ਪਟਨਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਿਹਾਰ ਵਿੱਚ ਅੱਜ ਤੋਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮਾਂ ਰਸਮੀ ਤੌਰਤੇ ਸ਼ੁਰੂ ਕਰ ਦਿੱਤੀਆਂ ਹਨ। ਪਟਨਾ ਦੇ ਗਾਂਧੀ ਮੈਦਾਨ ' ਪੀਐਮ ਮੋਦੀ ਨੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਦੀ 'ਵਿਜੈ ਸੰਕਲਪ' ਰੈਲੀ ਕੀਤੀ। ਮੋਦੀ ਨੇ ਇੱਥੇ ਬਿਹਾਰ ਦੀ ਰਾਜਧਾਨੀ ਲਈ ਮੈਟਰੋ ਸ਼ੁਰੂ ਕਰਨ ਦਾ ਐਲਾਨ ਕੀਤਾ ਤੇ ਨਾਲ ਹੀ ਵਿਰੋਧੀਆਂ ਨੂੰ ਵੀ ਰਗੜੇ ਲਾਏ। ਉੱਧਰ ਮੋਦੀ ਦੇ ਸਿਆਸੀ ਭਾਈਵਾਲ ਨਿਤਿਸ਼ ਕੁਮਾਰ ਨੇ ਪੁਲਵਾਮਾ ਹਮਲੇ ਮਗਰੋਂ ਕੀਤੀ ਕਾਰਵਾਈਤੇ ਪੀਐਮ ਨੂੰ ਵਧਾਈ ਦਿੱਤੀ।


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਨ ਸਮੇਂ ਆਪਣੇ ਭਾਸ਼ਣ ਦੀ ਸ਼ੁਰੂਆਤ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ। ਇਸ ਤੋਂ ਬਾਅਦ ਉਨ੍ਹਾਂ ਸਿਆਸੀ ਪਲਟੀ ਮਾਰ ਮੁੜ ਬਿਹਾਰ ਦੇ ਮੁੱਖ ਮੰਤਰੀ ਬਣੇ ਨਿਤਿਸ਼ ਕੁਮਾਰ ਦੇ ਖਾਸੇ ਸੋਹਲੇ ਗਾਏ। ਮੋਦੀ ਤੇ ਨਿਤਿਸ਼ 9 ਸਾਲਾਂ ਬਾਅਦ ਚੋਣ ਮੰਚ 'ਤੇ ਇਕੱਠੇ ਹੋਏ। ਮੋਦੀ ਨੇ ਕਿਹਾ ਕਿ ਨਿਤਿਸ਼ ਨੇ ਬਿਹਾਰ ਨੂੰ ਪੁਰਾਣੇ ਦੌਰ 'ਚੋਂ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲਗਾਤਾਰ ਵਿਕਾਸ ਕਰ ਰਿਹਾ ਹੈ ਤੇ ਪਟਨਾ ਨੂੰ ਬਹੁਤ ਜਲਦ ਮੈਟਰੋ ਸੇਵਾ ਮਿਲੇਗੀ। 


ਮੋਦੀ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਮਹਾਂਗੱਠਬੰਧਨ 'ਤੇ ਤੰਜ਼ ਕੱਸਿਆ ਕਿ ਮਹਾਂਮਿਲਾਵਟ ਦੀ ਸਰਕਾਰ ਨਾਲ ਵਿਕਾਸ ਨਹੀਂ ਹੁੰਦਾ। ਉਨ੍ਹਾਂ ਦੋਸ਼ ਲਾਇਆ ਕਿ ਮਹਾਂਗੱਠਬੰਧਨ ਦੇ ਲੀਡਰ ਦੇਸ਼ ਦਾ ਨਹੀਂ ਆਪਣਾ ਵਿਕਾਸ ਚਾਹੁੰਦੇ ਹਨ। ਮੋਦੀ ਨੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਕਿਹੀ ਕਿ ਅਸੀਂ ਕਿਸਾਨਾਂ ਨੂੰ ਸਿੱਧੀ ਮਦਦ ਦੇ ਰਹੇ ਹਾਂ ਜਿਸ ਦਰਮਿਆਨ ਕੋਈ ਵੀ ਵਿਚੋਲੀਆ ਨਹੀਂ। 


ਉਨ੍ਹਾਂ ਲਾਲੂ ਯਾਦਵ ਦਾ ਨਾਂ ਲਏ ਬਗ਼ੈਰ ਕਿਹਾ ਕਿ ਚਾਰੇ ਦੇ ਨਾਂ 'ਤੇ ਬਿਹਾਰ ' ਕੀ ਹੋਇਆ ਲੋਕ ਜਾਣਦੇ ਹਨ। ਮੋਦੀ ਨੇ ਕਿਹਾ ਕਿ ਗਰੀਬਾਂ ਦਾ ਹੱਕ ਮਾਰਨ ਵਾਲੇ ਅੱਜ ਚੌਕੀਦਾਰ ਤੋਂ ਪ੍ਰੇਸ਼ਾਨ ਹਨ ਪਰ ਚੌਕੀਦਾਰ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਲੁੱਟਿਆ, ਉਨ੍ਹਾਂ ਤੋਂ ਵਸੂਲੀ ਜਾਰੀ ਹੈ।