ਪੜਚੋਲ ਕਰੋ
Advertisement
ਮੋਦੀ ਦੇ ਗੜ੍ਹ 'ਚ ਗਰਜੇ ਨਵਜੋਤ ਸਿੱਧੂ, ਕਹਿ ਗਏ ਵੱਡੀ ਗੱਲ!
ਹੁਣ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧ ਰਹੇ ਹਨ। ਇਸ ਦੇ ਨਾਲ ਹੀ ਯੋਗ ਗੁਰੂ ਬਾਬਾ ਰਾਮਦੇਵ ਦੀ ਨਕਲ ਕਰ ਰਹੇ ਹਨ।
ਨਵੀਂ ਦਿੱਲੀ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਭਾਸ਼ਣਾਂ ਕਰਕੇ ਅਕਸਰ ਹੀ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਬਿਹਾਰ ਦੇ ਕਟਿਹਾਰ ‘ਚ ਭਾਸ਼ਣ ਦਿੱਤਾ ਸੀ ਜਿਸ ਦੀ ਸ਼ਿਕਾਇਤ ਚੋਣ ਵਿਭਾਗ ਕੋਲ ਪਹੁੰਚ ਗਈ ਹੈ। ਹੁਣ ਉਨ੍ਹਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧ ਰਹੇ ਹਨ। ਇਸ ਦੇ ਨਾਲ ਹੀ ਯੋਗ ਗੁਰੂ ਬਾਬਾ ਰਾਮਦੇਵ ਦੀ ਨਕਲ ਕਰ ਰਹੇ ਹਨ।
ਅਸਲ ‘ਚ ਸਿੱਧੂ ਗੁਜਰਾਤ ਦੇ ਅਹਿਮਦਾਬਾਦ ‘ਚ ਚੋਣ ਸਭਾ ਨੂੰ ਸੰਬੋਧਨ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ, "ਨਰੇਂਦਰ ਮੋਦੀ ਕੀ ਇਹ ਰਾਸ਼ਟਰ ਭਗਤੀ ਹੈ ਤੁਹਾਡੀ, ਕਿ ਢਿੱਡ ਖਾਲੀ ਹਨ ਤੇ ਯੋਗਾ ਕਰਵਾਈ ਜਾ ਰਹੇ ਹੋ। ਬਾਬਾ ਰਾਮਦੇਵ ਬਣਾ ਦਿਓ ਸਭ ਨੂੰ। ਜੇਬ ਖਾਲੀ ਹੈ ਤੇ ਖਾਤਾ ਖੁੱਲ੍ਹਵਾਈ ਜਾ ਰਹੇ ਹੋ।"
ਬੀਤੇ ਦਿਨੀਂ ਨਵਜੋਤ ਦੇ ਬਿਆਨ ‘ਤੇ ਚੋਣ ਕਮਿਸ਼ਨ ਨੇ ਜਵਾਬ ਮੰਗੀਆ ਹੈ। ਉਨ੍ਹਾਂ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ।#WATCH Punjab Minister Navjot Singh Sidhu in Ahmedabad, Gujarat: Arrey Narendra Modi yeh rashtrabhakti hai tumhari ki pet khali hai aur yoga karaya ja raha hai, Baba Ramdev hi bana do sabko. Pet khali hai yoga karaya ja raha hai aur jeb khali hai khaata khulvaya ja raha hai. pic.twitter.com/RoIdbamkwN
— ANI (@ANI) April 17, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement