ਪੜਚੋਲ ਕਰੋ
Advertisement
ਉਡੀਕਾਂ ਮੁੱਕੀਆਂ: ਹਫ਼ਤੇ ਦੀ ਦੇਰੀ ਮਗਰੋਂ ਮਾਨਸੂਨ ਹਵਾਵਾਂ ਪਹੁੰਚੀਆਂ ਭਾਰਤ
ਮੌਸਮ ਵਿਭਾਗ ਨੇ ਕਿਹਾ ਕਿ ਅੱਜ ਤੋਂ ਮੰਗਲਵਾਰ ਤਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਤੇ ਮਹਾਰਾਸ਼ਟ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਰਹੇਗਾ।
ਨਵੀਂ ਦਿੱਲੀ: ਗਰਮੀ ਤੋਂ ਪਰੇਸ਼ਾਨ ਦੇਸ਼ ਵਾਸੀਆਂ ਲਈ ਚੰਗੀ ਖ਼ਬਰ ਹੈ। ਇੱਕ ਹਫ਼ਤੇ ਦੀ ਦੇਰੀ ਨਾਲ ਮਾਨਸੂਨ ਨੇ ਅੱਜ ਕੇਰਲ ‘ਚ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੇ ਤੱਟੀ ਇਲਾਕਿਆਂ ‘ਚ ਸ਼ਨੀਵਾਰ ਸਵੇਰੇ ਤੋਂ ਹੀ ਬਾਰਸ਼ ਹੋ ਰਹੀ ਹੈ, ਜਿਸ ਦੀ ਸ਼ਾਮ ਤਕ ਤੇਜ਼ ਹੋਣ ਦੀ ਪੂਰੀ ਉਮੀਦ ਹੈ। ਹਾਲਾਂਕਿ, ਪੰਜਾਬੀਆਂ ਨੂੰ ਇਸ ਮਹੀਨੇ ਦੇ ਅੰਤ ਤਕ ਮਾਨਸੂਨ ਦੀ ਛਹਿਬਰ ਦਾ ਅਨੰਦ ਮਿਲ ਸਕਦਾ ਹੈ, ਪਰ ਫਿਲਹਾਲ ਇੱਥੇ ਗਰਮੀ ਤੋਂ ਕੋਈ ਰਾਹਤ ਨਹੀਂ ਹੈ।
ਇਸ ਦੌਰਾਨ ਸਕਾਈਮੈਟ ਦੇ ਡਾਇਰੈਕਟਰ ਮਹੇਸ਼ ਪਲਾਵਤ ਨੇ ਕਿਹਾ ਕਿ ਮਾਨਸੂਨ ਜੁਲਾਈ ਦੇ ਪਹਿਲੇ ਹਫਤੇ ਤਕ ਦਿੱਲੀ ਅਤੇ ਐਨਸੀਆਰ ‘ਚ ਦਸਤਕ ਦੇਵੇਗਾ। ਇਸ ਸਮੇਂ ਪੂਰੇ ਕੇਰਲ ‘ਚ ਬੱਦਲ ਛਾਏ ਹੋਏ ਹਨ ਤੇ ਸਮੁੰਦਰ ‘ਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਜਦਕਿ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਪੰਜਾਬ ਅਤੇ ਹਰਿਆਣਾ ‘ਚ ਭਿਆਨਕ ਗਰਮੀ ਪੈ ਰਹੀ ਹੈ ਜਿਸ ਤੋਂ ਰਾਹਤ ਦੀ ਫਿਲਹਾਲ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅੱਜ ਤੋਂ ਮੰਗਲਵਾਰ ਤਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਤੇ ਮਹਾਰਾਸ਼ਟ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਰਹੇਗਾ। ਜਦਕਿ ਸ਼ੁਕਰਵਾਰ ਨੂੰ ਉੱਤਰ ਪ੍ਰਦੇਸ਼ ‘ਚ ਭਾਰੀ ਬਾਰਿਸ਼ ਅਤੇ ਤੂਫਾਨ ‘ਚ 26 ਲੋਕਾਂ ਦੀ ਮੌਤ ਹੋ ਗਈ। ਅੱਜ ਸੂਬੇ ਦੇ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ।Sunitha Devi, Scientist, Meteorological Department: Monsoon has set in over Kerala today & we are expecting that it might further advance in next 48 hours covering the remaining parts of Lakshadweep & Kerala as well as Tamil Nadu. pic.twitter.com/HpHmaP1d6e
— ANI (@ANI) June 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement