ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ 'ਮਨ ਕੀ ਬਾਤ' ਪ੍ਰੋਗਰਾਮ ਜ਼ਰੀਏ ਭਾਰਤੀ ਔਰਤਾਂ ਦੀਆਂ ਉਪਲਬਧੀਆਂ ਗਿਣਵਾਈਆਂ। ਉਨ੍ਹਾਂ ਕਿਹਾ ਕਿ ਔਰਤ ਸਿਰਫ਼ ਅੱਗੇ ਹੀ ਨਹੀਂ ਵਧ ਰਹੀ ਬਲਕਿ ਵੱਖ-ਵੱਖ ਖੇਤਰਾਂ 'ਚ ਵੱਡੇ ਇਤਿਹਾਸ ਰਚ ਰਹੀ ਹੈ।
ਉਨ੍ਹਾਂ ਕਲਪਨਾ ਚਾਲਵਾ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕਲਪਨਾ ਦੱਸਦੀ ਹੈ ਕਿ ਔਰਤ ਦੇ ਅੱਗੇ ਵਧਣ ਦੀ ਕੋਈ ਸੀਮਾ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਭਾਰਤੀ ਔਰਤਾਂ ਨੇ ਦੁਨੀਆ ਭਰ ਦੇ ਹਰ ਖੇਤਰ 'ਚ ਆਪਣੀ ਪਛਾਣ ਬਣਾਈ ਹੈ। ਉਹ ਹਰ ਖੇਤਰ 'ਚ ਲੀਡਰ ਬਣ ਕੇ ਅਗਵਾਈ ਦੇ ਰਹੀ ਹੈ।
ਉਨ੍ਹਾਂ ਕਿਹਾ ਨਕਸਲੀ ਖੇਤਰਾਂ 'ਚ ਵੀ ਆਦਿਵਾਸੀ ਔਰਤ ਰਿਕਸ਼ਾ ਚਲਾ ਕੇ ਆਪਣੇ ਆਪ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਬਿਹਾਰ ਸਰਕਾਰ ਦੀ ਪ੍ਰਸੰਸਾ ਕੀਤੀ ਕਿ ਉੱਥੇ ਸਰਕਾਰ ਨੇ ਦਾਜ ਜਿਹੀਆਂ ਸਮਾਜਿਕ ਬੁਰਾਈਆਂ ਖ਼ਿਲਾਫ ਮੋਰਚਾ ਖੋਲ੍ਹਿਆ ਹੈ ਤੇ ਇੱਕ ਹਿਊਮਨ ਚੇਨ ਬਣਾ ਕੇ ਜਾਗਰੂਕਤਾ ਫੈਲਾਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 3000 ਅਜਿਹੇ ਮੈਡੀਕਲ ਸਟੋਰ ਖੋਲ੍ਹ ਰਹੀ ਹੈ ਜਿੱਥੇ ਬੇਹੱਦ ਸਸਤੀਆਂ ਦਵਾਈਆਂ ਮਿਲਣਗੀਆਂ।
ਉਨ੍ਹਾਂ ਕਿਹਾ ਪਦਮ ਐਵਾਰਡ ਲਈ ਕੋਈ ਵੀ ਵਿਅਕਤੀ ਆ ਸਕਦਾ ਹੈ ਤੇ ਅਸੀਂ ਹਰ ਉਸ ਵਿਅਕਤੀ ਨੂੰ ਐਵਰਾਡ ਦੇਵਾਂਗੇ ਜੋ ਡਿਜ਼ਰਵ ਕਰਦਾ ਹੋਵੇਗਾ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਸਿਧਾਂਤਾਂ ਨੂੰ ਅੱਜ ਜ਼ਿੰਦਗੀ 'ਚ ਲਾਗੂ ਕਰਨ ਦੀ ਲੋੜ ਹੈ।