ਮੋਦੀ ਸਰਕਾਰ ਦੀਆਂ ਇਹ ਪੰਜ ਯੋਜਨਾਵਾਂ ਜੋ ਬੁਢਾਪੇ 'ਚ ਬਣਨਗੀਆਂ ਸਹਾਰਾ, ਜਾਣੋ ਫਾਇਦੇ
ਲਾਭਪਾਤਰੀ ਦੀ ਦਾਖਲਾ ਉਮਰ ਦੇ ਆਧਾਰ 'ਤੇ ਮਾਸਿਕ ਹਿੱਸੇਦਾਰੀ 55 ਰੁਪਏ ਤੋਂ 200 ਰੁਪਏ ਤਕ ਹੁੰਦੀ ਹੈ।
ਨਵੀਂ ਦਿੱਲੀ: ਮੋਦੀ ਸਰਕਾਰ ਦੀਆਂ 5 ਸਮਾਜਿਕ ਸੁਰੱਖਿਆ ਕਲਿਆਣ ਯੋਜਨਾਵਾਂ ਜਿੰਨ੍ਹਾਂ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ। ਅੱਜ ਉਨ੍ਹਾਂ ਯੋਜਨਾਵਾਂ ਬਾਰੇ ਵਿਸਥਾਰ 'ਚ ਜਾਣਕਾਰੀ ਦੇਵਾਂਗੇ। ਪ੍ਰਧਾਨ ਮੰਤਰੀ ਸ੍ਰਮ ਯੋਗੀ ਮਾਨਧਨ ਪੈਂਸ਼ਨ ਯੋਜਨਾ, ਦੁਕਾਨਦਾਰਾਂ, ਵਪਾਰੀਆਂ ਤੇ ਐਨਪੀਐਸ ਵਪਾਰੀਆਂ ਲਈ ਰਾਸ਼ਟਰੀ ਪੈਂਸ਼ਨ ਯੋਜਨਾ (NPS Traders), ਪ੍ਰਧਾਨ ਮੰਤਰੀ ਜੀਨਮ ਜਯੋਤੀ ਬੀਮਾ ਯੋਜਨਾ ਦੀ ਫਾਇਦੇ ਇਸ ਤਰ੍ਹਾਂ ਹਨ।
ਲਾਭਪਾਤਰੀ ਦੀ ਦਾਖਲਾ ਉਮਰ ਦੇ ਆਧਾਰ 'ਤੇ ਮਾਸਿਕ ਹਿੱਸੇਦਾਰੀ 55 ਰੁਪਏ ਤੋਂ 200 ਰੁਪਏ ਤਕ ਹੁੰਦੀ ਹੈ। ਇਸ ਯੋਜਨਾ ਦੇ ਤਹਿਤ, ਲਾਭਪਾਤਰੀ ਵੱਲੋਂ ਮਾਸਿਕ 50 ਫੀਸਦ ਹਿੱਸੇਦਾਰੀ ਤੈਅ ਹੈ ਤੇ ਕੇਂਦਰ ਸਰਕਾਰ ਵੱਲੋਂ ਇਸ 'ਚ ਬਰਾਬਾਰ ਦਾ ਯੋਗਦਾਨ ਦਿੱਤਾ ਜਾਂਦਾ ਹੈ।
ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ
ਅਸੰਗਠਿਤ ਕੰਮਕਾਜ (ਫੇਰੀ ਵਾਲੇ, ਖੇਤੀ ਸਬੰਧੀ ਕੰਮ, ਨਿਰਮਾਣ ਸਥਾਨ ਤੇ ਕੰਮ ਕਰਨ ਵਾਲੇ ਮਜਦੂਰ, ਚਮੜਾ ਉਦਯੋਗ 'ਚ ਕੰਮ ਕਰਨ ਵਾਲੇ, ਮਿਡ ਡੇਅ ਮੀਲ, ਰਿਕਸ਼ਾ ਜਾਂ ਆਟੋ ਵ੍ਹੀਲਰ, ਕੂੜਾ ਢੋਹਣ ਵਾਲੇ, ਮਛਿਆਰੇ) ਆਦਿ ਦੇ ਰੂਪ 'ਚ ਕੰਮ ਕਰਨ ਵਾਲੇ ਕੰਮਗਾਰ ਆਦਿ।
18-40 ਸਾਲ ਦਾ ਉਮਰ ਵਰਗ
ਮਾਸਿਕ ਆਮਦਨ 15,000 ਰੁਪਏ ਤੋਂ ਘੱਟ ਹੋਵੇ ਤੇ EPFO/ESIC/NPS ਸਕੀਮ ਦਾ ਮੈਂਬਰ ਨਾ ਹੋਵੇ।
