ਨਵੀਂ ਦਿੱਲੀ: ਸਿਵਲ ਐਵੀਏਸ਼ਨ ਮੰਤਰਾਲੇ ਨੇ ਏਅਰਲਾਈਨ ਕੰਪਨੀਆਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਸਿਰਫ ਉਨ੍ਹਾਂ ਯਾਤਰੀਆਂ ਨੂੰ ਹੀ ਜਹਾਜ਼ 'ਚ ਸਫ਼ਰ ਕਰਨ ਦੀ ਇਜਾਜ਼ਤ ਦੇਣ ਸਵੈ-ਘੋਸ਼ਣਾ ਪੱਤਰ ਵਿੱਚ ਇਹ ਜਾਹਿਰ ਕਰ ਸਕਣ ਕਿ ਉਹ ਯਾਤਰਾ ਦੀ ਤਾਰੀਖ ਤੋਂ ਪਹਿਲਾਂ ਤਿੰਨ ਹਫ਼ਤਿਆਂ ਦੀ ਮਿਆਦ ਦੌਰਾਨ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਨਹੀਂ ਪਾਏ ਗਏ ਹਨ।


ਅਧਿਕਾਰੀਆਂ ਨੇ ਨਿਊਜ਼ ਏਜੰਸੀ ਨੂੰ ਜਾਣਕਾਰੀ ਦਿੱਤੀ ਕਿ ਭਾਰਤ 'ਚ ਵੱਡੀ ਗਿਣਤੀ ਐਸੇ ਲੋਕਾਂ ਦੀ ਹੈ ਜੋ ਘਾਤਕ ਕੋਰੋਨਾਵਾਇਰਸ ਦੇ ਸੰਕਰਮਣ ਤੋਂ ਠੀਕ ਹੋ ਚੁੱਕੇ ਹਨ।ਅਜਿਹੇ 'ਚ ਉਨ੍ਹਾਂ ਦੀਆਂ ਦਿਕਤਾਂ ਨੂੰ ਘੱਟ ਕਰਨ ਲਈ ਸਵੈ-ਘੋਸ਼ਣਾ ਫਾਰਮ ਨੂੰ ਅਪਡੇਟ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ।ਇਸ ਲਈ ਕੁਝ ਸਮਾਂ ਪਹਿਲਾਂ ਏਅਰਲਾਈਨ ਕੰਪਨੀਆਂ ਨੂੰ ਕਿਹਾ ਗਿਆ ਸੀ ਕਿ ਯਾਤਰੀਆਂ ਨੂੰ ਆਪ ਹੀ ਇਹ ਦੱਸਣਾ ਹੋਏਗਾ ਕਿ ਯਾਤਰਾ ਦੀ ਤਾਰੀਖ ਤੋਂ ਤਿੰਨ ਹਫ਼ਤੇ ਪਹਿਲਾਂ ਉਹ ਕੋਵਿਡ-19 ਪੌਜ਼ੇਟਿਵ ਸਨ ਜਾਂ ਨਹੀਂ।

ਇਸ ਤੋਂ ਪਹਿਲਾਂ 21 ਮਈ ਨੂੰ, ਸਰਕਾਰ ਨੇ ਯਾਤਰਾ ਤੋਂ ਪਹਿਲਾਂ ਸਾਰੇ ਯਾਤਰੀਆਂ ਲਈ ਇਹ ਲਾਜ਼ਮੀ ਕਰ ਦਿੱਤਾ ਸੀ ਕਿ ਉਹ ਯਾਤਰਾ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਦੀ ਮਿਆਦ ਵਿੱਚ ਕੋਵਿਡ -19 ਪੌਜ਼ੇਟਿਵ ਨਾ ਪਾਏ ਗਏ ਹੋਣ।