Budget 2023: ਮੋਦੀ ਸਰਕਾਰ ਨੇ ਬਜਟ 'ਚ ਕਿਸਾਨਾਂ ਨੂੰ ਦਿੱਤਾ ਵੱਡਾ ਝਟਕਾ, ਯੋਗੇਂਦਰ ਯਾਦਵ ਦਾ ਦਾਅਵਾ
ਮੋਦੀ ਸਰਕਾਰ ਵੱਲੋਂ ਪੇਸ਼ ਬਜਟ ਬਾਰੇ ਸਿਆਸੀ ਵਿਸ਼ਲੇਸ਼ਕ ਯੋਗੇਂਦਰ ਯਾਦਵ ਨੇ ਵੱਡਾ ਦਾਅਵਾ ਕੀਤੀ ਹੈ। ਉਨ੍ਹਾਂ ਨੇ ਕਿਹਾ, ਕੇਂਦਰੀ ਵਿੱਤ ਮੰਤਰੀ ਦੇ ਬਜਟ ਭਾਸ਼ਣ ਵਿੱਚ ਕਿਸਾਨਾਂ ਤੋਂ ਬਿਨਾਂ ਕਾਰਪੋਰੇਟਾਂ ਤੇ ਸਨਅਤਕਾਰਾਂ ਸਮੇਤ ਹੋਰ ਸਭ ਕੁਝ ਮੌਜੂਦ ਸੀ।
Budget 2023: ਮੋਦੀ ਸਰਕਾਰ ਵੱਲੋਂ ਪੇਸ਼ ਬਜਟ ਬਾਰੇ ਸਿਆਸੀ ਵਿਸ਼ਲੇਸ਼ਕ ਯੋਗੇਂਦਰ ਯਾਦਵ ਨੇ ਵੱਡਾ ਦਾਅਵਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰੀ ਵਿੱਤ ਮੰਤਰੀ ਦੇ ਬਜਟ ਭਾਸ਼ਣ ਵਿੱਚ ਕਿਸਾਨਾਂ ਤੋਂ ਬਿਨਾਂ ਕਾਰਪੋਰੇਟਾਂ ਤੇ ਸਨਅਤਕਾਰਾਂ ਸਮੇਤ ਹੋਰ ਸਭ ਕੁਝ ਮੌਜੂਦ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਹਰ ਕੇਂਦਰੀ ਵਿੱਤ ਮੰਤਰੀ ਕਿਸਾਨਾਂ ਦੀ ਝੋਲੀ ਕੁਝ ਨਾ ਕੁਝ ਹਿੱਸਾ ਪਾਉਂਦਾ ਰਿਹਾ ਹੈ, ਪਰ ਐਤਕੀਂ ਅਜਿਹਾ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਜਟ ਦੇ ਕੁੱਲ ਖ਼ਰਚੇ ਦਾ 3.84 ਫ਼ੀਸਦੀ ਖੇਤੀ ਲਈ ਜੁੜੀਆਂ ਯੋਜਨਾਵਾਂ ਲਈ ਰੱਖਿਆ ਗਿਆ ਸੀ, ਜੋ ਇਸ ਵਾਰ ਘਟਾ ਕੇ 3.20 ਫ਼ੀਸਦ ਕਰ ਦਿੱਤਾ ਗਿਆ ਹੈ। ਕਿਸਾਨ ਨਿਧੀ ਯੋਜਨਾ ਦੀ ਰਾਸ਼ੀ ’ਚ ਅੱਠ ਹਜ਼ਾਰ ਕਰੋੜ ਦੀ ਕਟੌਤੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਲਈ ਬਜਟ 15,500 ਕਰੋੜ ਤੋਂ ਘਟਾ ਕੇ 13,625 ਕਰੋੜ ਕਰ ਦਿੱਤਾ ਹੈ। ਖਾਦ ਸਬਸਿਡੀ ਨੂੰ ਵੀ ਘਟਾਇਆ ਗਿਆ ਹੈ।
ਉਧਰ, ਉੱਘੇ ਅਰਥ ਸ਼ਾਸਤਰੀ ਪ੍ਰੋ. ਰਣਜੀਤ ਸਿੰਘ ਘੁੰਮਣ ਨੇ ਕੇਂਦਰੀ ਬਜਟ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਖੇਤੀ ਖੋਜਾਂ ਲਈ ਬਜਟ ਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਪਬਲਿਕ ਇਨਫਰਾਸਟੱਕਚਰ ਫ਼ਾਰ ਐਗਰੀਕਲਚਰ ਦਾ ਪੰਜਾਬ ਨੂੰ ਕੋਈ ਫ਼ਾਇਦਾ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਬਜਟ ’ਚ ਪੂੰਜੀ ਖ਼ਰਚ ’ਚ ਵਾਧਾ ਕਰਕੇ ਜ਼ਿਆਦਾ ਇਨਫਰਾ ਸਟੱਕਰਚਰ ’ਤੇ ਹੀ ਜ਼ੋਰ ਦਿੱਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