(Source: ECI/ABP News/ABP Majha)
Monkeypox: ਮੰਕੀਪੌਕਸ ਹੋਣ 'ਤੇ ਕੀ ਕਰੀਏ? ਕਿਹੜੀਆਂ ਪਰੇਸ਼ਾਨੀਆਂ ਦਾ ਕਰਨਾ ਪੈਂਦਾ ਹੈ ਸਾਹਮਣਾ? ਲੱਛਣ ਤੇ ਬਚਾਅ ਬਾਰੇ ਆਸਾਨ ਭਾਸ਼ਾ 'ਚ ਸਮਝੋ
ਮੰਕੀਪੌਕਸ ਇੱਕ ਛੂਤ ਵਾਲੀ ਬਿਮਾਰੀ ਹੈ ਤੇ ਇਸ ਤੋਂ ਪ੍ਰਭਾਵਿਤ ਲੋਕਾਂ ਨੂੰ ਬਹੁਤ ਦੇਖਭਾਲ ਦੀ ਲੋੜ ਹੁੰਦੀ ਹੈ। ਪਰ ਤੁਹਾਨੂੰ ਇਹ ਗੱਲ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਕਿ ਇਸ ਬਿਮਾਰੀ ਨਾਲ ਮੌਤ ਦਾ ਖ਼ਤਰਾ ਤਾਂ ਹੀ ਹੁੰਦਾ ਹੈ।
Monkeypox Safety Tips: ਇਸ ਸਮੇਂ Monkeypox ਦਾ ਡਰ ਬਹੁਤ ਜ਼ਿਆਦਾ ਖੌਫ ਬਣਿਆ ਹੋਇਆ ਹੈ। ਭਾਰਤ ਵਿੱਚ ਹੁਣ ਤੱਕ ਮੰਕੀਪੌਕਸ ਦੇ 9 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਮਾਮਲੇ ਦਿੱਲੀ ਕੇਰਲਾ ਅਤੇ ਗੁਜਰਾਤ ਤੋਂ ਸਾਹਮਣੇ ਆਏ ਹਨ, ਜਦਕਿ ਕੁਝ ਲੋਕਾਂ ਨੂੰ ਸ਼ੱਕੀ ਸਮਝ ਕੇ ਨਿਗਰਾਨੀ ਹੇਠ ਰੱਖਿਆ ਗਿਆ ਹੈ। ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ (Monkeypox Prevention Tips)। ਹਾਲ ਹੀ 'ਚ ਕੇਂਦਰ ਸਰਕਾਰ ਵੱਲੋਂ ਮੰਕੀਪੌਕਸ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਕੀ ਹਨ ਇਸ ਗਾਈਡਲਾਈਨ ਦੀਆਂ ਅਹਿਮ ਗੱਲਾਂ, ਜਾਣੋ ਇੱਥੇ...
ਮੰਕੀਪੌਕਸ ਹੋਣ 'ਤੇ ਕੀ ਕਰੀਏ
21 ਦਿਨ ਆਈਸੋਲੇਸ਼ਨ
ਤਿੰਨ ਲੇਅਰ ਮਾਸਕ ਲਾਓ
ਵਾਰ ਵਾਰ ਹੱਥ ਧੋਵੋ
ਜ਼ਖ਼ਮਾਂ ਨੂੰ ਢੱਕਣਾ
ਮੰਕੀਪੌਕਸ ਤੋਂ ਪੀੜਤ ਮਰੀਜ਼ ਦੁਆਰਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ।
ਆਪਣੇ ਹੱਥਾਂ ਨੂੰ ਸਾਬਣ, ਹੈਂਡਵਾਸ਼ ਅਤੇ ਸੈਨੀਟਾਈਜ਼ਰ ਨਾਲ ਸਾਫ਼ ਰੱਖੋ।
ਮੰਕੀਪੌਕਸ ਦੇ ਲੱਛਣ ਕੀ ਹਨ?