ਲਾਭ
60 ਸਾਲ ਦੀ ਉਮਰ ਤੋਂ ਬਾਅਦ ਲਾਭਾਪਾਤਰੀ 3000 ਰੁਪਏ ਦੀ ਘੱਟੋ ਘੱਟ ਤੈਅ ਮਾਸਿਕ ਪੈਂਸ਼ਨ ਲੈਣ ਦੇ ਹੱਕਦਾਰ ਹਨ।
ਲਾਭਾਪਾਤਰੀ ਦੀ ਮੌਤ ਮਗਰੋਂ ਪਤੀ ਜਾਂ ਪਤਨੀ 50 ਫੀਸਦ ਪੈਂਸ਼ਨ ਲਈ ਹੱਕਦਾਰ ਹਨ।
ਜੇਕਰ ਪਤੀ-ਪਤਨੀ ਦੋਵੇਂ ਇਸ ਯੋਜਨਾ 'ਚ ਸ਼ਾਮਿਲ ਹੁੰਦੇ ਹਨ ਤਾਂ ਉਹ 6000 ਰੁਪਏ ਸੰਯੁਕਤ ਪੈਂਸ਼ਨ ਦੇ ਹੱਕਦਾਰ ਹੋਣਗੇ।
ਦੁਕਾਨਦਾਰਾਂ, ਵਪਾਰੀਆਂ ਤੇ ਸਵੈ-ਨਿਯੋਜਿਤ ਵਿਅਕਤੀਆਂ ਲਈ ਰਾਸ਼ਟਰੀ ਪੈਂਸ਼ਨ ਯੋਜਨਾ (NPS Traders)
ਲਾਭਪਾਤਰੀ ਦੀ ਦਾਖਲਾ ਉਮਰ ਦੇ ਆਧਾਰ 'ਤੇ ਮਾਸਿਕ ਯੋਗਦਾਨ 55 ਰੁਪਏ ਤੋਂ 200 ਰੁਪਏ ਤਕ ਹੁੰਦਾ ਹੈ। ਇਸ ਯੋਜਨਾ ਦੇ ਤਹਿਤ ਲਾਭਪਾਤਰੀ ਵੱਲੋਂ ਮਾਸਿਕ 50 ਫੀਸਦ ਯੋਗਦਾਨ ਤੈਅ ਹੈ ਤੇ ਕੇਂਦਰ ਸਰਕਾਰ ਵੱਲੋਂ ਏਨੇ ਹੀ ਯੋਗਦਾਨ ਦਾ ਭੁਗਤਾਨ ਕੀਤਾ ਜਾਂਦਾ ਹੈ।
ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ
ਦੁਕਾਨਦਾਰ ਜਾਂ ਮਾਲਕ ਜਿੰਨ੍ਹਾਂ ਕੋਲ ਛੋਟੀਆਂ ਦੁਕਾਨਾਂ, ਰੈਸਟੋਰੈਂਟ, ਹੋਟਲ ਜਾਂ ਯਾਜੋ ਰੀਅਲ ਐਸਟੇਟ ਬ੍ਰੇਕਰ ਆਦਿ ਹੋਣ।
18-40 ਸਾਲ ਦੀ ਉਮਰ
eEPFO/ESIC/PM-SYM 'ਚ ਸ਼ਾਮਲ ਨਾ ਹੋਣ।
ਸਾਲਾਨਾ ਟਰਨਓਵਰ 1.5 ਕਰੋੜ ਤੋਂ ਜ਼ਿਆਦਾ ਨਾ ਹੋਵੇ।
ਲਾਭ
ਯੋਜਨਾ ਦੇ ਤਹਿਤ 60 ਸਾਲ ਦੀ ਉਮਰ ਤੋਂ ਬਾਅਦ, ਲਾਭਪਾਤਰੀ 3000 ਰੁਪਏ ਦੀ ਘੱਟੋ ਘੱਟ ਤੈਅ ਮਾਸਿਕ ਪੈਂਸ਼ਨ ਪ੍ਰਾਪਤ ਕਰਨ ਦੇ ਯੋਗ ਹੈ।
ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY)
ਸ਼ਰਤਾਂ
ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ
