ਪੜਚੋਲ ਕਰੋ
(Source: ECI/ABP News)
ਖੁਸ਼ਖ਼ਬਰੀ! ਆਉਂਦੇ ਦਿਨਾਂ 'ਚ ਹੋਵੇਗੀ ਮਾਨਸੂਨ ਦੀ ਛਹਿਬਰ
ਮੌਸਮ ਵਿਭਾਗ ਮੁਤਾਬਕ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤਿੰਨ ਜੁਲਾਈ ਤਕ ਮਾਨਸੂਨ ਦਸਤਕ ਦੇ ਸਕਦਾ ਹੈ। ਐਤਵਾਰ ਨੂੰ ਦਿੱਲੀ ਦਾ ਪਾਰਾ 43 ਡਿਗਰੀ ਤਕ ਚੜ੍ਹ ਸਕਦਾ ਹੈ।
![ਖੁਸ਼ਖ਼ਬਰੀ! ਆਉਂਦੇ ਦਿਨਾਂ 'ਚ ਹੋਵੇਗੀ ਮਾਨਸੂਨ ਦੀ ਛਹਿਬਰ monsoon may reach in delhi ncr on 3 july ਖੁਸ਼ਖ਼ਬਰੀ! ਆਉਂਦੇ ਦਿਨਾਂ 'ਚ ਹੋਵੇਗੀ ਮਾਨਸੂਨ ਦੀ ਛਹਿਬਰ](https://static.abplive.com/wp-content/uploads/sites/5/2019/06/05110757/Monsoon.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਰਾਜਧਾਨੀ ਦਿੱਲੀ ਸਮੇਤ ਕਈ ਸੂਬੇ ਹਾਲੇ ਵੀ ਤੇਜ਼ ਗਰਮੀ ਦੀ ਮਾਰ ਝੱਲ ਰਹੇ ਹਨ। ਲੋਕਾਂ ਨੂੰ ਇੱਥੇ ਮਾਨਸੂਨ ਦੀ ਬਾਰਸ਼ ਦੀ ਬੇਸਬਰੀ ਨਾਲ ਉਡੀਕ ਹੈ। ਮੌਸਮ ਵਿਭਾਗ ਮੁਤਾਬਕ ਇਹ ਸਿਲਸਿਲਾ ਆਉਂਦੇ ਦਿਨਾਂ ਤਕ ਚੱਲਦਾ ਰਹੇਗਾ ਪਰ ਆਉਂਦੇ ਦਿਨੀਂ ਕੁਝ ਰਾਹਤ ਮਿਲਣ ਦੀ ਆਸ ਹੈ।
ਮੌਸਮ ਵਿਭਾਗ ਮੁਤਾਬਕ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤਿੰਨ ਜੁਲਾਈ ਤਕ ਮਾਨਸੂਨ ਦਸਤਕ ਦੇ ਸਕਦਾ ਹੈ। ਐਤਵਾਰ ਨੂੰ ਦਿੱਲੀ ਦਾ ਪਾਰਾ 43 ਡਿਗਰੀ ਤਕ ਚੜ੍ਹ ਸਕਦਾ ਹੈ। ਦਿੱਲੀ ਸਮੇਤ ਕਈ ਸੂਬਿਆਂ ਵਿੱਚ ਮਾਨਸੂਨ ਇੱਕ ਹਫ਼ਤੇ ਦੀ ਦੇਰੀ ਨਾਲ ਆਉਣ ਦੇ ਆਸਾਰ ਹਨ। ਜੇਕਰ ਅਜਿਹਾ ਹੋਇਆ ਤਾਂ ਦਿੱਲੀ ਵਿੱਚ ਪਿਛਲੇ ਇੱਕ ਦਹਾਕੇ ਵਿੱਚੋਂ ਪੰਜਵੀਂ ਵਾਰ ਅਜਿਹਾ ਹੋਵੇਗਾ। ਇਸ ਤੋਂ ਪਹਿਲਾਂ ਸਾਲ 2011 ਤੇ 2012 ਵਿੱਚ ਮਾਨਸੂਨ ਦੇ ਆਉਣ ਵਿੱਚ ਸਭ ਤੋਂ ਵੱਧ ਦੇਰੀ ਹੋਈ ਸੀ।
ਇਸ ਤੋਂ ਦੋ ਦਿਨ ਬਾਅਦ ਮਾਨਸੂਨ ਪੰਜਾਬ ਤੇ ਫਿਰ ਸੱਤ ਜੁਲਾਈ ਨੂੰ ਹਿਮਾਚਲ ਪ੍ਰਦੇਸ਼ ਵਿੱਚ ਦਸਤਕ ਦੇਵੇਗਾ। ਇਸ ਦੌਰਾਨ ਮਾਨਸੂਨ ਹਵਾਵਾਂ ਹਨੇਰੀ ਦੇ ਰੂਪ ਵਿੱਚ ਵਗਣਗੀਆਂ ਤੇ ਜ਼ੋਰਦਾਰ ਮੀਂਹ ਵਰਸਾਉਣਗੀਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)