ਬੁਖ਼ਾਰ
ਚਮੜੀ ਦੇ ਧੱਫੜ (ਚਿਹਰੇ 'ਤੋਂ ਸ਼ੁਰੂ ਹੋ ਕੇ ਹੱਥਾਂ, ਪੈਰਾਂ, ਹਥੇਲੀਆਂ ਅਤੇ ਤਲੀਆਂ 'ਤੇ ਜ਼ਖਮ)
ਸੁੱਜੇ ਹੋਏ ਲਿੰਫ ਨੋਡ
ਸਿਰ ਦਰਦ
ਮਾਸਪੇਸ਼ੀ ਵਿੱਚ ਦਰਦ ਜਾਂ ਥਕਾਵਟ
ਗਲੇ ਵਿੱਚ ਖਰਾਸ਼ ਅਤੇ ਖੰਘ
ਜੇਕਰ ਤੁਸੀਂ ਪਿਛਲੇ 21 ਦਿਨਾਂ ਵਿੱਚ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਜਿਸਨੂੰ ਮੰਕੀਪੌਕਸ ਦੀ ਲਾਗ ਲੱਗੀ ਹੈ ਅਤੇ ਤੁਹਾਨੂੰ ਉੱਪਰ ਦੱਸੇ ਲੱਛਣ ਦਿਖਾਈ ਦੇ ਰਹੇ ਹਨ, ਤਾਂ ਤੁਰੰਤ ਡਾਕਟਰ ਨੂੰ ਮਿਲੋ।
ਮੰਕੀਪੌਕਸ ਕਾਰਨ ਕੀ ਸਮੱਸਿਆਵਾਂ ਹੁੰਦੀਆਂ ਹਨ?
ਅੱਖਾਂ ਵਿੱਚ ਦਰਦ ਜਾਂ ਧੁੰਦਲੀ ਨਜ਼ਰ
ਸਾਹ ਲੈਣ ਵਿੱਚ ਮੁਸ਼ਕਲ
ਵਾਰ-ਵਾਰ ਬੇਹੋਸ਼ੀ ਜਾਂ ਦੌਰੇ
ਜੇਕਰ ਤੁਹਾਨੂੰ ਪਿਸ਼ਾਬ ਦੀ ਕਮੀ ਵਰਗੀ ਕੋਈ ਸਮੱਸਿਆ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ।
Monkeypox ਬਾਰੇ ਮਹੱਤਵਪੂਰਨ ਗੱਲ
ਮੰਕੀਪੌਕਸ ਇੱਕ ਛੂਤ ਵਾਲੀ ਬਿਮਾਰੀ ਹੈ ਤੇ ਇਸ ਤੋਂ ਪ੍ਰਭਾਵਿਤ ਲੋਕਾਂ ਨੂੰ ਬਹੁਤ ਦੇਖਭਾਲ ਦੀ ਲੋੜ ਹੁੰਦੀ ਹੈ। ਪਰ ਤੁਹਾਨੂੰ ਇਹ ਗੱਲ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਕਿ ਇਸ ਬਿਮਾਰੀ ਨਾਲ ਮੌਤ ਦਾ ਖ਼ਤਰਾ ਤਾਂ ਹੀ ਹੁੰਦਾ ਹੈ, ਜਦੋਂ ਵਿਅਕਤੀ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਦਾ ਅਤੇ ਸਹੀ ਇਲਾਜ ਨਹੀਂ ਮਿਲਦਾ।
ਜੇਕਰ ਮਰੀਜ਼ ਨੂੰ ਪਹਿਲਾਂ ਹੀ ਕੋਈ ਗੰਭੀਰ ਬਿਮਾਰੀ ਹੈ ਅਤੇ ਉਸ ਦੀ ਰੋਗ ਪ੍ਰਤੀਰੋਧਕ ਸ਼ਕਤੀ ਕਿਸੇ ਕਾਰਨ ਬਹੁਤ ਕਮਜ਼ੋਰ ਹੈ, ਤਾਂ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਹਾਲਾਂਕਿ, ਕਿਸੇ ਵੀ ਸਥਿਤੀ ਵਿੱਚ, ਇਸ ਬਿਮਾਰੀ ਤੋਂ ਡਰਨ ਦੀ ਨਹੀਂ, ਬਲਕਿ ਮਰੀਜ਼ ਦੀ ਰੱਖਿਆ ਅਤੇ ਦੇਖਭਾਲ ਕਰਨ ਦੀ ਜ਼ਰੂਰਤ ਹੈ।