18 ਤੋਂ 50 ਸਾਲ ਦੀ ਉਮਰ ਹੋਵੇ।
ਆਧਾਰ ਦੇ ਨਾਲ ਜਨਧਨ ਬਚਤ ਬੈਂਕ ਖਾਤਾ ਹੋਵੇ
ਬੈਂਕ ਖਾਤੇ ਤੋਂ ਆਟੋ-ਡੈਬਿਟ ਦੀ ਸਹਿਮਤੀ
330/-ਰੁਪਏ ਪ੍ਰਤੀ ਸਾਲ ਦੀ ਦਰ ਨਾਲ ਪ੍ਰੀਮੀਅਮ
ਲਾਭ
ਕਿਸੇ ਵੀ ਕਾਰਨਨਾਲ ਮੌਤ ਹੋਣ 'ਤੇ 2 ਲੱਖ ਰੁਪਏ
ਨੋਟ: ਇਹ ਯੋਜਨਾ ਵਿੱਤੀ ਸੇਵਾ ਵਿਭਾਗ ਵੱਲੋਂ ਬੈਂਕਾਂ ਦੇ ਮਾਧਿਅਮ ਨਾਲ ਉਪਲਬਧ
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY)
ਸ਼ਰਤਾਂ
ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ
18 ਤੋਂ 70 ਸਾਲ ਉਮਰ ਵਰਗ
ਆਧਾਰ ਦੇ ਨਾਲ ਜਨਧਨ ਬਚਤ ਬੈਂਕ ਖਾਤਾ ਹੋਵੇ
ਬੈਂਕ ਖਾਤੇ ਤੋਂ ਆਟੋ-ਡੈਬਿਟ ਦੀ ਸਹਿਮਤੀ
12 ਰੁਪਏ ਪ੍ਰਤੀ ਸਾਲ ਦੀ ਦਰ ਨਾਲ ਪ੍ਰੀਮੀਅਮ
ਲਾਭ
ਦੁਰਘਟਨਾ 'ਚ ਮੌਤ ਤੇ ਸਥਾਈ ਵਿਕਲਾਂਗਤਾ ਹੋਣ 'ਤੇ 2 ਲੱਖ ਰੁਪਏ ਤੇ ਅੰਸ਼ਿਕ ਵਿਕਲਾਂਗਤਾ ਹੋਣ 'ਤੇ 1 ਲੱਖ ਰੁਪਏ
ਨੋਟ: ਇਹ ਯੋਜਨਾ ਵਿੱਤੀ ਸੇਵਾ ਵਿਭਾਗ ਵੱਲੋਂ ਬੈਂਕਾ ਦੇ ਮਾਧਿਅਮ ਰਾਹੀਂ ਉਪਲਬਧ
ਅਟਲ ਪੈਂਸ਼ਨ ਯੋਜਨਾ
ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ
18-40 ਸਾਲ ਉਮਰ ਵਰਗ
ਬੈਂਕ ਖਾਤਾ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ।
ਲਾਭ
ਯੋਗਦਾਨ ਪਾਉਣ ਵਾਲਾ ਆਪਣੀ ਪਸੰਦ ਨਾਲ 1000-5000 ਰੁਪਏ ਦੀ ਪੈਂਸ਼ਨ ਪ੍ਰਾਪਤ ਕਰ ਸਕਦਾ ਹੈ ਜਾਂ ਉਹ ਆਪਣੀ ਮੌਤ ਤੋਂ ਬਾਅਦ ਪੈਂਸ਼ਨ ਦੀ ਰਾਸ਼ੀ ਵੀ ਪ੍ਰਾਪਤ ਕਰ ਸਕਦਾ ਹੈ। ਪੈਂਸ਼ਨ ਰਾਸ਼ੀ ਪਤੀ-ਪਤਨੀ ਨੂੰ ਦਿੱਤੀ ਜਾਵੇਗੀ ਜੇਕਰ ਪਤੀ ਜਾਂ ਪਤਨੀ ਦੀ ਮੌਤ ਹੋ ਗਈ ਤਾਂ ਨੌਮਿਨੀ ਨੂੰ ਦਿੱਤੀ ਜਾਵੇਗੀ।