵਾਇਰਲ
ਭਾਰਤੀ ਜਲ ਸੈਨਾ ਦਾ ਇੱਕ ਮਿਗ -29 ਲੜਾਕੂ ਜਹਾਜ਼ ਵੀਰਵਾਰ ਸ਼ਾਮ ਨੂੰ ਅਰਬ ਸਾਗਰ ਵਿੱਚ ਕ੍ਰੈਸ਼ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਇਕ ਪਾਇਲਟ ਲਾਪਤਾ ਹੈ, ਜਦਕਿ ਦੂਜੇ ਪਾਇਲਟ ਨੂੰ ਬਚਾ ਲਿਆ ਗਿਆ ਹੈ। ਲਾਪਤਾ ਪਾਇਲਟ ਦੀ ਭਾਲ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ।

ਨਵੀਂ ਦਿੱਲੀ: ਅਰਬ ਸਾਗਰ ਵਿੱਚ ਮਿਗ-29 ਲੜਾਕੂ ਜਹਾਜ਼ ਹਾਦਸੇ ਵਿੱਚ ਲਾਪਤਾ ਕਮਾਂਡਰ ਨਿਸ਼ਾਂਤ ਸਿੰਘ ਦੀ ਭਾਲ ਅਜੇ ਵੀ ਜਾਰੀ ਹੈ। ਇਹ ਉਹੀ ਪਾਇਲਟ ਹੈ ਜਿਸਦਾ ਮਈ ਵਿੱਚ ਉਸ ਦੇ ਸੀਓ (ਕਮਾਂਡਿੰਗ ਅਫਸਰ) ਨੂੰ ਲਿਖਿਆ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਕਮਾਂਡਰ ਨਿਸ਼ਾਂਤ ਸਿੰਘ ਨੇ ਆਪਣੇ ਵਿਆਹ ਦੀ ਪ੍ਰਮਿਸ਼ਨ ਲਈ ਇਹ ਪੱਤਰ ਲਿਖਿਆ ਸੀ। ਇਸ ਤੋਂ ਬਾਅਦ ਉਸਦੀ ਸੀਓ ਵੱਲੋਂ ਇਜਾਜ਼ਤ ਦੇਣ ਲਈ ਲਿਖੇ ਪੱਤਰ ‘ਤੇ ਵੀ ਕਾਫ਼ੀ ਚਰਚਾ ਹੋਈ ਸੀ। ਚਿੱਠੀ ਵਿਚ ਨਿਸ਼ਾਂਤ ਸਿੰਘ ਨੇ ਆਪਣੀ ਟ੍ਰੇਨਿੰਗ ਦਾ ਹਵਾਲਾ ਦਿੰਦੇ ਹੋਏ ਜਿਸ ਤਰੀਕੇ ਨਾਲ ਆਪਣੇ ਵਿਆਹ ਦੀ ਇਜਾਜ਼ਤ ਲਈ ਸੀ ਉਹ ਬੇਹੱਦ ਮਿਲਟ੍ਰੀ ਅੰਦਾਜ਼ ਵਿਚ ਸੀ। ਉਸਨੇ ਲਿਖਿਆ ਕਿ "ਮੈਂ ਤੁਹਾਡੇ 'ਤੇ ਬੰਬ ਸੁੱਟਣ ਜਾ ਰਿਹਾ ਹਾਂ ਪਰ ਪਰਮਾਣੂ ਬੰਬ ਮੇਰੇ (ਵਿਆਹ ਵਾਲੇ) 'ਤੇ ਪੈਣ ਜਾ ਰਿਹਾ ਹੈ। ਕਿਉਂਕਿ ਕੋਰੋਨਾ ਦੇ ਕਾਰਨ ਸਭ ਕੁਝ ਬੰਦ ਹੈ, ਉਸਦੇ ਮਾਤਾ ਪਿਤਾ ਉਸਨੂੰ 'ਜ਼ੂਮ' 'ਤੇ ਅਸੀਸ ਦੇਣਗੇ। ਜਿਸ ਤਰ੍ਹਾਂ ਉਹ (ਸੀਓ) ਅਤੇ ਉਨ੍ਹਾਂ ਦੇ ਸਾਥੀ ਵਿਆਹ ਦੀ ਵੇਦੀ 'ਤੇ ਚੜ੍ਹੇ ਹਨ, ਉਸੇ ਤਰ੍ਹਾਂ ਉਹ ਵੀ ਚੜ੍ਹਨ ਜਾ ਰਿਹਾ ਹੈ ਤਾਂ ਜੋ ਉਹ ਲਾਈਨ ਆਫ਼ ਡਿਊਟੀ 'ਤੇ ਸ਼ਾਂਤੀ ਨਾਲ ਰਹਿ ਸਕੇ।” ਦੱਸ ਦਈਏ ਕਿ ਭਾਰਤੀ ਜਲ ਸੈਨਾ ਦਾ ਇੱਕ ਮਿਗ-29 ਲੜਾਕੂ ਜਹਾਜ਼ ਵੀਰਵਾਰ ਸ਼ਾਮ ਨੂੰ ਅਰਬ ਸਾਗਰ ਵਿੱਚ ਹਾਦਸਾਗ੍ਰਸਤ ਹੋ ਗਿਆ। ਘਟਨਾ ਤੋਂ ਬਾਅਦ ਇੱਕ ਪਾਇਲਟ ਲਾਪਤਾ ਹੈ, ਜਦੋਂ ਕਿ ਦੂਜੇ ਪਾਇਲਟ ਬਚਾ ਲਿਆ ਗਿਆ। ਲਾਪਤਾ ਪਾਇਲਟ ਦੀ ਭਾਲ ਲਈ ਜਾ ਰਹੀ ਹੈ। ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਟ੍ਰੇਨਰ ਜਹਾਜ਼ ਕਿਵੇਂ ਕ੍ਰੈਸ਼ ਹੋਇਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਨਿਸ਼ਾਂਤ ਸਿੰਘ ਆਈਐਨਐਸ ਹੰਸ ਨੇਵਲ ਬੇਸ, ਗੋਆ ਵਿਖੇ 303 ਆਈਐਨਐਸ ਸਕੁਐਡਰਨ ਵਿਖੇ ਤਾਇਨਾਤ ਸੀ। ਉਸਦਾ ਸੀਓ, ਕੈਪਟਨ ਐਮ ਸ਼ੀਓਕੰਦ ਵੀ ਇੱਕ ਮਿਗ-29 ਜੈੱਟ ਦੇ ਹਾਦਸੇ ਤੋਂ ਥੋੜ੍ਹੇ ਸਮੇਂ ਬਾਅਦ ਬਚਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















