ਪੜਚੋਲ ਕਰੋ
Advertisement
ਮੋਦੀ ਨੂੰ ਰੜਕੀ ਕੈਪਟਨ ਦੀ ਗ਼ੈਰਹਾਜ਼ਰੀ, ਖੁੱਲ੍ਹ ਕੇ ਲਾਏ ਰਗੜੇ
ਮੋਦੀ ਨੇ ਕਿਹਾ ਕਿ ਜਦ ਪੂਰਾ ਦੇਸ਼ ਜੱਲ੍ਹਿਆਂਵਾਲਾ ਬਾਗ਼ ਦੇ ਸੌ ਸਾਲ ਪੂਰੇ ਹੋਣ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ ਤਾਂ ਵੀ ਕਾਂਗਰਸ ਨੇ ਸਿਆਸਤ ਨਹੀਂ ਛੱਡੀ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਪਰ ਸਰਕਾਰੀ ਸਮਾਗਮ ਵਿੱਚੋਂ ਕਾਂਗਰਸ ਦੇ ਮੁੱਖ ਮੰਤਰੀ ਗ਼ਾਇਬ ਸਨ।
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਠੂਆ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਿੰਨ੍ਹਿਆ। ਮੋਦੀ ਨੇ ਕਿਹਾ ਕਿ ਉਹ ਕੈਪਟਨ ਨੂੰ ਵਰ੍ਹਿਆਂ ਤੋਂ ਜਾਣਦੇ ਹਨ, ਉਨ੍ਹਾਂ ਦੀ ਦੇਸ਼ਭਗਤੀ 'ਤੇ ਕੋਈ ਸ਼ੱਕ ਨਹੀਂ ਪਰ ਕਾਂਗਰਸ ਨੇ ਸ਼ਨੀਵਾਰ ਜੋ ਕੀਤਾ ਕੀ ਉਹ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਅਪਮਾਨ ਨਹੀਂ ਸੀ?
ਮੋਦੀ ਨੇ ਕਿਹਾ ਕਿ ਜਦ ਪੂਰਾ ਦੇਸ਼ ਜੱਲ੍ਹਿਆਂਵਾਲਾ ਬਾਗ਼ ਦੇ ਸੌ ਸਾਲ ਪੂਰੇ ਹੋਣ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ ਤਾਂ ਵੀ ਕਾਂਗਰਸ ਨੇ ਸਿਆਸਤ ਨਹੀਂ ਛੱਡੀ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਪਰ ਸਰਕਾਰੀ ਸਮਾਗਮ ਵਿੱਚੋਂ ਕਾਂਗਰਸ ਦੇ ਮੁੱਖ ਮੰਤਰੀ ਗ਼ਾਇਬ ਸਨ। ਉਨ੍ਹਾਂ ਸਮਾਗਮ ਦਾ ਬਾਈਕਾਟ ਕੀਤਾ ਕਿਉਂਕਿ ਉਹ ਕਾਂਗਰਸ ਪਰਿਵਾਰ ਦੀ ਭਗਤੀ ਵਿੱਚ ਰੁੱਝੇ ਗਏ ਸਨ।PM Modi in Kathua, J&K: The entire country was commemorating #JallianwalaBaghCentenary yesterday but Congress politicised this sensitive occasion too. The Vice President was in Jallianwala Bagh for govt event, he paid tribute to the martyrs but Congress' CM was not there. (1/2) pic.twitter.com/tsiIGpNZWD
— ANI (@ANI) April 14, 2019
ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਨਾਮਦਾਰ ਜੱਲ੍ਹਿਆਂਵਾਲਾ ਬਾਗ਼ ਨਾਲ ਗਏ ਸੀ ਪਰ ਭਾਰਤ ਦੇ ਉਪ ਰਾਸ਼ਟਰਪਤੀ ਨਾਲ ਜਾਣਾ ਸਹੀ ਨਹੀਂ ਲੱਗਾ। ਦੱਸ ਦੇਈਏ ਕਿ ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੀ ਸ਼ਤਾਬਦੀ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨਾਲ ਆਪਣੀ ਸ਼ਰਧਾਂਜਲੀ ਭੇਂਟ ਕੀਤੀ ਸੀ, ਪਰ ਸਰਕਾਰੀ ਸਮਾਗਮ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਕੈਬਨਿਟ ਮੰਤਰੀ ਓਪੀ ਸੋਨੀ ਨੂੰ ਭੇਜ ਦਿੱਤਾ ਸੀ। ਕੈਪਟਨ ਦੀ ਗ਼ੈਰ ਹਾਜ਼ਰੀ ਦਾ ਮੋਦੀ ਨੇ ਰੈਲੀ ਵਿੱਚ 'ਸਿਆਸੀ ਲਾਭ' ਜ਼ਰੂਰ ਲੈ ਲਿਆ।PM in Kathua: He boycotted the event. Do you know why? Because he was busy in 'bhakti' of 'Congress parivar'. He went to Jallianwala Bagh with naamdar but didn't find it right to attend event with Vice Pres. This is the difference between 'Rashtrabhakti' & 'Parivar bhaskti'(2/2) pic.twitter.com/fhYxgoegbS
— ANI (@ANI) April 14, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement